Posts

ਐਮਾਜ਼ਨ ਜੰਗਲ ਵਿਚਲੇ ਉਹ ਕਬੀਲੇ ਜੋ ਅਜੇ ਵੀ ਆਧੁਨਿਕ ਸੱਭਿਅਤਾ ਬਾਰੇ ਕੁੱਝ ਨਹੀਂ ਜਾਣਦੇ।

Image
ਐਮਾਜ਼ਨ ਦੁਨੀਆਂ ਦਾ ਸਭ ਤੋਂ ਵੱਡਾ ਜੰਗਲ ਹੈ। ਇਹ ਲਗਭਗ 400 ਕਬੀਲਿਆਂ ਦਾ ਘਰ ਰਿਹਾ ਹੈ, ਹਰ ਇੱਕ ਦੀ ਆਪਣੀ ਭਾਸ਼ਾ, ਸੱਭਿਆਚਾਰ ਅਤੇ ਖੇਤਰ ਸੀ ਜਾਂ ਕੁਝ ਦਾ ਹੈ। ਕਈ ਕਬੀਲਿਆਂ ਦਾ ਪਿਛਲੇ ਕੁਝ ਸਾਲਾਂ ਤੋਂ ਬਾਹਰਲੇ ਲੋਕਾਂ ਨਾਲ ਸੰਪਰਕ ਹੋਇਆ ਹੈ ਜਦਕਿ ਕੁਝ ਨੂੰ ਬਾਹਰੀ ਦੁਨੀਆਂ ਦਾ ਕੋਈ ਪਤਾ ਨਹੀਂ ਹੈ। ਗੈਰ-ਮੁਨਾਫ਼ਾ ਸਮੂਹ " ਸਰਵਾਈਵਲ ਇੰਟਰਨੈਸ਼ਨਲ " ਨੇ ਐਮਾਜ਼ਾਨ ਜੰਗਲ ਵਿੱਚ 100 ਤੋਂ 200 ਕਬੀਲਿਆਂ ਵਿੱਚ 10,000 ਦੀ ਜਨਸੰਖਿਆ ਹੋਣ ਦਾ ਅਨੁਮਾਨ ਲਗਾਇਆ ਹੈ। ਜ਼ਿਆਦਾਤਰ ਕਬੀਲੇ ਦੱਖਣੀ ਅਮਰੀਕਾ ਵਿੱਚ ਰਹਿੰਦੇ ਹਨ, ਖਾਸ ਤੌਰ 'ਤੇ ਬ੍ਰਾਜ਼ੀਲ, ਜਿੱਥੇ ਬ੍ਰਾਜ਼ੀਲ ਸਰਕਾਰ ਅਤੇ ਨੈਸ਼ਨਲ ਜੀਓਗ੍ਰਾਫਿਕ ਦੇ ਅੰਦਾਜ਼ੇ ਅਨੁਸਾਰ 77 ਤੋਂ 84 ਕਬੀਲੇ ਰਹਿੰਦੇ ਹਨ। ਜ਼ਿਆਦਾਤਰ ਕਬੀਲੇ ਦਰਿਆਵਾਂ ਦੇ ਕੰਢੇ ਰਹਿੰਦੇ ਹਨ ਅਤੇ ਸਬਜ਼ੀਆਂ ਤੇ ਫਲ ਉਗਾਉਂਦੇ ਹਨ। ਉਹ ਮੱਛੀ ਅਤੇ ਹੋਰ ਜੰਗਲੀ ਜਾਨਵਰਾਂ ਦਾ ਸ਼ਿਕਾਰ ਵੀ ਕਰਦੇ ਹਨ। ਸਿਰਫ਼ ਕੁਝ ਹੀ ਅਮੇਜ਼ੋਨੀਅਨ ਕਬੀਲੇ ਖਾਨਾਬਦੋਸ਼ ਹਨ। ਉਹ ਦਰਿਆਵਾਂ ਤੋਂ ਦੂਰ ਜੰਗਲ ਵਿੱਚ ਡੂੰਘੇ ਰਹਿੰਦੇ ਹਨ ਤੇ ਉਨ੍ਹਾਂ ਦੀ ਆਧੁਨਿਕ ਦੁਨੀਆਂ ਨਾਲ ਕੋਈ ਸੰਪਰਕ ਨਹੀਂ ਹੈ। ਉਹ ਜ਼ਿਆਦਾਤਰ ਸ਼ਿਕਾਰ 'ਤੇ ਨਿਰਭਰ ਹਨ। ਕੁਝ ਕਬੀਲੇ ਸਵਦੇਸ਼ੀ ਲੋਕਾਂ ਨੂੰ ਦਰਸਾਉਂਦੇ ਹਨ ਜੋ ਅੱਜ ਦੇ ਸਮੇਂ ਵਿੱਚ ਇੱਕ ਬਹੁਤ ਜ਼ਿਆਦਾ ਅਲੱਗ-ਥਲੱਗ ਰਹਿ ਰਹੇ ਹਨ ਤਾਂ ਕਿ ਆਪਣੀ ਰਵਾਇਤੀ ਜੀਵਨ ਸ਼ੈਲੀ ਨੂੰ ਕਾਇਮ ਰੱਖ...

ਪਨਾਮਾ ਜਲ ਮਾਰਗ ਕੀ ਹੈ? ਕਿੰਨੇ ਮਜ਼ਦੂਰਾਂ ਨੇ ਆਪਣੀ ਜਾਨ ਗਵਾਈ ਇਸ ਪ੍ਰੋਜੈਕਟ ਨੂੰ ਤਿਆਰ ਕਰਦਿਆਂ?

Image
ਪਨਾਮਾ ਨਹਿਰ (Panama Canal) 82 ਕਿਲੋਮੀਟਰ ਲੰਬਾ ਇੱਕ ਨਕਲੀ ਜਲ ਮਾਰਗ ਹੈ ਜੋ ਅਟਲਾਂਟਿਕ ਮਹਾਂਸਾਗਰ ਨੂੰ ਪ੍ਰਸ਼ਾਂਤ ਮਹਾਸਾਗਰ ਨਾਲ ਜੋੜਦਾ ਹੈ। ਸਿੱਧੇ ਸ਼ਬਦਾਂ ਵਿੱਚ ਪਨਾਮਾ ਨਹਿਰ ਇੱਕ ਸ਼ਾਰਟਕੱਟ ਰਾਸਤਾ ਹੈ ਜੋ ਸਮੁੰਦਰੀ ਜਹਾਜ਼ਾਂ ਦੇ ਸਫ਼ਰ ਦੇ ਸਮੇਂ ਨੂੰ ਬਹੁਤ ਘਟਾਉਂਦਾ ਹੈ। ਇਹ ਹੁਣ ਤੱਕ ਕੀਤੇ ਗਏ ਸਭ ਤੋਂ ਵੱਡੇ ਅਤੇ ਸਭ ਤੋਂ ਮੁਸ਼ਕਲ ਇੰਜੀਨੀਅਰਿੰਗ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਫਰਾਂਸ ਨੇ 1881 ਵਿੱਚ ਨਹਿਰ 'ਤੇ ਕੰਮ ਸ਼ੁਰੂ ਕੀਤਾ, ਪਰ ਇੰਜੀਨੀਅਰਿੰਗ ਸਮੱਸਿਆਵਾਂ ਅਤੇ ਮਜ਼ਦੂਰਾਂ ਦੀ ਉੱਚ ਮੌਤ ਦਰ ਕਾਰਨ ਬੰਦ ਕਰਨਾ ਪਿਆ। ਬਾਅਦ ਵਿੱਚ ਸੰਯੁਕਤ ਰਾਜ ਨੇ 4 ਮਈ 1904 ਨੂੰ ਇਸ ਪ੍ਰੋਜੈਕਟ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਅਤੇ 15 ਅਗਸਤ 1914 ਤੱਕ ਪਨਾਮਾ ਨਹਿਰ ਬਣਾ ਦਿੱਤੀ। ਇਸਦੇ ਨਿਰਮਾਣ ਸਮੇਂ ਬਹੁਤ ਸਾਰੇ ਮਜ਼ਦੂਰਾਂ ਨੇ ਆਪਣੀਆਂ ਜਾਨਾਂ ਗਵਾਈਆਂ। ਫਰਾਂਸ ਦੇ ਅਧੀਨ ਪ੍ਰੋਜੈਕਟ ਦੌਰਾਨ ਲਗਭਗ 22,000 ਮਜ਼ਦੂਰ ਜਾਨ ਗਵਾ ਗਏ ਅਤੇ ਇਹ ਗਿਣਤੀ ਲਗਭਗ 6000 ਸੀ ਜਦੋਂ ਪ੍ਰੋਜੈਕਟ ਅਮਰੀਕਾ ਦੇ ਹੱਥ ਸੀ। ਇੱਕ ਅਨੁਮਾਨ ਅਨੁਸਾਰ ਨਹਿਰ ਦੇ ਪ੍ਰਤੀ ਮੀਲ (1609 ਮੀਟਰ) ਨਿਰਮਾਣ ਲਈ 500 ਮਜ਼ਦੂਰ ਮਲੇਰੀਏ, ਪੀਲੇ ਬੁਖ਼ਾਰ ਅਤੇ ਮਸ਼ੀਨੀ ਦੁਰਘਟਨਾਵਾਂ ਵਿੱਚ ਮਾਰੇ ਗਏ। ਕੁਲੇਬਰਾ ਕੱਟ ਵਜੋਂ ਜਾਣੇ ਜਾਂਦੇ ਪਹਾੜੀ ਖੇਤਰ ਵਿੱਚ ਸਭ ਤੋਂ ਵੱਧ ਜਾਨਾਂ ਗਈਆਂ ਕਿਉਂਕਿ ਪਹਾੜੀ ਹੋਣ ਕਰਕੇ ਇੱਕ ਤਾਂ ਇੱਥੇ 45 ਫੁੱਟ ਡੂੰਘੀ ਅਤੇ...

ਸਬਰ ਦਾ ਫੁੱਲ - ਜੋ ਆਪਣੇ ਜੀਵਨ ਕਾਲ ਵਿੱਚ ਸਿਰਫ਼ ਇੱਕ ਵਾਰ ਹੀ ਖਿੜ੍ਹਦਾ ਹੈ।

Image
ਪੂਰਬੀ ਮਾਉਈ ਸਿਲਵਰ ਸਵਾਰਡ (East Maui Silversword) ਜਾਂ ਹਾਲੇਕਲਾ ਸਿਲਵਰ ਸਵਾਰਡ (Haleakala Silversword) ਇੱਕ ਦੁਰਲੱਭ ਪੌਦਾ ਹੈ, ਜੋ ਕਿ ਪਰਿਵਾਰ ਐਸਟਰੇਸੀ (Asteraceae) ਦਾ ਹਿੱਸਾ ਹੈ। ਹਾਲੇਕਲਾ ਸਿਲਵਰ ਸਵਾਰਡ ਮਾਉਈ (Maui) ਦੇ ਟਾਪੂ 'ਤੇ 2,100 ਮੀਟਰ (6,900 ft) ਤੋਂ ਉੱਪਰ ਦੀ ਉਚਾਈ 'ਤੇ ਸੁਸਤ ਹਾਲੇਕਲਾ ਜਵਾਲਾਮੁਖੀ ਉੱਤੇ ਪਾਇਆ ਜਾਂਦਾ ਹੈ। 15 ਮਈ, 1992 ਤੋਂ, ਯੂ.ਐਸ. ਮੱਛੀ ਅਤੇ ਜੰਗਲੀ ਜੀਵ ਸੇਵਾ ਦੁਆਰਾ ਪਰਿਭਾਸ਼ਿਤ ਕੀਤੇ ਅਨੁਸਾਰ ਸਿਲਵਰ ਸਵਾਰਡ ਇੱਕ ਖ਼ਤਮ ਹੋਣ ਦੇ ਖ਼ਤਰੇ ਵਾਲੀ ਕਿਸਮ ਹੈ। ਪਸ਼ੂਆਂ ਅਤੇ ਬੱਕਰੀਆਂ ਦੁਆਰਾ ਬਹੁਤ ਜ਼ਿਆਦਾ ਚਰਨਾ ਅਤੇ 1920 ਦੇ ਦਹਾਕੇ ਵਿੱਚ ਲੋਕਾਂ ਦੁਆਰਾ ਕੀਤੀ ਗਈ ਵਿਨਾਸ਼ਕਾਰੀ, ਇਸਦੇ ਲਗਭਗ ਖ਼ਤਮ ਹੋਣ ਦਾ ਕਾਰਨ ਬਣ ਗਈ ਸੀ।   ਇਸਦੇ ਪੱਤੇ ਚਾਂਦੀ ਰੰਗੇ ਵਾਲਾਂ ਨਾਲ ਢੱਕੇ ਹੋਏ ਹੁੰਦੇ ਹਨ ਜੋ ਇਸਦੀ ਉੱਚਾਈ ਉੱਤੇ ਤੀਬਰ ਸੂਰਜੀ ਕਿਰਨਾਂ ਅਤੇ ਬਹੁਤ ਜ਼ਿਆਦਾ ਖੁਸ਼ਕਤਾ ਦੇ ਵਿਰੁੱਧ ਇਨਸੂਲੇਸ਼ਨ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ, ਪੱਤਿਆਂ ਵਿੱਚ ਜੈਲੇਟਿਨਸ ਪਦਾਰਥ ਨਾਲ ਭਰੀਆਂ ਹਵਾ ਦੀਆਂ ਖਾਲੀ ਥਾਂਵਾਂ ਹੁੰਦੀਆਂ ਹਨ ਜੋ ਬਾਰਸ਼ਾਂ ਦੇ ਵਿਚਕਾਰ ਅੰਤਰਾਲਾਂ ਦੌਰਾਨ ਵੱਡੀ ਮਾਤਰਾ ਵਿੱਚ ਪਾਣੀ ਨੂੰ ਸੋਖ ਲੈਂਦੀਆਂ ਹਨ ਅਤੇ ਸਟੋਰ ਕਰਦੀਆਂ ਹਨ। ਇਹ ਸਟੋਰ ਕੀਤਾ ਪਾਣੀ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੁੰਦਾ ਹੈ ਜਦੋਂ ਪੌਦਾ ਖਿੜਦਾ ਹੈ, ਕਿਉਂਕਿ ਤੇਜ਼ੀ ਨਾਲ ਵਧਣ ਵਾਲੇ...

ਵਰਜੀਨੀਆ ਕੈਲਕੁਲੇਟਰ ਵਜੋਂ ਜਾਣੇ ਜਾਂਦੇ ਅਫ਼ਰੀਕਨ ਗ਼ੁਲਾਮ ਥਾਮਸ ਫੁਲਰ ਦੀ ਕਹਾਣੀ

Image
ਥਾਮਸ ਫੁਲਰ (Thomas Fuller) ਦਾ ਜਨਮ ਅਫ਼ਰੀਕਾ ਵਿੱਚ ਕਿਤੇ ਅਜੋਕੇ ਲਾਇਬੇਰੀਆ ਅਤੇ ਬੇਨਿਨ ਦੇ ਵਿਚਕਾਰ ਸੰਨ 1710 ਵਿੱਚ ਹੋਇਆ ਸੀ। ਚੌਦਾਂ ਸਾਲ ਦੀ ਉਮਰ ਵਿੱਚ ਸਾਲ 1724 ਵਿੱਚ ਉਸਨੂੰ ਅਫ਼ਰੀਕਾ ਤੋਂ ਚੱਕ ਲਿਆ ਸੀ ਅਤੇ ਅੱਗੇ ਅਮਰੀਕਾ ਵਿੱਚ ਇੱਕ ਬੇਔਲਾਦ ਜੋੜੇ, ਪ੍ਰੈਸਲੇ ਤੇ ਐਲਿਜ਼ਾਬੈਥ ਕੌਕਸ , ਨੂੰ ਜ਼ਿੰਦਗੀ ਭਰ ਦੀ ਗ਼ੁਲਾਮੀ ਲਈ ਵੇਚ ਦਿੱਤਾ ਸੀ। ਉਸਨੂੰ ਕਈ ਵਾਰੀ " ਵਰਜੀਨੀਆ ਕੈਲਕੁਲੇਟਰ (Virginia Calculator)" ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਉਸ ਕੋਲ ਦਿਮਾਗ ਅੰਦਰ ਹੀ ਗਣਿਤ ਦੀਆਂ ਗੁੰਝਲਦਾਰ ਸਮੀਕਰਨਾਂ ਨੂੰ ਹੱਲ ਕਰਨ ਦੀ ਯੋਗਤਾ ਸੀ। ਭਾਵੇਂ ਫੁਲਰ ਅਨਪੜ੍ਹ ਸੀ ਪਰ ਉਹ ਇੱਕ ਜਗਿਆਸੂ ਵਿਅਕਤੀ ਸੀ। ਆਪਣੇ ਗ਼ੁਲਾਮੀ ਤੋਂ ਪਹਿਲਾਂ ਦੇ ਜੀਵਨ ਵਿੱਚ ਫੁਲਰ ਨੇ ਆਪਣੇ ਆਪ ਨੂੰ ਗਣਨਾ ਸਿਖਾਈ। ਉਸਨੇ ਪਹਿਲਾਂ ਦਸ ਦੀ ਗਿਣਤੀ ਕਰਨੀ, ਫਿਰ ਸੌ ਤੱਕ ਅਤੇ ਫਿਰ ਹੌਲੀ ਹੌਲੀ ਜੋੜ ਘਟਾਉ ਗੁਣਾ ਕਰਨਾ ਖ਼ੁਦ ਹੀ ਸਿੱਖਿਆ। ਗ਼ੁਲਾਮੀ ਦੀ ਸੀਮਤ ਦੁਨੀਆਂ ਵਿੱਚ, ਉਹ ਕੁਝ ਨਾ ਕੁਝ ਵੱਖਰਾ ਕਰਦਾ ਰਹਿੰਦਾ ਸੀ ਜਿਵੇਂ ਕਿ ਉਸਨੇ ਇੱਕ ਗਾਂ ਦੀ ਪੂਛ ਦੇ ਵਾਲਾਂ ਦੀ ਗਿਣਤੀ ਕੀਤੀ। ਉਸਦੇ ਅਨੁਸਾਰ ਇਹ 2872 ਸਨ ਜੋ ਉਸਨੇ ਸਾਲਾਂ ਬਾਅਦ ਦੱਸੇ। ਉਸਨੇ ਇੱਕ ਬੁਸ਼ਲ(ਟੋਕਰੀ) ਵਿੱਚ ਕਿੰਨੇ ਕਣਕ, ਮੱਕੀ ਆਦਿ ਦੇ ਦਾਣੇ ਪੈਦੇਂ ਹਨ ਵਰਗੀਆਂ ਗਣਨਾਵਾਂ ਕਰਕੇ ਹੀ ਆਪਣੇ ਆਪ ਨੂੰ ਖੁਸ਼ ਕੀਤਾ। ਜਿਵੇਂ-ਜਿਵੇਂ ਸਾਲ ਬੀਤਦੇ ਗਏ, ਇਸ ਕਮਾਲ ਦੇ ਗ਼ੁਲਾਮ ਦੀਆਂ ਅਫਵਾਹ...

ਆਓ ਜਾਣੀਏ ਕਿਵੇਂ ਆਇਆ ਮੌਜੂਦਾ ਪੰਜਾਬ ਹੋਂਦ ਵਿੱਚ

Image
1 ਨਵੰਬਰ 1966 ਨੂੰ ਹੁਣ ਵਾਲਾ ਪੰਜਾਬ ਹੋਂਦ ਵਿੱਚ ਆਇਆ ਸੀ। ਇਸ ਪਿਛੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਗਿਆ 16 ਸਾਲ ਦਾ ਸੰਘਰਸ਼ ਸੀ। ਮੌਜੂਦਾ ਪੰਜਾਬੀ ਸੂਬੇ ਨੂੰ ਹੋਂਦ ਵਿੱਚ ਲਿਆਉਣ ਲਈ ਕਈਆਂ ਨੇ ਸ਼ਹੀਦੀਆਂ ਪਾਈਆਂ, ਗ੍ਰਿਫ਼ਤਾਰੀਆਂ ਦਿੱਤੀਆਂ ਅਤੇ ਕਈ ਪਰਿਵਾਰ ਘਰੋਂ ਬੇਘਰ ਹੋ ਗਏ। ਪੰਜਾਬੀ ਸੂਬਾ ਲਹਿਰ ਦੇ ਮੁੱਖ ਦੋ ਮਕਸਦ ਸਨ। ਨੰਬਰ ਇੱਕ ਪੰਜਾਬ ਨੂੰ ਵੀ ਭਾਰਤ ਦੇ ਦੂਜੇ ਸੂਬਿਆਂ ਵਾਂਗ ਭਾਸ਼ਾਈ ਅਧਾਰ 'ਤੇ ਸੂਬੇ ਦਾ ਦਰਜਾ ਮਿਲੇ। ਦੂਸਰਾ ਮੁੱਖ ਮਕਸਦ ਸੀ ਕਿ ਪੰਜਾਬ ਸਿੱਖਾਂ ਦੀ ਬਹੁਗਿਣਤੀ ਵਾਲਾ ਸੂਬਾ ਹੋਵੇ ਤਾਂ ਕਿ ਸਿੱਖਾਂ ਦੀ ਨੁਮਾਇੰਦਗੀ ਵਾਲੀ ਹੀ ਸੂਬਾ ਸਰਕਾਰ ਬਣਾਈ ਜਾ ਸਕੇ।  ਪਹਿਲੀ ਵਾਰ ਪੰਜਾਬੀ ਸੂਬੇ ਦੀ ਮੰਗ 1909 ਵਿੱਚ ਅੰਗਰੇਜ਼ੀ ਰਾਜ ਦੌਰਾਨ ਮਿੰਟੋ ਮੌਰਲੇ ਐਕਟ (ਵਾਇਸਰਾਏ ਲਾਰਡ ਮਿੰਟੋ ਅਤੇ ਸਟੇਟ ਸੈਕਟਰੀ ਜੌਹਨ ਮੋਰਲੇ) ਦੇ ਵੱਲੋਂ ਮੁਸਲਮਾਨਾਂ ਬਾਰੇ ਵੱਖਰੀ ਚੋਣ ਪ੍ਰਣਾਲੀ ਸਥਾਪਤ ਕਰਨ ਵੇਲੇ ਸ਼ੁਰੂ ਹੋਈ ਸੀ। ਇਸਤੋਂ ਬਾਦ 1920 ਵਿੱਚ ਕਾਂਗਰਸ ਪਾਰਟੀ ਨੇ ਵੀ ਆਪਣੇ ਇਜਲਾਸ ਵਿੱਚ ਬਣਨ ਵਾਲੇ ਭਾਰਤ ਦੀ ਪਰਿਭਾਸ਼ਾ ਮੁੱਖ ਰੱਖ ਕੇ ਸੂਬਿਆਂ ਦੀ ਹੱਦ ਬੰਦੀ ਭਾਸ਼ਾਈ ਅਧਾਰ ਤੇ ਤਹਿ ਕਰਨ ਦਾ ਮਤਾ ਰੱਖਿਆ ਸੀ। ਸੰਨ 1928 ਵਿਚ ਦਿੱਲੀ ਵਿਖੇ ਆਲ ਪਾਰਟੀ ਕਾਨਫਰੰਸ ਨੇ ਫਿਰ ਦਿੱਲੀ ਦੀਆਂ ਹੱਦਾਂ ਵਧਾਉਣ ਦੀ ਮੰਗ ਕੀਤੀ। ਹਰਿਆਣਾ ਦੇ ਕੁਝ ਪ੍ਰਮੁੱਖ ਨੇਤਾ ਜਿਵੇਂ ਕਿ ਪੀ.ਟੀ. ਨੇਕੀ ਰਾਮ ਸ਼ਰਮਾ, ਲਾਲਾ ਦੇਸਬੰਧੂ ਗੁਪਤਾ...

ਅਫ਼ਰੀਕਾ ਦਾ ਸਭ ਤੋਂ ਘਾਤਕ ਸੱਪ - ਬਲੈਕ ਮਾਂਬਾ

Image
ਬਲੈਕ ਮਾਂਬਾ (Black mamba) ਅਫ਼ਰੀਕਾ ਵਿੱਚ ਇਸ ਦੇ ਆਕਾਰ, ਹਮਲਾਵਰਤਾ, ਜ਼ਹਿਰੀਲੇਪਣ ਕਾਰਨ ਸਭ ਤੋਂ ਖ਼ਤਰਨਾਕ ਸੱਪ ਹੈ। ਬਲੈਕ ਮਾਂਬਾ ਸੱਪ ਦੇ ਡੰਗਣ ਨਾਲ ਮੌਤ ਦਰ ਲਗਭਗ 100% ਹੈ ਜੇਕਰ ਕਿਸੇ ਵਿਅਕਤੀ ਨੂੰ ਇਸਦੇ ਐਟੀਂਵੈਨਮ (ਜ਼ਹਿਰ ਦਾ ਤੋੜ) ਦਾ ਟੀਕਾ ਨਹੀਂ ਲੱਗਦਾ। ਸਾਊਥ ਅਫਰੀਕਨ ਇੰਸਟੀਚਿਊਟ ਫਾਰ ਮੈਡੀਕਲ ਰਿਸਰਚ (SAIMR) ਦੁਆਰਾ ਤਿਆਰ ਕੀਤਾ ਗਿਆ ਇੱਕ ਪੌਲੀਵੈਲੈਂਟ ਐਂਟੀਵੇਨਮ ਵੱਖ-ਵੱਖ ਇਲਾਕਿਆਂ ਦੇ ਸਾਰੇ ਬਲੈਕ ਮਾਂਬਾ ਦੇ ਇਲਾਜ ਲਈ ਵਰਤਿਆ ਜਾਂਦਾ ਹੈ ਅਤੇ ਜਿੱਥੇ ਇਹ ਜ਼ਿਆਦਾ ਪਾਏ ਜਾਂਦੇ ਹਨ ਉੱਥੇ ਲਗਭਗ ਹਰ ਮੁੱਖ ਹਸਪਤਾਲ ਵਿੱਚ ਮੌਜੂਦ ਕਰਾਇਆ ਗਿਆ ਹੈ।  ਬਲੈਕ ਮਾਂਬਾ ਦੀ ਲੰਬਾਈ ਆਮ ਤੌਰ 'ਤੇ ਸਾਢੇ 6 ਫੁੱਟ ਤੋਂ 10 ਕੁ ਫੁੱਟ ਤੱਕ ਹੁੰਦੀ ਹੈ ਪਰ ਇਸਦੀਆਂ ਕਈ ਪ੍ਰਜਾਤੀਆਂ ਸਾਢੇ 14 ਫੁੱਟ ਤੱਕ ਦੀ ਲੰਬਾਈ ਦੀਆਂ ਹਨ। ਇਹ ਅਫ਼ਰੀਕਾ ਵਿੱਚ ਜ਼ਹਿਰੀਲੇ ਸੱਪਾਂ ਦੀ ਸਭ ਤੋਂ ਲੰਬੀ ਪ੍ਰਜਾਤੀ ਹੈ। ਬਲੈਕ ਮਾਂਬਾ ਦਾ ਵਜ਼ਨ ਲਗਭਗ 1.6 ਕਿਲੋਗ੍ਰਾਮ ਹੁੰਦਾ ਹੈ ਅਤੇ 20 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜ ਸਕਦਾ ਹੈ। ਇਹ ਰੰਗਾਂ ਵਿੱਚ ਕਾਫ਼ੀ ਤਰ੍ਹਾਂ ਦੇ ਹੁੰਦੇ ਹਨ, ਜਿਸ ਵਿੱਚ ਜੈਤੂਨ , ਪੀਲੇ-ਭੂਰੇ ਅਤੇ ਖਾਕੀ ਸ਼ਾਮਲ ਹਨ ਪਰ ਕਾਲੇ ਬਹੁਤ ਘੱਟ ਹੁੰਦੇ ਹਨ। ਬਲੈਕ ਮਾਂਬਾ ਨਾਮ ਅਸਲ ਵਿੱਚ ਇਸਦੇ ਮੂੰਹ ਦੇ ਅੰਦਰਲੇ ਕਾਲੇ ਰੰਗ ਕਾਰਨ ਪਿਆ ਹੈ।  ਇਹ ਆਮ ਤੌਰ 'ਤੇ ਇੱਕ ਸਥਾਈ ਖੂਹ ਤੋਂ ਸ਼ਿਕ...

ਕਾਗਜ਼ੀ ਮੁਦਰਾ ਦੀ ਕਾਢ ਅਤੇ ਚੀਨ ਤੋਂ ਭਾਰਤ ਤੱਕ ਇਸਦਾ ਸਫ਼ਰ(ਸੰਖੇਪ ਵਿੱਚ)

Image
ਕਾਗਜ਼ (paper) ਦੀ ਕਾਢ ਦਾ ਸਿਹਰਾ ਚੀਨ ਨੂੰ ਦਿੱਤਾ ਜਾਂਦਾ ਹੈ ਤੇ ਕਾਗਜ਼ੀ ਮੁਦਰਾ (paper money) ਵੀ ਸਭ ਤੋਂ ਪਹਿਲਾਂ ਚੀਨ ਵਿੱਚ ਟੈਂਗ ਰਾਜਵੰਸ਼ (Tang dynasty) ਅਤੇ ਸੌਂਗ ਰਾਜਵੰਸ਼ (Song dynasty) ਦੌਰਾਨ ਵਿਕਸਤ ਕੀਤੀ ਗਈ ਸੀ। ਉਸ ਸਮੇਂ ਤੋਂ ਪਹਿਲਾਂ ਹੁਣ ਵਾਲੇ ਨੋਟਾਂ ਦੀ ਤਰ੍ਹਾਂ ਨੋਟ ਨਹੀਂ ਹੁੰਦੇ ਸਨ ਸਗੋਂ ਚੀਨੀ ਪੈਸੇ ਲਈ ਚਿੱਟੇ ਹਿਰਨ ਦੀ ਖੱਲ ਦੇ ਇੱਕ ਵਰਗ ਫੁੱਟ ਦੇ ਟੁਕੜਿਆਂ ਨਾਲ ਬਣੇ ਚਮੜੇ ਦੇ ਨੋਟਾਂ ਦੀ ਵਰਤੋਂ ਕਰਦੇ ਸਨ।   ਟੈਂਗ ਰਾਜਵੰਸ਼ ਦੇ ਸਮੇਂ ਦੀਆਂ ਪੈਸੇ ਜਮ੍ਹਾਂ ਦੀਆਂ ਵਪਾਰਕ ਰਸੀਦਾਂ ਮਿਲੀਆਂ ਹਨ, ਕਿਉਂਕਿ ਵਪਾਰੀ ਅਤੇ ਥੋਕ ਵਿਕਰੇਤਾ ਵੱਡੇ ਵਪਾਰਕ ਲੈਣ-ਦੇਣ ਵਿੱਚ ਤਾਂਬੇ ਦੇ ਸਿੱਕਿਆਂ ਦੇ ਭਾਰੀ ਭੰਡਾਰ ਤੋਂ ਬਚਣਾ ਚਾਹੁੰਦੇ ਸਨ। ਇਹ ਅਜੋਕੇ ਬੈਂਕ ਡਰਾਫਟਾਂ ਦੇ ਵਰਗੇ ਦਸਤਾਵੇਜ਼ ਸਨ ਜੋ ਕਿਸੇ ਵਿਅਕਤੀ ਨੂੰ ਕਾਗਜ਼ੀ ਰਸੀਦ ਦੇ ਬਦਲੇ ਸਥਾਨਕ ਅਧਿਕਾਰੀਆਂ ਕੋਲ ਪੈਸੇ ਜਮ੍ਹਾ ਕਰਨ ਦੀ ਇਜਾਜ਼ਤ ਦਿੰਦੇ ਸਨ ਜੋ ਕਿ ਕਿਤੇ ਹੋਰ ਪੈਸੇ ਦੀ ਬਰਾਬਰ ਰਕਮ ਲਈ ਕਢਾਉਣ ਲਈ ਵਰਤੇ ਜਾਂਦੇ ਸਨ। ਇਸਨੂੰ ਉਹ ਉੱਡਣਾ ਪੈਸਾ (Flying money) ਕਹਿੰਦੇ ਸਨ। ਇਸ ਦਾ ਵਿਅਕਤੀਆਂ ਵਿਚਕਾਰ ਆਦਾਨ-ਪ੍ਰਦਾਨ ਨਹੀਂ ਕੀਤਾ ਜਾ ਸਕਦਾ ਸੀ, ਨਾ ਹੀ ਇਹ ਆਮ ਲੋਕਾਂ ਲਈ ਉਪਲਬਧ ਸੀ। 11ਵੀਂ ਸਦੀ ਦੇ ਸੋਂਗ ਰਾਜਵੰਸ਼ ਕੋਲ ਸਿੱਕਿਆਂ ਲਈ ਤਾਂਬੇ ਦੀ ਕਮੀ ਸੀ ਅਤੇ ਇਸ ਲਈ ਉਨ੍ਹਾਂ ਨੇ ਪਹਿਲੇ ਆਮ ਤੌਰ 'ਤੇ ਪ੍ਰਚਲਿਤ ਅਸਲ ਨੋਟ ...

ਆਓ ਇੱਕ ਪੰਛੀ ਝਾਤ ਮਾਰੀਏ ਦੁਨੀਆਂ ਦੀ ਸਭ ਤੋਂ ਪੁਰਾਣੀ ਨਿਰੰਤਰ ਚਲਦੀ ਆ ਰਹੀ ਕੰਪਨੀ ਉੱਤੇ

Image
ਬੈਂਕ ਆਫ ਕੋਰੀਆ ਦੁਆਰਾ 2008 ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ ਦੁਨੀਆਂ ਵਿੱਚ 200 ਸਾਲ ਤੋਂ ਪੁਰਾਣੀਆਂ 5,586 ਕੰਪਨੀਆਂ ਹਨ। ਇਹਨਾਂ ਵਿੱਚੋਂ 3146(56%) ਜਪਾਨ ਵਿੱਚ, 837 (15%) ਜਰਮਨੀ ਵਿੱਚ, 222 (4%) ਨੀਦਰਲੈਂਡ ਵਿੱਚ ਅਤੇ 196 (3%) ਫਰਾਂਸ ਵਿੱਚ ਹਨ। ਕੋਂਗੋ ਗੁਮੀ(1444 ਸਾਲ ਪੁਰਾਣੀ) ਜਪਾਨ ਦੀਆਂ ਪਹਿਲੀਆਂ ਉਸਾਰੀ ਕੰਪਨੀਆਂ ਵਿੱਚੋਂ ਇੱਕ ਸੀ ਜਿਸਨੇ ਮੰਦਰਾਂ ਨੂੰ ਬਣਾਉਣ ਲਈ ਲੱਕੜ ਨਾਲ ਕੰਕਰੀਟ ਦੀ ਵਰਤੋਂ ਕੀਤੀ। ਇਸਦਾ ਮੁੱਖ ਦਫਤਰ ਓਸਾਕਾ, ਜਾਪਾਨ ਵਿੱਚ ਸਥਿਤ ਹੈ। ਇਸ ਉਸਾਰੀ ਕੰਪਨੀ ਦੀ ਸਥਾਪਨਾ ਇੱਕ ਪ੍ਰਵਾਸੀ ਦੁਆਰਾ ਕੀਤੀ ਗਈ ਸੀ, ਜਿਸਨੂੰ ਇੱਕ ਬੋਧੀ ਮੰਦਰ ਬਣਾਉਣ ਲਈ ਰਾਜਕੁਮਾਰ ਸ਼ੋਟੋਕੁ ਦੁਆਰਾ ਨਿਯੁਕਤ ਕੀਤਾ ਗਿਆ ਸੀ। ਜਦੋਂ ਰਾਜਕੁਮਾਰ ਸ਼ੋਟੋਕੁ ਤੈਸ਼ੀ (Shōtoku Taishi) ਨੇ ਜਾਪਾਨ ਦੇ ਪਹਿਲੇ ਬੋਧੀ ਮੰਦਰ ਸ਼ਿਟੇਨੋ-ਜੀ (Shitennō-ji) ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ, ਤਾਂ ਜਾਪਾਨ ਮੁੱਖ ਤੌਰ ਉਸ ਕੋਲ ਕੋਈ ਮਿਆਦਾਈਕੂ (ਪਗੋਡਾ ਨੂੰ ਬਣਾਉਣ ਦੀ ਕਲਾ ਵਿੱਚ ਸਿਖਲਾਈ ਪ੍ਰਾਪਤ ਤਰਖਾਣ) ਨਹੀਂ ਸੀ, ਇਸ ਲਈ ਰਾਜਕੁਮਾਰ ਨੇ ਤਿੰਨ ਹੁਨਰਮੰਦ ਆਦਮੀਆਂ ਨੂੰ ਨੌਕਰੀ 'ਤੇ ਰੱਖਿਆ। ਉਨ੍ਹਾਂ ਵਿੱਚੋਂ ਇੱਕ ਸ਼ਿਗੇਤਸੂ ਕੋਂਗੋ (Shigetsu Kongō) ਸੀ, ਜਿਸਦਾ ਕੰਮ ਕੰਸਟਰਕਸ਼ਨ ਫਰਮ ਕੋਂਗੋ ਗੁਮੀ (Kongō Gumi) ਦੀ ਨੀਂਹ ਬਣ ਗਿਆ।  ਇਸ ਤੋਂ ਬਾਅਦ ਦੀਆਂ ਸਦੀਆਂ ਤੱਕ, ਸ਼ਿਟੇਨੋ-ਜੀ ਮੰਦਰ (...

ਸੂਰਜੀ ਸਿਸਟਮ ਦਾ ਸਭ ਤੋਂ ਉੱਚਾ ਪਹਾੜ ਅਤੇ ਜਵਾਲਾਮੁਖੀ

Image
ਓਲੰਪਸ ਮੌਨਸ (Olympus Mons) ਮੰਗਲ ਗ੍ਰਹਿ 'ਤੇ ਇੱਕ ਢਾਲ ਵਾਲਾ ਜੁਆਲਾਮੁਖੀ ਹੈ ਜਿਸਦਾ ਵਿਆਸ 624 ਕਿਲੋਮੀਟਰ ਹੈ ਅਤੇ ਇਹ ਮੰਗਲ ਦੇ ਧਰਾਤਲੀ ਮੈਦਾਨਾਂ ਤੋਂ ਲਗਭਗ 25 ਕਿਲੋਮੀਟਰ ਉੱਚਾ ਹੈ। ਇਹ ਸੂਰਜੀ ਸਿਸਟਮ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਉੱਚਾ ਜਾਣਿਆ ਜਾਣ ਵਾਲਾ ਪਹਾੜ ਅਤੇ ਜਵਾਲਾਮੁਖੀ ਹੈ।  ਮਾਰਸ ਆਰਬਿਟਰ ਲੇਜ਼ਰ ਅਲਟੀਮੀਟਰ (MOLA) ਦੁਆਰਾ ਮਾਪੀ ਗਈ ਜਵਾਲਾਮੁਖੀ ਦੀ ਉਚਾਈ 21.9 km (72,000 ft) ਤੋਂ ਵੱਧ ਹੈ। ਓਲੰਪਸ ਮੌਨਸ ਮਾਊਂਟ ਐਵਰੈਸਟ ਦੀ ਉਚਾਈ ਤੋਂ ਢਾਈ ਗੁਣਾ ਉੱਚਾ ਹੈ। ਇਹ ਜਵਾਲਾਮੁਖੀ ਮੰਗਲ ਗ੍ਰਹਿ ਦੇ ਪੱਛਮੀ ਗੋਲਾਰਧ ਵਿੱਚ ਸਥਿਤ ਹੈ, ਜਿਸਦਾ ਕੇਂਦਰ 18°39′N 226°12′E ਹੈ। ਇਤਾਲਵੀ ਖਗੋਲ ਵਿਗਿਆਨੀ ਜਿਓਵਨੀ ਸ਼ਿਆਪਾਰੇਲੀ (Giovanni Schiaparelli), ਜਿਸਨੇ 19ਵੀਂ ਸਦੀ ਵਿੱਚ ਮੰਗਲ ਦੀ ਸਤ੍ਹਾ ਦਾ ਡੂੰਘਾਈ ਨਾਲ ਅਧਿਐਨ ਕੀਤਾ, ਨੇ 8-ਇੰਚ ਟੈਲੀਸਕੋਪ ਦੀ ਵਰਤੋਂ ਕਰਕੇ ਮੰਗਲ ਦੀਆਂ ਵਿਸ਼ਾਲ ਆਕ੍ਰਿਤੀਆਂ ਨੂੰ ਜਾਂਚਿਆ ਤੇ ਇੱਕ ਉੱਚੇ ਪਹਾੜ ਦਾ ਅਨੁਮਾਨ ਲਗਾਇਆ।  ਉਸ ਤੋਂ ਬਾਅਦ ਜਦੋਂ 1971 ਵਿੱਚ ਨਾਸਾ ਦਾ ਮੈਰੀਨਰ 9 ਲਾਲ ਗ੍ਰਹਿ 'ਤੇ ਪਹੁੰਚਿਆ, ਤਾਂ ਇਹ ਤੂਫਾਨਾਂ ਦੇ ਉੱਪਰਲੇ ਜਵਾਲਾਮੁਖੀ ਦੇ ਸਿਖਰ ਨੂੰ ਦੇਖਣ ਦੇ ਯੋਗ ਸੀ। ਮੈਰੀਨਰ 9 ਤੋਂ ਗ੍ਰਹਿ ਦੇ ਨਿਰੀਖਣਾਂ ਨੇ ਪੁਸ਼ਟੀ ਕੀਤੀ ਕਿ ਨਿਕਸ ਓਲੰਪਿਕਾ ਇੱਕ ਜਵਾਲਾਮੁਖੀ ਸੀ। ਆਖਰਕਾਰ, ਖਗੋਲ ਵਿਗਿਆਨੀਆਂ ਨੇ ਐਲਬੇਡੋ (ਪ੍ਰਕਾਸ਼...

ਰੂਸ ਵਿੱਚ ਜਦੋਂ ਦਾੜ੍ਹੀ ਰੱਖਣ ਉੱਤੇ ਟੈਕਸ ਲਗਾ ਦਿੱਤਾ ਗਿਆ

Image
1698 ਵਿੱਚ, ਰੂਸ ਦਾ ਸਮਰਾਟ ਪੀਟਰ ਪਹਿਲੇ ਨੇ ਪੱਛਮੀ ਯੂਰਪ ਦਾ ਦੌਰਾ ਕਰਨ ਅਤੇ ਉਨ੍ਹਾਂ ਦੇ ਦਾੜ੍ਹੀ ਰੱਖਣ ਦੇ ਫੈਸ਼ਨ ਨੂੰ ਪਸੰਦ ਕਰਨ ਤੋਂ ਬਾਅਦ ਦਾੜ੍ਹੀ 'ਤੇ ਕਰ/ਟੈਕਸ ਲਾਗੂ ਕੀਤਾ। ਦਾੜ੍ਹੀ ਵਾਲੇ ਹਰ ਵਿਅਕਤੀ ਨੂੰ ਇਹ ਟੈਕਸ ਅਦਾ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਸੀ ਅਤੇ ਬਦਲੇ ਵਿੱਚ ਦਾੜ੍ਹੀ ਰੱਖਣ ਦਾ ਟੋਕਨ ਦਿੱਤਾ ਜਾਂਦਾ ਸੀ। ਟੈਕਸ ਅਦਾ ਕਰਨ ਵਾਲਿਆਂ ਨੂੰ "ਦਾੜ੍ਹੀ ਦਾ ਟੋਕਨ" ਰੱਖਣਾ ਜ਼ਰੂਰੀ ਸੀ। ਇਹ ਇੱਕ ਤਾਂਬੇ ਜਾਂ ਚਾਂਦੀ ਦਾ ਟੋਕਨ ਸੀ ਜਿਸ 'ਤੇ ਇੱਕ ਪਾਸੇ ਰੂਸੀ ਇੱਲ ਵਾਹੀ ਹੁੰਦੀ ਸੀ ਅਤੇ ਦੂਜੇ ਪਾਸੇ ਨੱਕ, ਮੂੰਹ, ਮੁੱਛਾਂ ਅਤੇ ਦਾੜ੍ਹੀ ਵਾਲਾ ਚਿਹਰਾ ਬਣਾਇਆ ਹੁੰਦਾ ਸੀ। ਸਿਪਾਹੀ ਜੇਕਰ ਕਿਸੇ ਦਾੜ੍ਹੀ ਵਾਲੇ ਵਿਅਕਤੀ ਨੂੰ ਟੋਕਨ ਤੋਂ ਬਿਨਾਂ ਫੜ ਲੈਂਦੇ ਤਾਂ ਉਹ ਉਸੇ ਥਾਂ 'ਤੇ ਤੁਰੰਤ ਉਸਦੀ ਦਾੜ੍ਹੀ ਮੁੰਨ ਦਿੰਦੇ ਸਨ।  ਟੈਕਸ ਦਾੜ੍ਹੀ ਵਾਲੇ ਵਿਅਕਤੀਆਂ ਦੀ ਸਥਿਤੀ 'ਤੇ ਨਿਰਭਰ ਕਰਦਾ ਸੀ। ਇੰਪੀਰੀਅਲ ਕੋਰਟ, ਫੌਜੀ ਜਾਂ ਸਰਕਾਰ ਨਾਲ ਜੁੜੇ ਲੋਕਾਂ ਤੋਂ ਸਾਲਾਨਾ 60 ਰੂਬਲ ਵਸੂਲੇ ਜਾਂਦੇ ਸਨ। ਅਮੀਰ ਵਪਾਰੀਆਂ ਤੋਂ ਪ੍ਰਤੀ ਸਾਲ 100 ਰੂਬਲ ਵਸੂਲੇ ਜਾਂਦੇ ਸਨ ਜਦੋਂ ਕਿ ਹੋਰ ਵਪਾਰੀਆਂ ਅਤੇ ਸ਼ਹਿਰ ਦੇ ਲੋਕਾਂ ਤੋਂ ਪ੍ਰਤੀ ਸਾਲ 60 ਰੂਬਲ ਵਸੂਲੇ ਜਾਂਦੇ ਸਨ। ਮਾਸਕੋ ਦੇ ਜੱਦੀ ਵਸਨੀਕਾਂ ਦੁਆਰਾ ਪ੍ਰਤੀ ਸਾਲ 30 ਰੂਬਲ ਟੈਕਸ ਅਦਾ ਕੀਤਾ ਜਾਂਦਾ ਸੀ। ਦਾੜ੍ਹੀ ਵਾਲੇ ਕਿਸਾ...

ਇੱਕ ਸਮੇਂ ਦਾ ਹਾਲੀਵੁੱਡ ਦਾ ਸਭ ਤੋਂ ਮਸ਼ਹੂਰ ਸਟੂਡਿਓ - MGM

Image
ਮੈਟਰੋ-ਗੋਲਡਵਿਨ-ਮੇਅਰ ਸਟੂਡੀਓਜ਼ (MGM ਵਜੋਂ ਜਾਣੀ ਜਾਂਦੀ ਹੈ) ਇੱਕ ਅਮਰੀਕੀ ਮੀਡੀਆ ਕੰਪਨੀ ਹੈ, ਜਿਸਦੀ ਸਥਾਪਨਾ ਮਾਰਕਸ ਲੋਵ (Marcus Loew) ਦੁਆਰਾ 98 ਸਾਲ ਪਹਿਲਾਂ 17 ਅਪ੍ਰੈਲ 1924 ਵਿੱਚ ਕੀਤੀ ਗਈ ਸੀ। ਇਹ ਕੰਪਨੀ ਫੀਚਰ ਫਿਲਮਾਂ ਅਤੇ ਟੈਲੀਵਿਜ਼ਨ ਪ੍ਰੋਗਰਾਮਾਂ ਦਾ ਨਿਰਮਾਣ ਅਤੇ ਵੰਡ ਕਰਦੀ ਹੈ। ਇਹ ਬੇਵਰਲੀ ਹਿਲਸ, ਕੈਲੀਫੋਰਨੀਆ ਵਿੱਚ ਸਥਿਤ ਹੈ। Metro-Goldwyn-Mayer Studios(ਐਮਜੀਐਮ) ਨੂੰ ਮਾਰਕਸ ਲੋਵ ਦੁਆਰਾ ਮੈਟਰੋ ਪਿਕਚਰਜ਼, ਗੋਲਡਵਿਨ ਪਿਕਚਰਸ ਅਤੇ ਲੁਈਸ ਬੀ. ਮੇਅਰ ਪਿਕਚਰਜ਼ ਨੂੰ ਇਕੱਠੇ ਕਰਕੇ ਬਣਾਇਆ ਗਿਆ ਸੀ।  ਛੇਤੀ ਹੀ ਇਹ ਹਾਲੀਵੁੱਡ ਦੇ ਪ੍ਰਮੁੱਖ ਫਿਲਮ ਸਟੂਡੀਓਜ਼ ਵਿੱਚੋਂ ਇੱਕ ਬਣ ਗਿਆ ਜਿਸਨੇ ਪ੍ਰਸਿੱਧ ਸੰਗੀਤਕ ਫਿਲਮਾਂ ਦਾ ਨਿਰਮਾਣ ਕੀਤਾ ਅਤੇ ਕਈ ਅਕੈਡਮੀ ਅਵਾਰਡ ਜਿੱਤੇ। MGM ਨੇ ਆਪਣੇ ਪਹਿਲੇ ਦੋ ਸਾਲਾਂ ਵਿੱਚ 100 ਤੋਂ ਵੱਧ ਫੀਚਰ ਫਿਲਮਾਂ ਦਾ ਨਿਰਮਾਣ ਕੀਤਾ ਸੀ। 1960 ਤੱਕ ਸਟੂਡੀਓ ਨੂੰ ਹਾਲੀਵੁੱਡ ਦਾ ਸਭ ਤੋਂ ਵੱਕਾਰੀ (prestigious) ਫ਼ਿਲਮ ਸਟੂਡੀਓ ਮੰਨਿਆ ਜਾਂਦਾ ਰਿਹਾ ਹੈ। ਪਰ ਬਾਅਦ ਵਿੱਚ ਇਹ ਕੰਪਨੀ ਕਿਰਕ ਕੇਰਕੋਰੀਅਨ ਦੇ ਹੱਥ ਚਲੀ ਗਈ। ਜਿਸਨੇ ਸਟਾਫ਼ ਤੇ ਉਤਪਾਦਨ ਦੀਆਂ ਲਾਗਤਾਂ ਵਿੱਚ ਕਟੌਤੀ ਕੀਤੀ ਅਤੇ ਸਟੂਡੀਓ ਨੂੰ ਘੱਟ-ਗੁਣਵੱਤਾ ਤੇ ਘੱਟ-ਬਜਟ ਵਿੱਚ ਉਤਪਾਦਨ ਕਰਨ ਲਈ ਮਜ਼ਬੂਰ ਕੀਤਾ। ਜਿਸ ਕਾਰਨ ਹੌਲੀ ਹੌਲੀ ਕੰਪਨੀ ਦਾ ਪ੍ਰਭਾਵ ਘਟਦਾ ਗਿਆ। ਇਸ ਦਾ ਇੱਕ ਹੋਰ ਕਾਰਨ ਇਹ ਵੀ ਸੀ ਕਿ ਕੰਪਨੀ ਦੂ...

ਬਿਲੀਅਨ ਸਾਲ ਪਹਿਲਾਂ ਇੱਕ ਕਾਲਪਨਿਕ ਗ੍ਰਹਿ ਥੀਆ ਅਤੇ ਧਰਤੀ ਵਿਚਕਾਰ ਟੱਕਰ

Image
ਥੀਆ (Theia) ਸ਼ੁਰੂਆਤੀ ਸੂਰਜੀ ਪ੍ਰਣਾਲੀ ਵਿੱਚ ਇੱਕ ਕਲਪਨਾ ਕੀਤਾ ਗਿਆ ਗ੍ਰਹਿ ਹੈ ਜੋ ਬਿਗ ਸਪਲੈਸ਼ ਥਿਊਰੀ , ਜਿਸ ਨੂੰ ਕਈ ਵਾਰ ਵਿਸ਼ਾਲ-ਪ੍ਰਭਾਵ ਪਰਿਕਲਪਨਾ (Giant Impact Hypothesis) ਜਾਂ ਥੀਆ ਪ੍ਰਭਾਵ ਵੀ ਕਿਹਾ ਜਾਂਦਾ ਹੈ, ਦੇ ਅਨੁਸਾਰ ਲਗਭਗ 4.5 ਬਿਲੀਅਨ ਸਾਲ ਪਹਿਲਾਂ ਸ਼ੁਰੂਆਤੀ ਧਰਤੀ ਨਾਲ ਟਕਰਾ ਗਿਆ ਸੀ, ਜਿਸਦੇ ਸਿੱਟੇ ਵਜੋਂ ਨਿਕਲੇ ਹੋਏ ਕੁਝ ਮਲਬੇ ਵਿੱਚੋਂ ਚੰਦਰਮਾ ਬਣ ਗਿਆ ਸੀ। ਬਿਗ ਸਪਲੈਸ਼(the big splash) ਥਿਊਰੀ ਅਨੁਸਾਰ, ਥੀਆ ਨੇ ਸੂਰਜ-ਧਰਤੀ ਪ੍ਰਣਾਲੀ ਦੇ ਦੋ ਹੋਰ ਸਥਿਰ ਲੈਗਰੇਂਜੀਅਨ ਬਿੰਦੂਆਂ (ਜਿਵੇਂ ਕਿ L4 ਜਾਂ L5) ਦੇ ਇੱਕ ਜਾਂ ਦੂਜੇ ਦੇ ਨੇੜੇ ਰਹਿ ਕੇ, ਪ੍ਰੋਟੋ-ਅਰਥ ਦੇ ਚੱਕਰ ਦੇ ਨਾਲ-ਨਾਲ ਸੂਰਜ ਦੀ ਪਰਿਕਰਮਾ ਕੀਤੀ। ਥੀਆ ਜੁਪੀਟਰ, ਸ਼ੁੱਕਰ ਜਾਂ ਦੋਵਾਂ ਦੇ ਗੁਰੂਤਾਵਾਦ ਦੇ ਪ੍ਰਭਾਵ ਕਾਰਨ ਧਰਤੀ ਨਾਲ ਟਕਰਾ ਗਿਆ ਸੀ। ਅਰੀਜ਼ੋਨਾ ਸਟੇਟ ਯੂਨੀਵਰਸਿਟੀ ਦੇ ਭੂ-ਗਤੀ ਵਿਗਿਆਨ ਖੋਜਕਰਤਾ ਕਿਆਨ ਯੁਆਨ ਦੀ ਅਗਵਾਈ ਵਿੱਚ ਇੱਕ ਨਵਾਂ ਅਧਿਐਨ ਸੁਝਾਅ ਦਿੰਦਾ ਹੈ ਕਿ ਥੀਆ ਦੇ ਅਵਸ਼ੇਸ਼ ਅਜੇ ਵੀ ਧਰਤੀ ਦੇ ਅੰਦਰ ਹਨ, ਜੋ ਸ਼ਾਇਦ ਪੱਛਮੀ ਅਫ਼ਰੀਕਾ ਅਤੇ ਪ੍ਰਸ਼ਾਂਤ ਮਹਾਂਸਾਗਰ ਦੇ ਹੇਠਾਂ ਚੱਟਾਨਾਂ ਦੀਆਂ ਦੋ ਮਹਾਂਦੀਪ-ਆਕਾਰ ਦੀਆਂ ਪਰਤਾਂ ਵਿੱਚ ਸਥਿਤ ਹਨ। ਭੂਚਾਲ ਵਿਗਿਆਨੀ ਦਹਾਕਿਆਂ ਤੋਂ ਇਨ੍ਹਾਂ ਦੋ ਚੱਟਾਨਾਂ ਦੀਆਂ ਪਰਤਾਂ ਦਾ ਅਧਿਐਨ ਕਰ ਰਹੇ ਹਨ। ਉਨ੍ਹਾਂ ਨੇ ਪਾਇਆ ਹੈ ਕਿ ਭੂਚਾਲ ਦੀਆਂ ਲਹਿਰਾਂ ਅਚਾਨਕ ਹੌਲੀ ਹੋ ਜਾ...

ਪ੍ਰਾਚੀਨ ਯੂਨਾਨੀ ਕਵੀ ਹੋਮਰ ਬਾਰੇ ਸੰਖੇਪ

Image
ਹੋਮਰ (Homer) ਇੱਕ ਪ੍ਰਾਚੀਨ ਯੂਨਾਨੀ ਕਵੀ ਸੀ। ਸਦੀਆਂ ਤੋਂ ਇਤਿਹਾਸਕਾਰਾਂ ਨੇ ਹੋਮਰ ਦੀ ਪਛਾਣ ਬਾਰੇ ਅਨੁਮਾਨ ਲਗਾਇਆ ਹੈ। ਉਸਦਾ ਜਨਮ ਕਿੱਥੇ ਤੇ ਕਦੋਂ ਹੋਇਆ ਇਸ ਬਾਰੇ ਇਤਿਹਾਸਕਾਰਾਂ ਦੇ ਵੱਖ ਵੱਖ ਵਿਚਾਰ ਹਨ। ਯੂਨਾਨੀ ਕਵੀ ਹੋਮਰ ਦਾ ਜਨਮ 12ਵੀਂ ਸਦੀ ਈਸਾ ਪੂਰਵ ਤੋਂ 8ਵੀਂ ਸਦੀ ਈਸਾ ਪੂਰਵ ਦੇ ਵਿਚਕਾਰ ਹੋਇਆ ਮੰਨਿਆ ਜਾਂਦਾ ਹੈ। ਉਸਨੂੰ ਹੁਣ ਤੱਕ ਦੇ ਸਮੇਂ ਦੇ ਸਭ ਤੋਂ ਮਹਾਨ ਅਤੇ ਸਭ ਤੋਂ ਪ੍ਰਭਾਵਸ਼ਾਲੀ ਲੇਖਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।  ਹੋਮਰ ਇਲਿਆਡ (iliad) ਅਤੇ ਓਡੀਸੀ (Odyssey) ਦਾ ਨਾਮਵਰ ਲੇਖਕ ਹੈ, ਦੋ ਮਹਾਂਕਾਵਿ ਕਵਿਤਾਵਾਂ ਜੋ ਪ੍ਰਾਚੀਨ ਯੂਨਾਨੀ ਸਾਹਿਤ ਦੀਆਂ ਬੁਨਿਆਦੀ ਰਚਨਾਵਾਂ ਹਨ ਅਤੇ ਜਿਨ੍ਹਾਂ ਦਾ ਪੱਛਮੀ ਸੱਭਿਆਚਾਰ 'ਤੇ ਬਹੁਤ ਪ੍ਰਭਾਵ ਹੈ।  ਹੋਮਰ ਨਾਲ ਸਬੰਧਤ ਲਗਭਗ ਹਰ ਜੀਵਨੀ ਪਹਿਲੂ ਪੂਰੀ ਤਰ੍ਹਾਂ ਉਸਦੀਆਂ ਕਵਿਤਾਵਾਂ ਤੋਂ ਲਿਆ ਗਿਆ ਹੈ। ਨਤੀਜੇ ਵਜੋਂ, ਲਗਭਗ ਸਾਰਿਆਂ ਬੁੱਤਾਂ ਵਿੱਚ ਹੋਮਰ ਨੂੰ ਮੋਟੇ ਘੁੰਗਰਾਲੇ ਵਾਲਾਂ, ਘੁੰਗਰਾਲੀ ਦਾੜ੍ਹੀ ਅਤੇ ਅੰਨ੍ਹਾ ਵਿਅਕਤੀ ਦਰਸਾਇਆ ਜਾਂਦਾ ਹੈ। ਹੋਮਰ ਦੀਆਂ ਕਵਿਤਾਵਾਂ ਮੁਢਲੇ ਮਨੁੱਖੀ ਸਮਾਜ ਦੀ ਇੱਕ ਮਹੱਤਵਪੂਰਨ ਸਮਝ ਪ੍ਰਦਾਨ ਕਰਦੀਆਂ ਹਨ। ਹੋਮਰ ਨੇ ਟਰਾਏ(Troy) ਸ਼ਹਿਰ ਦਾ ਸ਼ਾਨਦਾਰ ਵਰਣਨ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਹੋਮਰ ਦੀਆਂ ਕਵਿਤਾਵਾਂ ਵਿੱਚ ਨੈਤਿਕ ਸੰਦੇਸ਼ ਹਨ।

ਵਿਸ਼ਵ ਭੋਜਨ ਦਿਵਸ(16 ਅਕਤੂਬਰ) ਸੰਖੇਪ ਜਾਣਕਾਰੀ

Image
ਵਿਸ਼ਵ ਭੋਜਨ ਦਿਵਸ (World Food Day) 1945 ਵਿੱਚ ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ (Food and Agriculture Organization) ਦੀ ਸਥਾਪਨਾ ਦੀ ਮਿਤੀ ਦੀ ਯਾਦ ਵਿੱਚ ਹਰ ਸਾਲ 16 ਅਕਤੂਬਰ ਨੂੰ ਵਿਸ਼ਵ ਭਰ ਵਿੱਚ ਮਨਾਇਆ ਜਾਣ ਵਾਲਾ ਇੱਕ ਅੰਤਰਰਾਸ਼ਟਰੀ ਦਿਨ ਹੈ। ਪਹਿਲੀ ਵਾਰ ਇਹ 1981 ਵਿੱਚ ਮਨਾਇਆ ਗਿਆ ਸੀ। ਇਸਦਾ ਮੁੱਖ ਮਕਸਦ ਭੁੱਖਮਰੀ ਨਾਲ ਨਜਿੱਠਣਾ ਅਤੇ ਵਿਸ਼ਵ ਭਰ ਵਿੱਚ ਭੁੱਖਮਰੀ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨਾ ਹੈ। ਇਹ ਦਿਨ ਭੁੱਖਮਰੀ ਅਤੇ ਭੋਜਨ ਸੁਰੱਖਿਆ ਨਾਲ ਸਬੰਧਤ ਕਈ ਸੰਸਥਾਵਾਂ ਦੁਆਰਾ ਵਿਆਪਕ ਤੌਰ 'ਤੇ ਮਨਾਇਆ ਜਾਂਦਾ ਹੈ, ਜਿਸ ਵਿੱਚ ਵਿਸ਼ਵ ਖ਼ੁਰਾਕ ਪ੍ਰੋਗਰਾਮ, ਵਿਸ਼ਵ ਸਿਹਤ ਸੰਗਠਨ ਅਤੇ ਖੇਤੀਬਾੜੀ ਵਿਕਾਸ ਲਈ ਅੰਤਰਰਾਸ਼ਟਰੀ ਫੰਡ ਆਦਿ ਸੰਸਥਾਵਾਂ ਪ੍ਰਮੁੱਖ ਹਨ।  ਅੱਜ ਜੇਕਰ ਦੁਨੀਆਂ ਭਰ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਲਗਭਗ 821 ਮਿਲੀਅਨ ਲੋਕ ਕੁਪੋਸ਼ਣ ਦਾ ਸ਼ਿਕਾਰ ਹਨ ਜਿਨ੍ਹਾਂ ਵਿੱਚੋਂ 98% ਕੁਪੋਸ਼ਣ ਦੇ ਸ਼ਿਕਾਰ ਲੋਕ ਵਿਕਾਸਸ਼ੀਲ ਦੇਸ਼ਾਂ ਵਿੱਚ ਰਹਿੰਦੇ ਹਨ। ਇੱਥੇ ਮਕਸਦ ਸਰੀਰ ਨੂੰ ਸਿਰਫ਼ ਲੋੜੀਂਦਾ ਭੋਜਨ ਪ੍ਰਦਾਨ ਕਰਨਾ ਹੀ ਨਹੀਂ ਬਲਕਿ ਭੋਜਨ ਸਰੀਰ ਲਈ ਚੰਗਾ ਵੀ ਹੋਣਾ ਚਾਹੀਦਾ ਹੈ। ਜੇਕਰ ਤੁਹਾਡੀ ਖ਼ੁਰਾਕ ਚੰਗੀ ਹੈ ਤਾਂ ਇਹ ਤੁਹਾਡੇ ਸਰੀਰਕ ਵਿਕਾਸ ਦੀ ਨਾਲ ਨਾਲ ਮਾਨਸਿਕ ਵਿਕਾਸ ਵਿੱਚ ਵੀ ਯੋਗਦਾਨ ਪਾਉਂਦੀ ਹੈ ਇਸ ਲਈ ਚੰਗੀ ਖ਼ੁਰਾਕ ਲਉ। 

ਇੱਕ ਉਲਕਾ ਪਿੰਡ ਜਿਸਦਾ ਆਪਣਾ ਉਪਗ੍ਰਹਿ ਵੀ ਹੈ

Image
243 ਇਡਾ (243 Ida) ਮੰਗਲ ਅਤੇ ਬ੍ਰਹਿਸਪਤੀ ਗ੍ਰਹਿਆਂ ਦੇ ਵਿਚਕਾਰ ਸਥਿਤ ਉਲਕਾ ਪੱਟੀ ਵਿੱਚ ਸਥਿੱਤ ਇੱਕ ਉਲਕਾ ਪਿੰਡ(asteroid) ਹੈ, ਜਿਸਦੀ ਖੋਜ 29 ਸਤੰਬਰ 1884 ਨੂੰ ਆਸਟ੍ਰੀਆ ਦੇ ਖਗੋਲ ਵਿਗਿਆਨੀ ਜੋਹਾਨ ਪਾਲੀਸਾ (Johann Palisa) ਦੁਆਰਾ ਵਿਆਨਾ ਆਬਜ਼ਰਵੇਟਰੀ ਵਿਖੇ ਕੀਤੀ ਗਈ ਸੀ। ਇਡਾ ਦੇ ਇੱਕ ਚੱਕਰ ਦਾ ਸਮਾਂ 4.84 ਸਾਲ ਹੈ ਅਤੇ ਇਸਦੀ ਘੁੰਮਣ ਦੀ ਮਿਆਦ 4.63 ਘੰਟੇ ਹੈ। ਇਡਾ ਦਾ ਔਸਤ ਵਿਆਸ 31.4 km ਹੈ। 28 ਅਗਸਤ 1993 ਨੂੰ, ਬ੍ਰਹਿਸਪਤੀ ਦੇ ਰਸਤੇ ਵਿੱਚ, ਇਡਾ ਨੂੰ ਬਿਨਾਂ ਚਾਲਕ ਗੈਲੀਲੀਓ ਪੁਲਾੜ ਯਾਨ ਦੁਆਰਾ ਦੇਖਿਆ ਗਿਆ ਸੀ। ਇਹ ਪੁਲਾੜ ਯਾਨ ਦੁਆਰਾ ਦੌਰਾ ਕੀਤਾ ਜਾਣ ਵਾਲਾ ਦੂਜਾ ਉਲਕਾ ਪਿੰਡ ਸੀ। ਇਹ ਇੱਕੋ ਇੱਕ ਅਜਿਹਾ ਉਲਕਾ ਪਿੰਡ ਲੱਭਿਆ ਹੈ ਜਿਸਦਾ ਇੱਕ ਕੁਦਰਤੀ ਉਪਗ੍ਰਹਿ ਵੀ ਹੈ। ਇਸਦੇ ਕੁਦਰਤੀ ਉਪਗ੍ਰਹਿ ਦਾ ਨਾਮ ਡੈਕਟਾਈਲ (Dactyl) ਰੱਖਿਆ ਗਿਆ ਹੈ। ਇਡਾ ਦੇ ਉਪਗ੍ਰਹਿ ਡੈਕਟਾਈਲ ਦੀ ਖੋਜ ਐਨ ਹਾਰਚ (Ann Harch) ਦੁਆਰਾ ਗੈਲੀਲੀਓ ਤੋਂ ਵਾਪਸ ਆਈਆਂ ਤਸਵੀਰਾਂ ਵਿੱਚ ਕੀਤੀ ਗਈ ਸੀ। ਡੈਕਟਾਈਲ ਦਾ ਵਿਆਸ ਸਿਰਫ਼ 1.4 ਕਿਲੋਮੀਟਰ ਹੈ ਜੋ ਇਡਾ ਦਾ ਆਕਾਰ ਦਾ ਲਗਭਗ 1/20 ਹੈ।(ਤਸਵੀਰ ਵਿੱਚ ਦਿਖਣ ਵਾਲਾ ਛੋਟਾ ਬਿੰਦੂ ਹੀ ਡੈਕਟਾਈਲ ਹੈ)

ਸੇਵਾ ਦੇ ਪੁੰਜ - ਭਾਈ ਘਨੱਈਆ ਜੀ

Image
ਭਾਈ ਘਨੱਈਆ(ਘਨ੍ਹਈਆ) ਜੀ ਦਾ ਜਨਮ 1648 ਈ: ਨੂੰ ਮਾਤਾ ਸੁੰਦਰੀ ਜੀ ਅਤੇ ਪਿਤਾ ਸ੍ਰੀ ਨੱਥੂ ਰਾਮ ਦੇ ਗ੍ਰਹਿ ਪਿੰਡ ਸੋਧਰਾ ਜ਼ਿਲ੍ਹਾ ਸਿਆਲਕੋਟ ਹੁਣ ਪਾਕਿਸਤਾਨ ਵਿੱਚ ਹੋਇਆ। ਖੱਤਰੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਭਾਈ ਨੱਥੂ ਰਾਮ ਦਾ ਸੁਭਾਅ ਬੜਾ ਮਿੱਠਾ ਤੇ ਪਿਆਰਾ ਸੀ। ਪਰ ਭਾਈ ਘਨੱਈਆ ਜੀ ਦੀ ਰੁਚੀ ਵੈਰਾਗ, ਤਿਆਗ ਤੇ ਸੇਵਾ ਦੀ ਸੀ ਅਤੇ ਆਪ ਬਚਪਨ ਸਮੇਂ ਤੋਂ ਹੀ ਪਰਉਪਕਾਰੀ ਤੇ ਦਇਆਵਾਨ ਸੁਭਾਅ ਦੇ ਮਾਲਕ ਸਨ। ਬਚਪਨ ਅਵਸਥਾ ਵਿਚ ਹੀ ਆਪ ਜੀ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ। ਜਲਦੀ ਹੀ ਘਰ ਦੀ ਜਿੰਮੇਵਾਰੀ ਆਪ ਦੇ ਮੋਢਿਆਂ ਉੱਤੇ ਆ ਗਈ। ਕੁਝ ਚਿਰ ਤਾਂ ਆਪ ਨੇ ਕੰਮ ਕੀਤਾ ਅਤੇ ਨਾਲ ਹੀ ਵਜੀਰਾਬਾਦ ਵਿਖੇ ਭਾਈ ਨਨੂਆ ਜੀ ਦੀ ਸੰਗਤ ਕੀਤੀ ਜੋ ਗੁਰੂ ਘਰ ਦੇ ਸ਼ਰਧਾਲੂ ਸਨ। ਇਕ ਤਾਂ ਆਪ ਦਾ ਸੁਭਾਅ ਪਹਿਲਾਂ ਤੋਂ ਹੀ ਭਗਤੀ-ਭਾਵ ਵਾਲਾ ਸੀ ਅਤੇ ਦੂਜਾ ਭਾਈ ਨਨੂਆ ਦੀ ਸੰਗਤ ਨੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ। ਭਾਈ ਨਨੂਆ ਜੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਨ ਜਾਇਆ ਕਰਦੇ ਸਨ। ਆਪ ਜੀ ਭਾਈ ਨਨੂਆ ਜੀ ਕੋਲੋਂ ਗੁਰੂ ਸਾਹਿਬ ਦੇ ਬਚਨ ਤੇ ਬਾਣੀ ਸੁਣਦੇ ਰਹਿੰਦੇ ਜੋ ਹੋਲੀ ਹੋਲੀ ਆਪ ਜੀ ਦੇ ਹਿਰਦੇ ਵਿਚ ਵਸ ਗਈ। ਇਸ ਤਰ੍ਹਾਂ ਆਪ ਦੇ ਮਨ ਵਿਚ ਗੁਰਸਿੱਖੀ ਦੀ ਜਾਗ ਲਗ ਗਈ। ਆਪ ਸੁਆਸ ਸੁਆਸ ਸਿਮਰਨ ਕਰਨ ਲਗ ਪਏ। ਇਕ ਦਿਨ ਅਚਾਨਕ ਭਾਈ ਨਨੂਆ ਜੀ ਅਕਾਲ ਚਲਾਣਾ ਕਰ ਗਏ ਤਾਂ ਆਪ ਦਾ ਮਨ ਬੜਾ ਉਦਾਸ ਹੋ ਗਿਆ।  ਸੰਨ 1674 ਵਿਚ ਆ...

ਇਤਿਹਾਸ ਦਾ ਸਭ ਤੋਂ ਘੱਟ ਸਮਾਂ ਚੱਲਣ ਵਾਲਾ ਯੁੱਧ(ਐਂਗਲੋ-ਜ਼ਾਂਜ਼ੀਬਾਰ ਯੁੱਧ)

Image
ਐਂਗਲੋ-ਜ਼ਾਂਜ਼ੀਬਾਰ ਯੁੱਧ 27 ਅਗਸਤ 1896 ਨੂੰ ਯੂਨਾਈਟਿਡ ਕਿੰਗਡਮ ਅਤੇ ਜ਼ਾਂਜ਼ੀਬਾਰ ਸਲਤਨਤ ਵਿਚਕਾਰ ਲੜਿਆ ਗਿਆ ਇੱਕ ਫ਼ੌਜੀ ਯੁੱਧ ਸੀ। ਇਹ ਯੁੱਧ ਲਗਭਗ 38 ਮਿੰਟ ਚੱਲਿਆ, ਇਸ ਨੂੰ ਇਤਿਹਾਸ ਵਿੱਚ ਸਭ ਤੋਂ ਛੋਟੀ ਦਰਜ ਕੀਤੀ ਗਈ ਜੰਗ ਵਜੋਂ ਦਰਸਾਇਆ ਜਾਂਦਾ ਹੈ। ਯੁੱਧ ਦਾ ਕਾਰਨ 25 ਅਗਸਤ 1896 ਨੂੰ ਬ੍ਰਿਟਿਸ਼ ਪੱਖੀ ਸੁਲਤਾਨ ਹਮਦ ਬਿਨ ਥੂਵੈਨੀ ਦੀ ਮੌਤ ਸੀ। ਮੌਤ ਦੇ ਕੁਝ ਘੰਟਿਆਂ ਦੇ ਅੰਦਰ, ਥੂਵੈਨੀ ਦਾ ਭਰਾ ਖਾਲਿਦ ਬਿਨ ਬਰਗਾਸ਼, ਅੰਗਰੇਜ਼ਾਂ ਦੀ ਪੁਸ਼ਟੀ ਕੀਤੇ ਬਿਨਾਂ, ਗੱਦੀ 'ਤੇ ਬੈਠ ਗਿਆ। ਵਾਸਤਵ ਵਿੱਚ ਉਸਨੇ ਹੀ ਆਪਣੇ ਭਰਾ ਥੂਵੈਨੀ ਨੂੰ ਜ਼ਹਿਰ ਦਿੱਤਾ ਸੀ। ਜ਼ਾਂਜ਼ੀਬਾਰ ਵਿੱਚ ਤਾਇਨਾਤ ਬ੍ਰਿਟਿਸ਼ ਡਿਪਲੋਮੈਟ ਨੂੰ ਦਾਲ਼ ਵਿੱਚ ਕੁਝ ਕਾਲਾ ਜਾਪਿਆ ਅਤੇ ਬ੍ਰਿਟਿਸ਼ ਡਿਪਲੋਮੈਟ ਦੇ ਮੁਖੀਆਂ ਵਿੱਚੋਂ ਇੱਕ ਬੇਸਿਲ ਕੇਵ ਨੇ ਖਾਲਿਦ ਨੂੰ ਸਿੰਘਾਸਨ ਛੱਡਣ ਦਾ ਆਦੇਸ਼ ਵੀ ਦਿੱਤਾ ਸੀ। ਪਰ ਖਾਲਿਦ ਦੇ ਮਨ ਵਿਚ ਕੁਝ ਹੋਰ ਹੀ ਯੋਜਨਾ ਸੀ। ਉਸਨੇ ਆਪਣੀ ਫ਼ੌਜ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਪਣੇ ਮਹਿਲ ਵਿੱਚ ਲਗਭਗ 3000 ਸ਼ਾਹੀ ਸਿਪਾਹੀ ਆਪਣੀ ਰੱਖਿਆ ਲਈ ਤਾਇਨਾਤ ਕਰ ਦਿੱਤੇ। ਇੱਕ ਹਫ਼ਤੇ ਦੇ ਅੰਦਰ, ਉਸਨੇ ਬਹੁਤ ਸਾਰੀਆਂ ਤੋਪਾਂ ਅਤੇ ਨੇੜਲੇ ਬੰਦਰਗਾਹ ਤੋਂ ਇੱਕ ਸ਼ਾਹੀ ਯਾਟ(ਸਮੁੰਦਰੀ ਜਹਾਜ਼) ਵੀ ਖਰੀਦ ਲਿਆ ਸੀ। ਖਾਲਿਦ ਦਾ ਨਿਸ਼ਾਨਾ ਸਾਫ਼ ਸੀ ਕਿ ਉਹ ਜੰਗ ਚਾਹੁੰਦਾ ਸੀ। ਪਰ ਅੰਗਰੇਜ਼ ਵੀ ਇੰਨੀ ਆਸਾਨੀ ਨਾਲ ਹਾਰ ਮੰਨਣ ਵਾਲੇ ਨਹੀਂ ਸਨ। ਇਸ ...

ਆਓ ਜਾਣੀਏ ਰੂਬਿਕ ਕਿਊਬ ਬਾਰੇ

Image
ਰੂਬਿਕ ਕਿਊਬ(Rubik Cube) ਇੱਕ ਪਹੇਲੀ ਹੈ ਜੋ 1974 ਵਿੱਚ ਹੰਗਰੀ ਦੇ ਮੂਰਤੀਕਾਰ ਅਤੇ ਆਰਕੀਟੈਕਚਰ ਅਰਨੋ ਰੂਬਿਕ(Ernő Rubik) ਦੁਆਰਾ ਖੋਜੀ ਗਈ ਸੀ। ਉਸਨੇ ਕਈ ਮਹੀਨੇ ਲਗਾ ਕੇ ਇੱਕ ਅਜਿਹੀ ਪਹੇਲੀ ਬਣਾਈ ਜਿਸਨੂੰ ਹੰਗਰੀ ਵਿੱਚ ਬੋਵੋਸ ਕੌਕਾ(Bűvös kocka) ਜਾਂ ਮੈਜਿਕ ਕਿਊਬ(Magic Cube) ਕਿਹਾ ਜਾਂਦਾ ਹੈ।  ਕਿਊਬ ਨੂੰ 13 ਜਨਵਰੀ, 1977 ਨੂੰ ਹੰਗਰੀ ਵਿੱਚ ਪੇਟੈਂਟ ਕੀਤਾ ਗਿਆ ਸੀ ਅਤੇ 1980 ਵਿੱਚ ਆਈਡਲ ਟੁਆਏ ਕਾਰਪੋਰੇਸ਼ਨ(Ideal Toy Corporation) ਦੁਆਰਾ ਅੰਤਰਰਾਸ਼ਟਰੀ ਪੱਧਰ 'ਤੇ ਲਾਂਚ ਕੀਤਾ ਗਿਆ ਸੀ। ਇਸਨੇ ਸਰਵੋਤਮ ਪਹੇਲੀ ਲਈ 1980 ਵਿੱਚ "ਜਰਮਨ ਗੇਮ ਆਫ ਦਿ ਈਅਰ" ਦਾ ਵਿਸ਼ੇਸ਼ ਪੁਰਸਕਾਰ ਜਿੱਤਿਆ। ਇੱਕ ਸਰਵੇ ਮੁਤਾਬਕ ਹੁਣ ਤੱਕ ਦੁਨੀਆਂ ਭਰ ਵਿੱਚ 450 ਮਿਲੀਅਨ ਤੋਂ ਵੱਧ ਕਿਊਬ ਵੇਚੇ ਜਾ ਚੁੱਕੇ ਹਨ। ਜਿਸ ਨਾਲ ਇਹ ਦੁਨੀਆਂ ਦੀ ਸਭ ਤੋਂ ਵੱਧ ਵਿਕਣ ਵਾਲੀ ਪਹੇਲੀ ਅਤੇ ਸਭ ਤੋਂ ਵੱਧ ਵਿਕਣ ਵਾਲਾ ਖਿਡੌਣਾ ਬਣ ਗਿਆ ਹੈ।  ਪਹਿਲੀ ਨਜ਼ਰ ਵਿੱਚ ਕਿਊਬ ਇੱਕ ਸਧਾਰਨ ਖਿਡੌਣਾ ਜਾਪਦਾ ਹੈ, ਜਿਸ ਵਿੱਚ ਹਰ ਪਾਸੇ ਨੌਂ ਰੰਗਦਾਰ ਵਰਗ ਹਨ। ਇਸਦੀ ਸ਼ੁਰੂਆਤੀ ਅਵਸਥਾ ਵਿੱਚ, ਹਰੇਕ ਪਾਸੇ ਦਾ ਇੱਕ ਸਮਾਨ ਰੰਗ ਹੁੰਦਾ ਹੈ - ਲਾਲ, ਹਰਾ, ਪੀਲਾ, ਸੰਤਰੀ, ਨੀਲਾ ਅਤੇ ਚਿੱਟਾ। ਇੱਕ ਵਾਰ ਰੰਗਾਂ ਦੇ ਵਿਗੜਨ ਤੋਂ ਬਾਅਦ ਪਹੇਲੀ ਨੂੰ ਸੁਲਝਾਉਣ ਲਈ ਇਸਨੂੰ ਹਰ ਪਾਸੇ ਮਰੋੜਨਾ ਪੈਂਦਾ ਹੈ ਤਾਂ ਜੋ ਹਰ ਪਾਸੇ ਇੱਕੋ ਜਿਹਾ ਰੰਗ ਇਕ...

ਸ਼੍ਰੀ ਮੁਕਤਸਰ ਸਾਹਿਬ ਦਾ ਸੰਖੇਪ ਇਤਿਹਾਸ

Image
ਸ਼੍ਰੀ ਮੁਕਤਸਰ ਸਾਹਿਬ ਪੰਜਾਬ ਦੇ ਦੱਖਣ - ਪੱਛਮ ਵਿੱਚ ਸਥਿੱਤ ਇੱਕ ਜ਼ਿਲ੍ਹਾ ਹੈ। ਕਹਿੰਦੇ ਹਨ ਕਿ ਜਲਾਲਾਬਾਦ ਤਿੰਨ ਖੱਤਰੀ ਭਰਾ ਖਿਦਰਾਣਾ, ਧਿਗਾਣਾ ਅਤੇ ਰੁਪਾਣਾ ਰਹਿੰਦੇ ਸਨ। ਉਹ ਅਮੀਰ ਹੋਣ ਦੇ ਨਾਲ-ਨਾਲ ਧਾਰਮਿਕ ਬਿਰਤੀ ਵਾਲੇ ਵੀ ਸਨ ਅਤੇ ਸ਼ਿਵ ਦੇ ਪੱਕੇ ਉਪਾਸਕ ਸਨ। ਇਸ ਇਲਾਕੇ ਵਿੱਚ ਪਾਣੀ ਦੀ ਹਮੇਸ਼ਾ ਕਮੀ ਰਹਿੰਦੀ ਸੀ ਕਿਉਂਕਿ ਪੁਰਾਤਨ ਇਤਿਹਾਸ ਮੁਤਾਬਕ ਕਿਸੇ ਸਮੇਂ ਇਹ ਖੇਤਰ ਰਾਜਸਥਾਨ ਦੇ ਮਾਰੂਥਲ ਦਾ ਹਿੱਸਾ ਸੀ। ਰੇਤਲਾ ਇਲਾਕਾ ਅਤੇ ਪਾਣੀ ਦੀ ਥੁੜ੍ਹ ਕਾਰਨ ਤਿੰਨਾਂ ਭਰਾਵਾਂ ਨੇ ਇਥੇ ਤਿੰਨ ਢਾਬਾਂ ਖੁਦਵਾਈਆਂ। ਹਰ ਵਰ੍ਹੇ ਸਾਉਣ ਦੇ ਮਹੀਨੇ ਪੈਂਦੇ ਮੀਂਹ ਇਨ੍ਹਾਂ ਢਾਬਾਂ ਨੂੰ ਪਾਣੀ ਨਾਲ ਭਰ ਕੇ ਆਲੇ-ਦੁਆਲੇ ਰੌਣਕਾਂ ਲਾ ਦਿੰਦੇ। ਲੋਕ ਇਸ ਪਾਣੀ ਦੀ ਵਰਤੋਂ ਪਸ਼ੂਆਂ ਅਤੇ ਆਪਣੇ ਪੀਣ ਲਈ ਕਰਦੇ। ਇਨ੍ਹਾਂ ਤਿੰਨਾਂ ਦੀਆਂ ਢਾਬਾਂ ਕਰਕੇ ਹੀ ਆਲੇ-ਦੁਆਲੇ ਤਿੰਨ ਪਿੰਡ ਧਿਗਾਣਾ, ਰੁਪਾਣਾ ਅਤੇ ਖਿਦਰਾਣਾ ਵਸ ਗਏ। ਖਿਦਰਾਣੇ ਦੀ ਢਾਬ ਬਾਕੀ ਦੋਹਾਂ ਨਾਲੋਂ ਜ਼ਿਆਦਾ ਮਸ਼ਹੂਰ ਸੀ। ਕਈ ਇਤਿਹਾਸਕਾਰ ਇਸਦਾ ਇਤਿਹਾਸ ਈਸ਼ਰਸਰ ਝੀਲ ਨਾਲ ਵੀ ਜੋੜਦੇ ਹਨ। ਕਹਿੰਦੇ ਹਨ ਕਿ ਸਤਿਯੁਗ ਜਾਂ ਪੂਰਵ-ਇਤਿਹਾਸਕ ਕਾਲ ਵਿੱਚ ਇੱਥੇ ਸ਼ਿਵ ਜੀ ਨੇ ਤਪ ਕੀਤਾ ਸੀ।  ਸੰਨ 1705 ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ ਸੀ ਤਾਂ ਉਹ ਕਈ ਖੇਤਰਾਂ ਵਿੱਚੋਂ ਹੁੰਦੇ ਹੋਏ ਖਿਦਰਾਣੇ ਦੀ ਢਾਬ ਤੇ ਪਹੁੰਚੇ ਸਨ। ਜਿੱ...

ਆਓ ਜਾਣੀਏ ਹੁਣ ਤੱਕ ਦੀ ਸਭ ਤੋਂ ਲੰਬੀ ਉਮਰ ਜੀਣ ਵਾਲੀ ਔਰਤ ਬਾਰੇ

Image
ਜੀਨ ਲੁਈਸ ਕੈਲਮੈਂਟ ਦਾ ਜਨਮ 21 ਫਰਵਰੀ 1875 ਨੂੰ ਅਰਲੇਸ, ਬੌਚੇਸ-ਡੂ-ਰੋਨ, ਫਰਾਂਸ ਵਿੱਚ ਹੋਇਆ ਸੀ। ਉਹ ਸਭ ਤੋਂ ਬਜ਼ੁਰਗ ਮਨੁੱਖ ਸੀ ਜਿਸਦੀ ਉਮਰ 122 ਸਾਲ ਅਤੇ 164 ਦਿਨ ਨਾਲ ਦਸਤਾਵੇਜ਼ੀ ਤੌਰ 'ਤੇ ਦਰਜ ਹੈ। ਉਸਦੇ ਕੁਝ ਨਜ਼ਦੀਕੀ ਪਰਿਵਾਰਕ ਮੈਂਬਰਾਂ ਦੀ ਔਸਤ ਉਮਰ ਵੀ ਵੱਧ ਸੀ ਜਿਵੇਂ ਉਸਦਾ ਵੱਡਾ ਭਰਾ, ਫ੍ਰੈਂਕੋਇਸ 97 ਸਾਲ ਦੀ ਉਮਰ ਤੱਕ ਜੀਉਂਦਾ ਰਿਹਾ, ਉਸਦੇ ਪਿਤਾ, ਨਿਕੋਲਸ ਜੋ ਇੱਕ ਜਹਾਜ਼ ਨਿਰਮਾਤਾ ਸੀ ਦੀ ਉਮਰ 93 ਸਾਲ ਅਤੇ ਉਸਦੀ ਮਾਂ, ਮਾਰਗਰੇਟ ਗਿਲਜ਼ ਦਾ ਦਿਹਾਂਤ 86 ਸਾਲ ਦੀ ਉਮਰ ਵਿੱਚ ਹੋਇਆ ਸੀ। 8 ਅਪ੍ਰੈਲ 1896 ਨੂੰ 21 ਸਾਲ ਦੀ ਉਮਰ ਵਿੱਚ ਉਸਨੇ ਫਰਨਾਂਡ ਨਿਕੋਲਸ ਕੈਲਮੈਂਟ ਨਾਲ ਵਿਆਹ ਕੀਤਾ ਅਤੇ 19 ਜਨਵਰੀ 1898 ਨੂੰ ਆਪਣੇ ਇਕਲੌਤੇ ਬੱਚੇ, ਯਵੋਨ ਮੈਰੀ ਨਿਕੋਲ ਕੈਲਮੈਂਟ ਨਾਮ ਦੀ ਇੱਕ ਧੀ ਨੂੰ ਜਨਮ ਦਿੱਤਾ। ਯਵੋਨ ਨੇ 3 ਫਰਵਰੀ 1926 ਨੂੰ ਫ਼ੌਜੀ ਅਫ਼ਸਰ ਜੋਸਫ ਬਿਲੋਟ ਨਾਲ ਵਿਆਹ ਕੀਤਾ ਅਤੇ ਦੋਹਾਂ ਨੇ ਲੜਕੇ ਫਰੈਡਰਿਕ ਨੂੰ ਜਨਮ ਦਿੱਤਾ।  ਉਸਦੀ ਧੀ ਯਵੋਨ ਕੈਲਮੈਂਟ ਦੀ ਮੌਤ ਸਿਰਫ਼ 36 ਸਾਲ ਦੀ ਉਮਰ ਵਿੱਚ 19 ਜਨਵਰੀ 1934 ਨੂੰ ਫੇਫੜਿਆਂ ਦੀ ਬਿਮਾਰੀ ਕਾਰਨ ਹੋ ਗਈ ਸੀ। 1942 ਵਿੱਚ, ਉਸਦੇ ਪਤੀ ਫਰਨਾਂਡ ਦੀ ਮੌਤ(73 ਸਾਲ ਦੀ ਉਮਰ ਵਿੱਚ) ਕਥਿਤ ਤੌਰ 'ਤੇ ਚੈਰੀ ਦੇ ਜ਼ਹਿਰ ਕਾਰਨ ਹੋ ਗਈ। ਉਸਦੇ ਜਵਾਈ ਜੋਸਫ਼ ਦੀ ਜਨਵਰੀ 1963 ਵਿੱਚ ਮੌਤ ਹੋ ਗਈ ਸੀ ਅਤੇ ਦੋਹਤੇ ਫਰੈਡਰਿਕ ਦੀ ਉਸੇ ਸਾਲ ਅਗਸਤ ਵਿੱਚ ਇੱਕ ਐਕਸੀਡੈਂਟ ਵਿ...

ਪੰਜਾਬ ਦਾ ਰਾਜ ਪੰਛੀ ਕਿਹੜਾ ਹੈ ਅਤੇ ਇਹ ਕਦੋਂ ਚੁਣਿਆ ਗਿਆ?

Image
ਪੰਜਾਬ ਦਾ ਰਾਜ ਪੰਛੀ ਬਾਜ਼(ਵਿਗਿਆਨਿਕ ਨਾਮ Accipiter gentilis) ਹੈ ਜਿਸਨੂੰ ਅੰਗਰੇਜ਼ੀ ਵਿੱਚ “Northern Goshawk”(ਉੱਤਰੀ ਗੋਸ਼ਾਕ) ਕਹਿੰਦੇ ਹਨ।  1 ਦਸੰਬਰ 1933 ਨੂੰ ਅਣਵੰਡੇ ਪੰਜਾਬ ਦਾ ਰਾਜ ਪੰਛੀ ਚੱਕੀਰਾਹਾ(Hoopoe) ਐਲਾਨਿਆ ਸੀ ਜਿਸਨੂੰ 15 ਮਾਰਚ 1989 ਵਿੱਚ ਬਾਜ਼ ਨਾਲ ਬਦਲ ਦਿੱਤਾ ਗਿਆ। ਸਾਲ 1989 ਵਿੱਚ ਕੀਤੇ ਐਲਾਨ ਵਿੱਚ ਇਸਦਾ ਅੰਗਰੇਜ਼ੀ ਨਾਮ "Eastern Goshawk"(ਪੂਰਬੀ ਗੋਸ਼ਾਕ) ਲਿਖ ਦਿੱਤਾ ਸੀ ਪਰ ਇਸ ਨਾਮ ਦੀ ਬਾਜ਼ ਦੀ ਕੋਈ ਵੀ ਕਿਸਮ ਦੁਨੀਆਂ ਵਿੱਚ ਮੌਜੂਦ ਨਹੀਂ ਹੈ। ਹਾਂ ਇੱਕ “Eastern Chanting Goshawk”(ਪੂਰਬੀ ਚੈਂਟਿਗ ਗੋਸ਼ਾਕ) ਕਿਸਮ ਜ਼ਰੂਰ ਹੈ ਜੋ ਅਫ਼ਰੀਕਾ ਦੀ ਮੂਲ ਹੈ ਪਰ ਉਸਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਸੇ ਲਈ ਪੰਜਾਬ ਸਰਕਾਰ ਦੁਆਰਾ 18 ਸਤੰਬਰ 2015 ਨੂੰ ਇਸ ਗ਼ਲਤੀ ਨੂੰ ਸੁਧਾਰ ਦਿੱਤਾ ਗਿਆ ਅਤੇ ਪੂਰਬੀ ਗੋਸ਼ਾਕ ਦੀ ਜਗ੍ਹਾ ਉੱਤੇ ਉੱਤਰੀ ਗੋਸ਼ਾਕ ਕਰ ਦਿੱਤਾ ਗਿਆ।

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ