ਨਵੀਂ ਜਾਣਕਾਰੀ

ਇੱਕ ਉਲਕਾ ਪਿੰਡ ਜਿਸਦਾ ਆਪਣਾ ਉਪਗ੍ਰਹਿ ਵੀ ਹੈ

243 ਇਡਾ(243 Ida) ਮੰਗਲ ਅਤੇ ਬ੍ਰਹਿਸਪਤੀ ਗ੍ਰਹਿਆਂ ਦੇ ਵਿਚਕਾਰ ਸਥਿਤ ਉਲਕਾ ਪੱਟੀ ਵਿੱਚ ਸਥਿੱਤ ਇੱਕ ਉਲਕਾ ਪਿੰਡ(asteroid) ਹੈ, ਜਿਸਦੀ ਖੋਜ 29 ਸਤੰਬਰ 1884 ਨੂੰ ਆਸਟ੍ਰੀਆ ਦੇ ਖਗੋਲ ਵਿਗਿਆਨੀ ਜੋਹਾਨ ਪਾਲੀਸਾ(Johann Palisa) ਦੁਆਰਾ ਵਿਆਨਾ ਆਬਜ਼ਰਵੇਟਰੀ ਵਿਖੇ ਕੀਤੀ ਗਈ ਸੀ। ਇਡਾ ਦੇ ਇੱਕ ਚੱਕਰ ਦਾ ਸਮਾਂ 4.84 ਸਾਲ ਹੈ ਅਤੇ ਇਸਦੀ ਘੁੰਮਣ ਦੀ ਮਿਆਦ 4.63 ਘੰਟੇ ਹੈ। ਇਡਾ ਦਾ ਔਸਤ ਵਿਆਸ 31.4 km ਹੈ। 28 ਅਗਸਤ 1993 ਨੂੰ, ਬ੍ਰਹਿਸਪਤੀ ਦੇ ਰਸਤੇ ਵਿੱਚ, ਇਡਾ ਨੂੰ ਬਿਨਾਂ ਚਾਲਕ ਗੈਲੀਲੀਓ ਪੁਲਾੜ ਯਾਨ ਦੁਆਰਾ ਦੇਖਿਆ ਗਿਆ ਸੀ।
ਇਹ ਪੁਲਾੜ ਯਾਨ ਦੁਆਰਾ ਦੌਰਾ ਕੀਤਾ ਜਾਣ ਵਾਲਾ ਦੂਜਾ ਉਲਕਾ ਪਿੰਡ ਸੀ। ਇਹ ਇੱਕੋ ਇੱਕ ਅਜਿਹਾ ਉਲਕਾ ਪਿੰਡ ਲੱਭਿਆ ਹੈ ਜਿਸਦਾ ਇੱਕ ਕੁਦਰਤੀ ਉਪਗ੍ਰਹਿ ਵੀ ਹੈ। ਇਸਦੇ ਕੁਦਰਤੀ ਉਪਗ੍ਰਹਿ ਦਾ ਨਾਮ ਡੈਕਟਾਈਲ(Dactyl) ਰੱਖਿਆ ਗਿਆ ਹੈ। ਇਡਾ ਦੇ ਉਪਗ੍ਰਹਿ ਡੈਕਟਾਈਲ ਦੀ ਖੋਜ ਐਨ ਹਾਰਚ(Ann Harch) ਦੁਆਰਾ ਗੈਲੀਲੀਓ ਤੋਂ ਵਾਪਸ ਆਈਆਂ ਤਸਵੀਰਾਂ ਵਿੱਚ ਕੀਤੀ ਗਈ ਸੀ। ਡੈਕਟਾਈਲ ਦਾ ਵਿਆਸ ਸਿਰਫ਼ 1.4 ਕਿਲੋਮੀਟਰ ਹੈ ਜੋ ਇਡਾ ਦਾ ਆਕਾਰ ਦਾ ਲਗਭਗ 1/20 ਹੈ।(ਤਸਵੀਰ ਵਿੱਚ ਦਿਖਣ ਵਾਲਾ ਛੋਟਾ ਬਿੰਦੂ ਹੀ ਡੈਕਟਾਈਲ ਹੈ)

Comments

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ