ਨਵੀਂ ਜਾਣਕਾਰੀ

ਰੂਸ ਵਿੱਚ ਜਦੋਂ ਦਾੜ੍ਹੀ ਰੱਖਣ ਉੱਤੇ ਟੈਕਸ ਲਗਾ ਦਿੱਤਾ ਗਿਆ

1698 ਵਿੱਚ, ਰੂਸ ਦਾ ਸਮਰਾਟ ਪੀਟਰ ਪਹਿਲੇ ਨੇ ਪੱਛਮੀ ਯੂਰਪ ਦਾ ਦੌਰਾ ਕਰਨ ਅਤੇ ਉਨ੍ਹਾਂ ਦੇ ਦਾੜ੍ਹੀ ਰੱਖਣ ਦੇ ਫੈਸ਼ਨ ਨੂੰ ਪਸੰਦ ਕਰਨ ਤੋਂ ਬਾਅਦ ਦਾੜ੍ਹੀ 'ਤੇ ਕਰ/ਟੈਕਸ ਲਾਗੂ ਕੀਤਾ। ਦਾੜ੍ਹੀ ਵਾਲੇ ਹਰ ਵਿਅਕਤੀ ਨੂੰ ਇਹ ਟੈਕਸ ਅਦਾ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਸੀ ਅਤੇ ਬਦਲੇ ਵਿੱਚ ਦਾੜ੍ਹੀ ਰੱਖਣ ਦਾ ਟੋਕਨ ਦਿੱਤਾ ਜਾਂਦਾ ਸੀ। ਟੈਕਸ ਅਦਾ ਕਰਨ ਵਾਲਿਆਂ ਨੂੰ "ਦਾੜ੍ਹੀ ਦਾ ਟੋਕਨ" ਰੱਖਣਾ ਜ਼ਰੂਰੀ ਸੀ। ਇਹ ਇੱਕ ਤਾਂਬੇ ਜਾਂ ਚਾਂਦੀ ਦਾ ਟੋਕਨ ਸੀ ਜਿਸ 'ਤੇ ਇੱਕ ਪਾਸੇ ਰੂਸੀ ਇੱਲ ਵਾਹੀ ਹੁੰਦੀ ਸੀ ਅਤੇ ਦੂਜੇ ਪਾਸੇ ਨੱਕ, ਮੂੰਹ, ਮੁੱਛਾਂ ਅਤੇ ਦਾੜ੍ਹੀ ਵਾਲਾ ਚਿਹਰਾ ਬਣਾਇਆ ਹੁੰਦਾ ਸੀ। ਸਿਪਾਹੀ ਜੇਕਰ ਕਿਸੇ ਦਾੜ੍ਹੀ ਵਾਲੇ ਵਿਅਕਤੀ ਨੂੰ ਟੋਕਨ ਤੋਂ ਬਿਨਾਂ ਫੜ ਲੈਂਦੇ ਤਾਂ ਉਹ ਉਸੇ ਥਾਂ 'ਤੇ ਤੁਰੰਤ ਉਸਦੀ ਦਾੜ੍ਹੀ ਮੁੰਨ ਦਿੰਦੇ ਸਨ। 
ਟੈਕਸ ਦਾੜ੍ਹੀ ਵਾਲੇ ਵਿਅਕਤੀਆਂ ਦੀ ਸਥਿਤੀ 'ਤੇ ਨਿਰਭਰ ਕਰਦਾ ਸੀ। ਇੰਪੀਰੀਅਲ ਕੋਰਟ, ਫੌਜੀ ਜਾਂ ਸਰਕਾਰ ਨਾਲ ਜੁੜੇ ਲੋਕਾਂ ਤੋਂ ਸਾਲਾਨਾ 60 ਰੂਬਲ ਵਸੂਲੇ ਜਾਂਦੇ ਸਨ। ਅਮੀਰ ਵਪਾਰੀਆਂ ਤੋਂ ਪ੍ਰਤੀ ਸਾਲ 100 ਰੂਬਲ ਵਸੂਲੇ ਜਾਂਦੇ ਸਨ ਜਦੋਂ ਕਿ ਹੋਰ ਵਪਾਰੀਆਂ ਅਤੇ ਸ਼ਹਿਰ ਦੇ ਲੋਕਾਂ ਤੋਂ ਪ੍ਰਤੀ ਸਾਲ 60 ਰੂਬਲ ਵਸੂਲੇ ਜਾਂਦੇ ਸਨ। ਮਾਸਕੋ ਦੇ ਜੱਦੀ ਵਸਨੀਕਾਂ ਦੁਆਰਾ ਪ੍ਰਤੀ ਸਾਲ 30 ਰੂਬਲ ਟੈਕਸ ਅਦਾ ਕੀਤਾ ਜਾਂਦਾ ਸੀ। ਦਾੜ੍ਹੀ ਵਾਲੇ ਕਿਸਾਨ ਜਦੋਂ ਵੀ ਸ਼ਹਿਰ ਵਿੱਚ ਦਾਖ਼ਲ ਹੁੰਦੇ ਸਨ ਤਾਂ ਉਨ੍ਹਾਂ ਤੋਂ ਦੋ ਅੱਧੇ ਕੋਪੇਕ(100 ਕੋਪੇਕ = 1 ਰੂਸੀ ਰੂਬਲ) ਕਰ ਵਜੋਂ ਵਸੂਲ ਕੀਤੇ ਜਾਂਦੇ ਸਨ। 1772 ਵਿੱਚ, ਮਹਾਰਾਣੀ ਕੈਥਰੀਨ ਦੂਜੀ ਦੁਆਰਾ ਟੈਕਸ ਨੂੰ ਰਸਮੀ ਤੌਰ 'ਤੇ ਰੱਦ ਕਰ ਦਿੱਤਾ ਗਿਆ ਸੀ।

Comments

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ