ਨਵੀਂ ਜਾਣਕਾਰੀ

ਕਾਗਜ਼ੀ ਮੁਦਰਾ ਦੀ ਕਾਢ ਅਤੇ ਚੀਨ ਤੋਂ ਭਾਰਤ ਤੱਕ ਇਸਦਾ ਸਫ਼ਰ(ਸੰਖੇਪ ਵਿੱਚ)

ਕਾਗਜ਼(paper) ਦੀ ਕਾਢ ਦਾ ਸਿਹਰਾ ਚੀਨ ਨੂੰ ਦਿੱਤਾ ਜਾਂਦਾ ਹੈ ਤੇ ਕਾਗਜ਼ੀ ਮੁਦਰਾ(paper money) ਵੀ ਸਭ ਤੋਂ ਪਹਿਲਾਂ ਚੀਨ ਵਿੱਚ ਟੈਂਗ ਰਾਜਵੰਸ਼(Tang dynasty) ਅਤੇ ਸੌਂਗ ਰਾਜਵੰਸ਼(Song dynasty) ਦੌਰਾਨ ਵਿਕਸਤ ਕੀਤੀ ਗਈ ਸੀ। ਉਸ ਸਮੇਂ ਤੋਂ ਪਹਿਲਾਂ ਹੁਣ ਵਾਲੇ ਨੋਟਾਂ ਦੀ ਤਰ੍ਹਾਂ ਨੋਟ ਨਹੀਂ ਹੁੰਦੇ ਸਨ ਸਗੋਂ ਚੀਨੀ ਪੈਸੇ ਲਈ ਚਿੱਟੇ ਹਿਰਨ ਦੀ ਖੱਲ ਦੇ ਇੱਕ ਵਰਗ ਫੁੱਟ ਦੇ ਟੁਕੜਿਆਂ ਨਾਲ ਬਣੇ ਚਮੜੇ ਦੇ ਨੋਟਾਂ ਦੀ ਵਰਤੋਂ ਕਰਦੇ ਸਨ।
 ਟੈਂਗ ਰਾਜਵੰਸ਼ ਦੇ ਸਮੇਂ ਦੀਆਂ ਪੈਸੇ ਜਮ੍ਹਾਂ ਦੀਆਂ ਵਪਾਰਕ ਰਸੀਦਾਂ ਮਿਲੀਆਂ ਹਨ, ਕਿਉਂਕਿ ਵਪਾਰੀ ਅਤੇ ਥੋਕ ਵਿਕਰੇਤਾ ਵੱਡੇ ਵਪਾਰਕ ਲੈਣ-ਦੇਣ ਵਿੱਚ ਤਾਂਬੇ ਦੇ ਸਿੱਕਿਆਂ ਦੇ ਭਾਰੀ ਭੰਡਾਰ ਤੋਂ ਬਚਣਾ ਚਾਹੁੰਦੇ ਸਨ। ਇਹ ਅਜੋਕੇ ਬੈਂਕ ਡਰਾਫਟਾਂ ਦੇ ਵਰਗੇ ਦਸਤਾਵੇਜ਼ ਸਨ ਜੋ ਕਿਸੇ ਵਿਅਕਤੀ ਨੂੰ ਕਾਗਜ਼ੀ ਰਸੀਦ ਦੇ ਬਦਲੇ ਸਥਾਨਕ ਅਧਿਕਾਰੀਆਂ ਕੋਲ ਪੈਸੇ ਜਮ੍ਹਾ ਕਰਨ ਦੀ ਇਜਾਜ਼ਤ ਦਿੰਦੇ ਸਨ ਜੋ ਕਿ ਕਿਤੇ ਹੋਰ ਪੈਸੇ ਦੀ ਬਰਾਬਰ ਰਕਮ ਲਈ ਕਢਾਉਣ ਲਈ ਵਰਤੇ ਜਾਂਦੇ ਸਨ। ਇਸਨੂੰ ਉਹ ਉੱਡਣਾ ਪੈਸਾ(Flying money) ਕਹਿੰਦੇ ਸਨ। ਇਸ ਦਾ ਵਿਅਕਤੀਆਂ ਵਿਚਕਾਰ ਆਦਾਨ-ਪ੍ਰਦਾਨ ਨਹੀਂ ਕੀਤਾ ਜਾ ਸਕਦਾ ਸੀ, ਨਾ ਹੀ ਇਹ ਆਮ ਲੋਕਾਂ ਲਈ ਉਪਲਬਧ ਸੀ। 11ਵੀਂ ਸਦੀ ਦੇ ਸੋਂਗ ਰਾਜਵੰਸ਼ ਕੋਲ ਸਿੱਕਿਆਂ ਲਈ ਤਾਂਬੇ ਦੀ ਕਮੀ ਸੀ ਅਤੇ ਇਸ ਲਈ ਉਨ੍ਹਾਂ ਨੇ ਪਹਿਲੇ ਆਮ ਤੌਰ 'ਤੇ ਪ੍ਰਚਲਿਤ ਅਸਲ ਨੋਟ ਜਾਰੀ ਕੀਤੇ। ਜਿਸਨੂੰ "ਜਿਆਓਜ਼ੀ(Jiaozi)" ਕਿਹਾ ਜਾਂਦਾ ਸੀ। ਇਹ ਨੋਟ ਸਿੱਕੇ ਆਧਾਰਿਤ ਪੈਸਿਆਂ ਲਈ ਬਦਲੇ ਜਾ ਸਕਦੇ ਸਨ ਅਤੇ ਆਮ ਲੋਕ ਵੀ ਇਸਦੀ ਵਰਤੋਂ ਕਰ ਸਕਦੇ ਸਨ। ਕਾਗਜ਼ੀ ਮੁਦਰਾ ਦੀ ਵਰਤੋਂ ਬਾਅਦ ਵਿੱਚ ਮੰਗੋਲ ਸਾਮਰਾਜ ਜਾਂ ਯੁਆਨ ਰਾਜਵੰਸ਼ ਦੌਰਾਨ ਚੀਨ ਵਿੱਚ ਪੂਰੀ ਤਰ੍ਹਾਂ ਫੈਲ ਗਈ ਸੀ। ਪ੍ਰਿੰਟ ਕੀਤੇ ਨੋਟ ਇੱਕ ਹੱਥ-ਲਿਖਤ ਮੁੱਲ ਅਤੇ ਪ੍ਰਮਾਣਿਕਤਾ ਦੀਆਂ ਲਾਲ ਸਿਆਹੀ ਦੀਆਂ ਮੋਹਰਾਂ ਨਾਲ ਜਾਰੀ ਕੀਤੇ ਜਾਂਦੇ ਸਨ।
 ਇਨ੍ਹਾਂ ਵਿੱਚੋਂ ਕੋਈ ਨੋਟ ਨਹੀਂ ਬਚਿਆ ਕਿਉਂਕਿ ਸਮਾਂ ਪਾ ਕੇ ਸੰਭਾਲ ਕੇ ਰੱਖਿਆ ਕਾਗਜ਼ ਵੀ ਖ਼ਰਾਬ ਹੋ ਜਾਂਦਾ ਹੈ ਪਰ ਪੁਰਾਤੱਤਵ ਵਿਗਿਆਨੀਆਂ ਨੇ ਉਹਨਾਂ ਦੇ ਉਤਪਾਦਨ ਵਿੱਚ ਵਰਤੀ ਗਈ ਇੱਕ ਪ੍ਰਿੰਟਿੰਗ ਪਲੇਟ ਲੱਭੀ ਹੈ, ਜੋ ਲਗਭਗ 1023 ਈਸਵੀ ਦੀ ਹੈ। ਜਦੋਂ ਤੱਕ ਦੂਜੀ ਦੁਨੀਆਂ ਨੂੰ ਕਾਗਜ਼ੀ ਪੈਸੇ ਦਾ ਵਿਚਾਰ ਆਇਆ ਉਦੋਂ ਤੱਕ ਚੀਨ ਵਿੱਚ ਕਾਗਜ਼ੀ ਪੈਸੇ ਨੂੰ ਲਗਭਗ 200 ਤੋਂ ਜ਼ਿਆਦਾ ਸਾਲ ਹੋ ਚੁੱਕੇ ਸਨ। ਮਾਰਕੋ ਪੋਲੋ ਵਰਗੇ ਯੂਰਪੀ ਖੋਜੀਆਂ ਨੇ 13ਵੀਂ ਸਦੀ ਦੌਰਾਨ ਕਾਗਜ਼ੀ ਮੁਦਰਾ ਨੂੰ ਯੂਰਪ ਵਿੱਚ ਪੇਸ਼ ਕੀਤਾ ਅਤੇ ਯੂਰਪ ਤੋਂ ਕਾਗਜ਼ੀ ਨੋਟਾਂ ਦਾ ਵਿਚਾਰ ਭਾਰਤ ਵਿੱਚ ਅੰਗਰੇਜ਼ਾਂ ਰਾਹੀਂ 18ਵੀਂ ਸਦੀ ਵਿੱਚ ਆਇਆ।

Comments

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ