ਨਵੀਂ ਜਾਣਕਾਰੀ

ਆਓ ਇੱਕ ਪੰਛੀ ਝਾਤ ਮਾਰੀਏ ਦੁਨੀਆਂ ਦੀ ਸਭ ਤੋਂ ਪੁਰਾਣੀ ਨਿਰੰਤਰ ਚਲਦੀ ਆ ਰਹੀ ਕੰਪਨੀ ਉੱਤੇ

ਬੈਂਕ ਆਫ ਕੋਰੀਆ ਦੁਆਰਾ 2008 ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ ਦੁਨੀਆਂ ਵਿੱਚ 200 ਸਾਲ ਤੋਂ ਪੁਰਾਣੀਆਂ 5,586 ਕੰਪਨੀਆਂ ਹਨ। ਇਹਨਾਂ ਵਿੱਚੋਂ 3146(56%) ਜਪਾਨ ਵਿੱਚ, 837 (15%) ਜਰਮਨੀ ਵਿੱਚ, 222 (4%) ਨੀਦਰਲੈਂਡ ਵਿੱਚ ਅਤੇ 196 (3%) ਫਰਾਂਸ ਵਿੱਚ ਹਨ।
ਕੋਂਗੋ ਗੁਮੀ(1444 ਸਾਲ ਪੁਰਾਣੀ) ਜਪਾਨ ਦੀਆਂ ਪਹਿਲੀਆਂ ਉਸਾਰੀ ਕੰਪਨੀਆਂ ਵਿੱਚੋਂ ਇੱਕ ਸੀ ਜਿਸਨੇ ਮੰਦਰਾਂ ਨੂੰ ਬਣਾਉਣ ਲਈ ਲੱਕੜ ਨਾਲ ਕੰਕਰੀਟ ਦੀ ਵਰਤੋਂ ਕੀਤੀ। ਇਸਦਾ ਮੁੱਖ ਦਫਤਰ ਓਸਾਕਾ, ਜਾਪਾਨ ਵਿੱਚ ਸਥਿਤ ਹੈ। ਇਸ ਉਸਾਰੀ ਕੰਪਨੀ ਦੀ ਸਥਾਪਨਾ ਇੱਕ ਪ੍ਰਵਾਸੀ ਦੁਆਰਾ ਕੀਤੀ ਗਈ ਸੀ, ਜਿਸਨੂੰ ਇੱਕ ਬੋਧੀ ਮੰਦਰ ਬਣਾਉਣ ਲਈ ਰਾਜਕੁਮਾਰ ਸ਼ੋਟੋਕੁ ਦੁਆਰਾ ਨਿਯੁਕਤ ਕੀਤਾ ਗਿਆ ਸੀ।

ਜਦੋਂ ਰਾਜਕੁਮਾਰ ਸ਼ੋਟੋਕੁ ਤੈਸ਼ੀ(Shōtoku Taishi) ਨੇ ਜਾਪਾਨ ਦੇ ਪਹਿਲੇ ਬੋਧੀ ਮੰਦਰ ਸ਼ਿਟੇਨੋ-ਜੀ(Shitennō-ji) ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ, ਤਾਂ ਜਾਪਾਨ ਮੁੱਖ ਤੌਰ ਉਸ ਕੋਲ ਕੋਈ ਮਿਆਦਾਈਕੂ(ਪਗੋਡਾ ਨੂੰ ਬਣਾਉਣ ਦੀ ਕਲਾ ਵਿੱਚ ਸਿਖਲਾਈ ਪ੍ਰਾਪਤ ਤਰਖਾਣ) ਨਹੀਂ ਸੀ, ਇਸ ਲਈ ਰਾਜਕੁਮਾਰ ਨੇ ਤਿੰਨ ਹੁਨਰਮੰਦ ਆਦਮੀਆਂ ਨੂੰ ਨੌਕਰੀ 'ਤੇ ਰੱਖਿਆ। ਉਨ੍ਹਾਂ ਵਿੱਚੋਂ ਇੱਕ ਸ਼ਿਗੇਤਸੂ ਕੋਂਗੋ(Shigetsu Kongō) ਸੀ, ਜਿਸਦਾ ਕੰਮ ਕੰਸਟਰਕਸ਼ਨ ਫਰਮ ਕੋਂਗੋ ਗੁਮੀ(Kongō Gumi) ਦੀ ਨੀਂਹ ਬਣ ਗਿਆ। 
ਇਸ ਤੋਂ ਬਾਅਦ ਦੀਆਂ ਸਦੀਆਂ ਤੱਕ, ਸ਼ਿਟੇਨੋ-ਜੀ ਮੰਦਰ (ਕਈ ਵਾਰ ਯੁੱਧਾਂ ਅਤੇ ਕੁਦਰਤੀ ਆਫ਼ਤਾਂ ਦੁਆਰਾ ਤਬਾਹ ਹੋਏ) ਦੇ ਰੱਖ-ਰਖਾਅ, ਮੁਰੰਮਤ ਅਤੇ ਪੁਨਰ-ਨਿਰਮਾਣ ਕੋਂਗੋ ਗੁਮੀ ਦੀ ਆਮਦਨ ਦਾ ਮੁੱਖ ਸਰੋਤ ਸੀ, ਪਰ ਜਿਵੇਂ ਹੀ ਬੁੱਧ ਧਰਮ ਪੂਰੇ ਜਾਪਾਨ ਵਿੱਚ ਫੈਲ ਗਿਆ, ਹੋਰ ਪ੍ਰਮੁੱਖ ਪਗੋਡਾ(ਬੋਧੀ ਮੰਦਰ) ਬਣਾਉਣ ਲਈ ਕੰਪਨੀ ਦੇ ਕੰਮ ਦਾ ਦਾਇਰਾ ਵਧਿਆ। ਇਸਨੇ ਜਪਾਨ ਦੇ ਬਹੁਤ ਸਾਰੇ ਮੰਦਰਾਂ ਦੀ ਉਸਾਰੀ ਕੀਤੀ ਹੈ।
ਇਹ ਕੰਪਨੀ ਸਦੀਆਂ ਤੋਂ ਮੁਨਾਫ਼ੇ ਵਿੱਚ ਚਲਦੀ ਚਲਦੀ ਕਰਜ਼ੇ ਹੇਠ ਆ ਗਈ ਪਰ ਫਿਰ ਵੀ ਲਗਭਗ 1400 ਤੋਂ ਜ਼ਿਆਦਾ ਸਾਲ ਕੰਪਨੀ ਨੇ ਸੁਤੰਤਰ ਕੰਮ ਕੀਤਾ। ਅੰਤ ਕਾਰਪੋਰੇਟ ਕਰਜ਼ੇ ਦੇ ਕਾਰਨ 2006 ਵਿੱਚ ਇਸ ਨੇ ਆਪਣਾ ਸੁਤੰਤਰ ਦਰਜਾ ਗੁਆ ਦਿੱਤਾ ਅਤੇ ਟਕਮਾਤਸੂ ਕੇਨਸੇਟਸੂ(Takamatsu Kensetsu) ਗਰੁੱਪ ਦੀ ਸਹਾਇਕ ਕੰਪਨੀ ਬਣ ਗਈ। ਹੁਣ ਇਹ ਇਸੇ ਨਾਲ ਮਿਲ ਕੇ ਕੰਮ ਕਰਦੀ ਹੈ।

Comments

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ