ਨਵੀਂ ਜਾਣਕਾਰੀ

ਪ੍ਰਾਚੀਨ ਯੂਨਾਨੀ ਕਵੀ ਹੋਮਰ ਬਾਰੇ ਸੰਖੇਪ

ਹੋਮਰ(Homer) ਇੱਕ ਪ੍ਰਾਚੀਨ ਯੂਨਾਨੀ ਕਵੀ ਸੀ। ਸਦੀਆਂ ਤੋਂ ਇਤਿਹਾਸਕਾਰਾਂ ਨੇ ਹੋਮਰ ਦੀ ਪਛਾਣ ਬਾਰੇ ਅਨੁਮਾਨ ਲਗਾਇਆ ਹੈ। ਉਸਦਾ ਜਨਮ ਕਿੱਥੇ ਤੇ ਕਦੋਂ ਹੋਇਆ ਇਸ ਬਾਰੇ ਇਤਿਹਾਸਕਾਰਾਂ ਦੇ ਵੱਖ ਵੱਖ ਵਿਚਾਰ ਹਨ। ਯੂਨਾਨੀ ਕਵੀ ਹੋਮਰ ਦਾ ਜਨਮ 12ਵੀਂ ਸਦੀ ਈਸਾ ਪੂਰਵ ਤੋਂ 8ਵੀਂ ਸਦੀ ਈਸਾ ਪੂਰਵ ਦੇ ਵਿਚਕਾਰ ਹੋਇਆ ਮੰਨਿਆ ਜਾਂਦਾ ਹੈ। ਉਸਨੂੰ ਹੁਣ ਤੱਕ ਦੇ ਸਮੇਂ ਦੇ ਸਭ ਤੋਂ ਮਹਾਨ ਅਤੇ ਸਭ ਤੋਂ ਪ੍ਰਭਾਵਸ਼ਾਲੀ ਲੇਖਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। 
ਹੋਮਰ ਇਲਿਆਡ(iliad) ਅਤੇ ਓਡੀਸੀ(Odyssey) ਦਾ ਨਾਮਵਰ ਲੇਖਕ ਹੈ, ਦੋ ਮਹਾਂਕਾਵਿ ਕਵਿਤਾਵਾਂ ਜੋ ਪ੍ਰਾਚੀਨ ਯੂਨਾਨੀ ਸਾਹਿਤ ਦੀਆਂ ਬੁਨਿਆਦੀ ਰਚਨਾਵਾਂ ਹਨ ਅਤੇ ਜਿਨ੍ਹਾਂ ਦਾ ਪੱਛਮੀ ਸੱਭਿਆਚਾਰ 'ਤੇ ਬਹੁਤ ਪ੍ਰਭਾਵ ਹੈ।
 ਹੋਮਰ ਨਾਲ ਸਬੰਧਤ ਲਗਭਗ ਹਰ ਜੀਵਨੀ ਪਹਿਲੂ ਪੂਰੀ ਤਰ੍ਹਾਂ ਉਸਦੀਆਂ ਕਵਿਤਾਵਾਂ ਤੋਂ ਲਿਆ ਗਿਆ ਹੈ। ਨਤੀਜੇ ਵਜੋਂ, ਲਗਭਗ ਸਾਰਿਆਂ ਬੁੱਤਾਂ ਵਿੱਚ ਹੋਮਰ ਨੂੰ ਮੋਟੇ ਘੁੰਗਰਾਲੇ ਵਾਲਾਂ, ਘੁੰਗਰਾਲੀ ਦਾੜ੍ਹੀ ਅਤੇ ਅੰਨ੍ਹਾ ਵਿਅਕਤੀ ਦਰਸਾਇਆ ਜਾਂਦਾ ਹੈ। ਹੋਮਰ ਦੀਆਂ ਕਵਿਤਾਵਾਂ ਮੁਢਲੇ ਮਨੁੱਖੀ ਸਮਾਜ ਦੀ ਇੱਕ ਮਹੱਤਵਪੂਰਨ ਸਮਝ ਪ੍ਰਦਾਨ ਕਰਦੀਆਂ ਹਨ। ਹੋਮਰ ਨੇ ਟਰਾਏ(Troy) ਸ਼ਹਿਰ ਦਾ ਸ਼ਾਨਦਾਰ ਵਰਣਨ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਹੋਮਰ ਦੀਆਂ ਕਵਿਤਾਵਾਂ ਵਿੱਚ ਨੈਤਿਕ ਸੰਦੇਸ਼ ਹਨ।

Comments

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ