ਨਵੀਂ ਜਾਣਕਾਰੀ

ਸੂਰਜੀ ਸਿਸਟਮ ਦਾ ਸਭ ਤੋਂ ਉੱਚਾ ਪਹਾੜ ਅਤੇ ਜਵਾਲਾਮੁਖੀ

ਓਲੰਪਸ ਮੌਨਸ(Olympus Mons) ਮੰਗਲ ਗ੍ਰਹਿ 'ਤੇ ਇੱਕ ਢਾਲ ਵਾਲਾ ਜੁਆਲਾਮੁਖੀ ਹੈ ਜਿਸਦਾ ਵਿਆਸ 624 ਕਿਲੋਮੀਟਰ ਹੈ ਅਤੇ ਇਹ ਮੰਗਲ ਦੇ ਧਰਾਤਲੀ ਮੈਦਾਨਾਂ ਤੋਂ ਲਗਭਗ 25 ਕਿਲੋਮੀਟਰ ਉੱਚਾ ਹੈ। ਇਹ ਸੂਰਜੀ ਸਿਸਟਮ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਉੱਚਾ ਜਾਣਿਆ ਜਾਣ ਵਾਲਾ ਪਹਾੜ ਅਤੇ ਜਵਾਲਾਮੁਖੀ ਹੈ। 
ਮਾਰਸ ਆਰਬਿਟਰ ਲੇਜ਼ਰ ਅਲਟੀਮੀਟਰ(MOLA) ਦੁਆਰਾ ਮਾਪੀ ਗਈ ਜਵਾਲਾਮੁਖੀ ਦੀ ਉਚਾਈ 21.9 km (72,000 ft) ਤੋਂ ਵੱਧ ਹੈ। ਓਲੰਪਸ ਮੌਨਸ ਮਾਊਂਟ ਐਵਰੈਸਟ ਦੀ ਉਚਾਈ ਤੋਂ ਢਾਈ ਗੁਣਾ ਉੱਚਾ ਹੈ। ਇਹ ਜਵਾਲਾਮੁਖੀ ਮੰਗਲ ਗ੍ਰਹਿ ਦੇ ਪੱਛਮੀ ਗੋਲਾਰਧ ਵਿੱਚ ਸਥਿਤ ਹੈ, ਜਿਸਦਾ ਕੇਂਦਰ 18°39′N 226°12′E ਹੈ। ਇਤਾਲਵੀ ਖਗੋਲ ਵਿਗਿਆਨੀ ਜਿਓਵਨੀ ਸ਼ਿਆਪਾਰੇਲੀ(Giovanni Schiaparelli), ਜਿਸਨੇ 19ਵੀਂ ਸਦੀ ਵਿੱਚ ਮੰਗਲ ਦੀ ਸਤ੍ਹਾ ਦਾ ਡੂੰਘਾਈ ਨਾਲ ਅਧਿਐਨ ਕੀਤਾ, ਨੇ 8-ਇੰਚ ਟੈਲੀਸਕੋਪ ਦੀ ਵਰਤੋਂ ਕਰਕੇ ਮੰਗਲ ਦੀਆਂ ਵਿਸ਼ਾਲ ਆਕ੍ਰਿਤੀਆਂ ਨੂੰ ਜਾਂਚਿਆ ਤੇ ਇੱਕ ਉੱਚੇ ਪਹਾੜ ਦਾ ਅਨੁਮਾਨ ਲਗਾਇਆ।
 ਉਸ ਤੋਂ ਬਾਅਦ ਜਦੋਂ 1971 ਵਿੱਚ ਨਾਸਾ ਦਾ ਮੈਰੀਨਰ 9 ਲਾਲ ਗ੍ਰਹਿ 'ਤੇ ਪਹੁੰਚਿਆ, ਤਾਂ ਇਹ ਤੂਫਾਨਾਂ ਦੇ ਉੱਪਰਲੇ ਜਵਾਲਾਮੁਖੀ ਦੇ ਸਿਖਰ ਨੂੰ ਦੇਖਣ ਦੇ ਯੋਗ ਸੀ। ਮੈਰੀਨਰ 9 ਤੋਂ ਗ੍ਰਹਿ ਦੇ ਨਿਰੀਖਣਾਂ ਨੇ ਪੁਸ਼ਟੀ ਕੀਤੀ ਕਿ ਨਿਕਸ ਓਲੰਪਿਕਾ ਇੱਕ ਜਵਾਲਾਮੁਖੀ ਸੀ। ਆਖਰਕਾਰ, ਖਗੋਲ ਵਿਗਿਆਨੀਆਂ ਨੇ ਐਲਬੇਡੋ(ਪ੍ਰਕਾਸ਼ ਦਾ ਅੰਸ਼ ਜੋ ਕਿਸੇ ਸਤਹ ਦੁਆਰਾ ਪ੍ਰਤੀਬਿੰਬਿਤ ਹੁੰਦਾ ਹੈ) ਵਿਸ਼ੇਸ਼ਤਾ ਲਈ ਓਲੰਪਸ ਮੌਨਸ ਨਾਮ ਅਪਣਾਇਆ ਜਿਸ ਨੂੰ ਨਿਕਸ ਓਲੰਪਿਕਾ ਵੀ ਕਿਹਾ ਜਾਂਦਾ ਹੈ।

Comments

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ