ਨਵੀਂ ਜਾਣਕਾਰੀ

ਵਿਸ਼ਵ ਭੋਜਨ ਦਿਵਸ(16 ਅਕਤੂਬਰ) ਸੰਖੇਪ ਜਾਣਕਾਰੀ

ਵਿਸ਼ਵ ਭੋਜਨ ਦਿਵਸ(World Food Day) 1945 ਵਿੱਚ ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ(Food and Agriculture Organization) ਦੀ ਸਥਾਪਨਾ ਦੀ ਮਿਤੀ ਦੀ ਯਾਦ ਵਿੱਚ ਹਰ ਸਾਲ 16 ਅਕਤੂਬਰ ਨੂੰ ਵਿਸ਼ਵ ਭਰ ਵਿੱਚ ਮਨਾਇਆ ਜਾਣ ਵਾਲਾ ਇੱਕ ਅੰਤਰਰਾਸ਼ਟਰੀ ਦਿਨ ਹੈ। ਪਹਿਲੀ ਵਾਰ ਇਹ 1981 ਵਿੱਚ ਮਨਾਇਆ ਗਿਆ ਸੀ। ਇਸਦਾ ਮੁੱਖ ਮਕਸਦ ਭੁੱਖਮਰੀ ਨਾਲ ਨਜਿੱਠਣਾ ਅਤੇ ਵਿਸ਼ਵ ਭਰ ਵਿੱਚ ਭੁੱਖਮਰੀ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨਾ ਹੈ। ਇਹ ਦਿਨ ਭੁੱਖਮਰੀ ਅਤੇ ਭੋਜਨ ਸੁਰੱਖਿਆ ਨਾਲ ਸਬੰਧਤ ਕਈ ਸੰਸਥਾਵਾਂ ਦੁਆਰਾ ਵਿਆਪਕ ਤੌਰ 'ਤੇ ਮਨਾਇਆ ਜਾਂਦਾ ਹੈ, ਜਿਸ ਵਿੱਚ ਵਿਸ਼ਵ ਖ਼ੁਰਾਕ ਪ੍ਰੋਗਰਾਮ, ਵਿਸ਼ਵ ਸਿਹਤ ਸੰਗਠਨ ਅਤੇ ਖੇਤੀਬਾੜੀ ਵਿਕਾਸ ਲਈ ਅੰਤਰਰਾਸ਼ਟਰੀ ਫੰਡ ਆਦਿ ਸੰਸਥਾਵਾਂ ਪ੍ਰਮੁੱਖ ਹਨ। 
ਅੱਜ ਜੇਕਰ ਦੁਨੀਆਂ ਭਰ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਲਗਭਗ 821 ਮਿਲੀਅਨ ਲੋਕ ਕੁਪੋਸ਼ਣ ਦਾ ਸ਼ਿਕਾਰ ਹਨ ਜਿਨ੍ਹਾਂ ਵਿੱਚੋਂ 98% ਕੁਪੋਸ਼ਣ ਦੇ ਸ਼ਿਕਾਰ ਲੋਕ ਵਿਕਾਸਸ਼ੀਲ ਦੇਸ਼ਾਂ ਵਿੱਚ ਰਹਿੰਦੇ ਹਨ। ਇੱਥੇ ਮਕਸਦ ਸਰੀਰ ਨੂੰ ਸਿਰਫ਼ ਲੋੜੀਂਦਾ ਭੋਜਨ ਪ੍ਰਦਾਨ ਕਰਨਾ ਹੀ ਨਹੀਂ ਬਲਕਿ ਭੋਜਨ ਸਰੀਰ ਲਈ ਚੰਗਾ ਵੀ ਹੋਣਾ ਚਾਹੀਦਾ ਹੈ। ਜੇਕਰ ਤੁਹਾਡੀ ਖ਼ੁਰਾਕ ਚੰਗੀ ਹੈ ਤਾਂ ਇਹ ਤੁਹਾਡੇ ਸਰੀਰਕ ਵਿਕਾਸ ਦੀ ਨਾਲ ਨਾਲ ਮਾਨਸਿਕ ਵਿਕਾਸ ਵਿੱਚ ਵੀ ਯੋਗਦਾਨ ਪਾਉਂਦੀ ਹੈ ਇਸ ਲਈ ਚੰਗੀ ਖ਼ੁਰਾਕ ਲਉ। 

Comments

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ