ਨਵੀਂ ਜਾਣਕਾਰੀ
ਸੇਵਾ ਦੇ ਪੁੰਜ - ਭਾਈ ਘਨੱਈਆ ਜੀ
- Get link
- X
- Other Apps
ਭਾਈ ਘਨੱਈਆ(ਘਨ੍ਹਈਆ) ਜੀ ਦਾ ਜਨਮ 1648 ਈ: ਨੂੰ ਮਾਤਾ ਸੁੰਦਰੀ ਜੀ ਅਤੇ ਪਿਤਾ ਸ੍ਰੀ ਨੱਥੂ ਰਾਮ ਦੇ ਗ੍ਰਹਿ ਪਿੰਡ ਸੋਧਰਾ ਜ਼ਿਲ੍ਹਾ ਸਿਆਲਕੋਟ ਹੁਣ ਪਾਕਿਸਤਾਨ ਵਿੱਚ ਹੋਇਆ। ਖੱਤਰੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਭਾਈ ਨੱਥੂ ਰਾਮ ਦਾ ਸੁਭਾਅ ਬੜਾ ਮਿੱਠਾ ਤੇ ਪਿਆਰਾ ਸੀ। ਪਰ ਭਾਈ ਘਨੱਈਆ ਜੀ ਦੀ ਰੁਚੀ ਵੈਰਾਗ, ਤਿਆਗ ਤੇ ਸੇਵਾ ਦੀ ਸੀ ਅਤੇ ਆਪ ਬਚਪਨ ਸਮੇਂ ਤੋਂ ਹੀ ਪਰਉਪਕਾਰੀ ਤੇ ਦਇਆਵਾਨ ਸੁਭਾਅ ਦੇ ਮਾਲਕ ਸਨ। ਬਚਪਨ ਅਵਸਥਾ ਵਿਚ ਹੀ ਆਪ ਜੀ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ। ਜਲਦੀ ਹੀ ਘਰ ਦੀ ਜਿੰਮੇਵਾਰੀ ਆਪ ਦੇ ਮੋਢਿਆਂ ਉੱਤੇ ਆ ਗਈ। ਕੁਝ ਚਿਰ ਤਾਂ ਆਪ ਨੇ ਕੰਮ ਕੀਤਾ ਅਤੇ ਨਾਲ ਹੀ ਵਜੀਰਾਬਾਦ ਵਿਖੇ ਭਾਈ ਨਨੂਆ ਜੀ ਦੀ ਸੰਗਤ ਕੀਤੀ ਜੋ ਗੁਰੂ ਘਰ ਦੇ ਸ਼ਰਧਾਲੂ ਸਨ। ਇਕ ਤਾਂ ਆਪ ਦਾ ਸੁਭਾਅ ਪਹਿਲਾਂ ਤੋਂ ਹੀ ਭਗਤੀ-ਭਾਵ ਵਾਲਾ ਸੀ ਅਤੇ ਦੂਜਾ ਭਾਈ ਨਨੂਆ ਦੀ ਸੰਗਤ ਨੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ। ਭਾਈ ਨਨੂਆ ਜੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਨ ਜਾਇਆ ਕਰਦੇ ਸਨ। ਆਪ ਜੀ ਭਾਈ ਨਨੂਆ ਜੀ ਕੋਲੋਂ ਗੁਰੂ ਸਾਹਿਬ ਦੇ ਬਚਨ ਤੇ ਬਾਣੀ ਸੁਣਦੇ ਰਹਿੰਦੇ ਜੋ ਹੋਲੀ ਹੋਲੀ ਆਪ ਜੀ ਦੇ ਹਿਰਦੇ ਵਿਚ ਵਸ ਗਈ। ਇਸ ਤਰ੍ਹਾਂ ਆਪ ਦੇ ਮਨ ਵਿਚ ਗੁਰਸਿੱਖੀ ਦੀ ਜਾਗ ਲਗ ਗਈ। ਆਪ ਸੁਆਸ ਸੁਆਸ ਸਿਮਰਨ ਕਰਨ ਲਗ ਪਏ। ਇਕ ਦਿਨ ਅਚਾਨਕ ਭਾਈ ਨਨੂਆ ਜੀ ਅਕਾਲ ਚਲਾਣਾ ਕਰ ਗਏ ਤਾਂ ਆਪ ਦਾ ਮਨ ਬੜਾ ਉਦਾਸ ਹੋ ਗਿਆ।
ਸੰਨ 1674 ਵਿਚ ਆਪ ਪੁਛਦੇ ਪੁਛਾਉਂਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਨੰਦਪੁਰ ਸਾਹਿਬ ਪੁੱਜ ਗਏ। ਬਸ ਫਿਰ ਕੀ ਸੀ ਆਪ ਉਥੇ ਦੇ ਹੀ ਹੋਕੇ ਰਹਿ ਗਏ। ਗੁਰੂ ਸਾਹਿਬ ਜੀ ਦੇ ਪੁੱਛਣ ਤੇ ਆਪ ਨੇ ਦਸਿਆ ਕਿ ਮੈਂ ਭਾਈ ਨਨੂਆ ਜੀ ਪਾਸੋਂ ਆਪ ਜੀ ਦੀ ਸ਼ੋਭਾ ਸੁਣੀ ਸੀ ਤੇ ਇਥੇ ਆਪਜੀ ਦੇ ਦਰਬਾਰ ਦੀ ਸੰਗਤ ਤੇ ਸੇਵਾ ਕਰਨ ਆਇਆਂ ਹਾਂ। ਕਿਰਪਾ ਕਰੋ ਮੈਨੂੰ ਕੋਈ ਸੇਵਾ ਬਖਸ਼ੋ। ਇਥੇ ਆਪ ਜੀ ਨੇ ਲੰਗਰ ਤੇ ਘੋੜਿਆਂ ਦੀ ਸੇਵਾ ਸੰਭਾਲ ਲਈ। ਇਕ ਸਾਲ ਆਪਜੀ ਨੇ ਤੰਨ-ਮੰਨ ਨਾਲ ਸੇਵਾ ਕੀਤੀ। ਗੁਰੂ ਸਾਹਿਬ ਨੇ ਆਪਜੀ ਦੀ ਸੇਵਾ ਤੋਂ ਪ੍ਰਸੰਨ ਹੋਕੇ ਬਚਨ ਕੀਤੇ ,”ਤੁਹਾਡੀ ਘਾਲ ਥਾਂਇ ਪਈ। ਹੁਣ ਤੁਸੀਂ ਜਾਉ ਆਪ ਵੀ ਨਾਮ ਜਪੋ ਤੇ ਹੋਰਾਂ ਨੂੰ ਵੀ ਜਪਾਉ।" ਗੁਰੂ ਤੇਗ ਬਹਾਦਰ ਦੇ ਬਚਨਾ ਦੀ ਪਾਲਣਾ ਕਰਦੇ ਭਾਈ ਸਾਹਿਬ ਉਥੋਂ ਆਪਣੇ ਇਲਾਕੇ ਵਲ ਚਲ ਪਏ ਅਤੇ ਅਟਕ ਦੇ ਨੇੜੇ ਕਵੇਹ ਨਾਮੀ ਸਥਾਨ ਤੇ ਆਪਜੀ ਨੂੰ ਪਿਆਸ ਲਗੀ ਤਾਂ ਆਪਨੇ ਕਿਸੇ ਤੋਂ ਪਾਣੀ ਮੰਗਿਆ। ਉਸਨੇ ਕਿਹਾ ਕੀ ਇਥੇ ਪਾਣੀ ਦੀ ਬੜੀ ਕਿੱਲਤ ਹੈ। ਸਾਨੂੰ ਪਾਣੀ ਬੜੀ ਦੂਰ ਤੋਂ ਲਿਆਉਣਾ ਪੈਂਦਾ ਹੈ। ਸਾਨੂੰ ਆਪ ਪਾਣੀ ਵੀ ਬੜੀ ਮੁਸ਼ਕਲਾਂ ਨਾਲ ਨਸੀਬ ਹੁੰਦਾ ਹੈ ਅਸੀਂ ਲੋਕਾ ਨੂੰ ਕੀ ਪਿਆਉਣਾ ਹੈ। ਜਿਵੇਂ ਕਿਵੇਂ ਉਨ੍ਹਾਂ ਨੇ ਆਪਣੀ ਪਿਆਸ ਤਾਂ ਬੁਝਾ ਲਈ ਪਰ ਅੱਗੇ ਨਾ ਜਾਕੇ ਕਵੇਹ ਵਿਚ ਹੀ ਟਿਕਣ ਦਾ ਫੈਸਲਾ ਕਰ ਲਿਆ ਤੇ ਹਰ ਪਿਆਸੇ ਦੀ ਜਲ ਨਾਲ ਸੇਵਾ ਕਰਨੀ ਸ਼ੁਰੂ ਕਰ ਦਿਤੀ। ਕਵੇਹ ਤੋਂ ਰਤਾ ਵਿਥ ਤੇ ਹਰੋਹ ਨਾਮੀ ਨਦੀ ਤੋਂ ਉਹ ਪਾਣੀ ਦਾ ਘੜਾ ਭਰਦੇ ਤੇ ਲੋਕਾਂ ਨੂੰ ਪਿਆਈ ਜਾਂਦੇ। ਘੜਾ ਖਾਲੀ ਹੁੰਦਾ ਤਾਂ ਮੁੜ ਭਰ ਲਿਆਂਦੇ।
ਇਸ ਦੌਰਾਨ 1675 ਵਿਚ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਹੋਈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ਤੇ ਬੈਠੇ। ਭਾਈ ਸਾਹਿਬ 1678 ਵਿਚ ਕਵੇਹ ਛੱਡ ਕੇ ਆਨੰਦਪੁਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨਾ ਨੂੰ ਤੁਰ ਪਏ। ਪਹੁੰਚ ਕੇ ਆਪਣਾ ਟਿਕਾਣਾ ਆਨੰਦਪੁਰ ਸਾਹਿਬ ਬਣਾ ਲਿਆ ਤੇ ਦਸ਼ਮੇਸ਼ ਦਰਬਾਰ ਦੀ ਸੇਵਾ ਆਰੰਭ ਕਰ ਦਿਤੀ। ਹਰ ਵੇਲਾ ਆਪ ਗੁਰੂ ਸਾਹਿਬ ਦੀ ਸੰਗਤ ਵਿਚ ਗੁਜ਼ਾਰਨ ਦੀ ਕੋਸ਼ਿਸ਼ ਕਰਦੇ। ਗਲ ਵਿਚ ਮਸ਼ਕ ਜਾਂ ਸਿਰ ਤੇ ਘੜਾ, ਉਹ ਹਰ ਵੇਲੇ ਸੰਗਤ ਦੀ ਸੇਵਾ ਕਰਦੇ ਰਹਿੰਦੇ। ਹਾਲਾਤਾਂ ਨੇ ਪਲਟਾ ਮਾਰਿਆ ਅਤੇ ਆਨੰਦਪੁਰ ਰਣਭੂਮੀ ਵਿਚ ਬਦਲ ਗਿਆ। ਬੰਦੂਕਾਂ ਦੀ ਠਾਹ ਠਾਹ, ਤੀਰਾਂ ਦੀ ਸ਼ੂਕਰ ਤੇ ਤਲਵਾਰਾਂ ਬਰਛਿਆਂ ਦੀ ਛਣਕਾਰ ਦੇ ਨਾਲ ਜਖਮੀਆਂ ਦੀ ਚੀਕ ਪੁਕਾਰ ਚਾਰੇ ਪਾਸੇ ਸੁਣਾਈ ਦਿੰਦੀ ਸੀ। ਭਾਈ ਸਾਹਿਬ ਹਰ ਵਕਤ ਤੜਪਦੇ ਜਖ਼ਮੀਆਂ ਦੇ ਮੂੰਹ ਵਿਚ ਪਾਣੀ ਪਾਉਂਦੇ। ਇਹ ਉਨ੍ਹਾਂ ਦੀ ਨਿੱਤ ਦਾ ਕਿਰਿਆ ਕਰਮ ਬਣ ਗਿਆ। ਕਈੰ ਵਾਰ ਅਜਿਹਾ ਵੀ ਹੁੰਦਾ ਕੀ ਦੁਸ਼ਮਨ ਪਾਣੀ ਪੀਕੇ ਫਿਰ ਤਰੋ-ਤਾਜ਼ਾ ਹੋ ਜਾਂਦਾ ਤੇ ਸਿੱਖ ਸੈਨਿਕਾਂ ਉੱਪਰ ਟੁੱਟ ਪੈਂਦਾ। ਇਹ ਸਭ ਦੇਖ ਕੇ ਸਿੱਖ ਸੈਨਿਕ ਦੁਖੀ ਵੀ ਹੁੰਦੇ ਪਰ ਗੁਰੂ ਸਾਹਿਬ ਦਾ ਭਾਈ ਸਾਹਿਬ ਨਾਲ ਪ੍ਰੇਮ ਦੇਖ ਕੇ ਚੁੱਪ ਹੋ ਜਾਂਦੇ। ਇਕ ਦਿਨ ਉਨ੍ਹਾ ਤੋਂ ਰਿਹਾ ਨਾ ਗਿਆ ਤੇ ਗੁਰੂ ਸਾਹਿਬ ਕੋਲ ਆਣ ਤੇ ਉਨ੍ਹਾਂ ਨੇ ਸ਼ਿਕਾਇਤ ਕੀਤੀ ਕਿ ਅਸੀਂ ਯੁੱਧ ਵਿੱਚ ਜਿੱਥੇ ਦੁਸ਼ਮਣਾਂ ਨੂੰ ਜ਼ਖਮੀ ਕਰਦੇ ਹਾਂ ਉੱਥੇ ਤੁਹਾਡਾ ਇਹ ਸਿੱਖ ਉਨ੍ਹਾਂ ਪਾਸ ਜਾ ਕੇ ਮੁਰਦਿਆਂ ਦੇ ਮੂੰਹ ਵਿਚ ਪਾਣੀ ਪਾ ਕੇ ਉਨ੍ਹਾਂ ਨੂੰ ਮੁੜ ਸੁਰਜੀਤ ਕਰ ਦਿੰਦਾ ਹੈ। ਗੁਰੂ ਸਾਹਿਬ ਮੁਸਕਰਾਏ ਤੇ ਕਹਿਣ ਲੱਗੇ ਅਸੀਂ ਹੁਣੇ ਹੀ ਉਸਨੂੰ ਬੁਲਾ ਕੇ ਸਹੀ ਗਲਬਾਤ ਪੁਛ ਲੈਂਦੇ ਹਾਂ| ਭਾਈ ਘਨਈਆ ਨੂੰ ਸੱਦਿਆ ਗਿਆ। ਭਾਈ ਘਨੱਈਆ ਜੀ ਮੋਢੇ ਉੱਤੇ ਮਸ਼ਕ ਰਖੀ ਸਤਿਨਾਮ ਵਾਹਿਗੁਰੂ ਗੁਣ ਗੁਣਾਉਂਦਾ ਆ ਰਿਹਾ ਸੀ। ਗੁਰੂ ਦੇ ਹਜ਼ੂਰ ਪੁੱਜ ਕੇ ਉਹਨਾਂ ਨੇ ਮੱਥਾ ਟੇਕਿਆ ਤਾਂ ਗੁਰੂ ਸਾਹਿਬ ਨੇ ਪੁੱਛਿਆ, ‘‘ਹਾਂ ਭਾਈ ਤੁਹਾਡੇ ਵਿਰੁੱਧ ਸ਼ਿਕਾਇਤ ਆਈ ਹੈ ਕਿ ਤੁਸੀਂ ਜੰਗ ਵਿਚ ਜਿੱਥੇ ਸਿੱਖ ਫੱਟੜਾਂ ਨੂੰ ਪਾਣੀ ਪਿਲਾਉਂਦੇ ਹੋ ਉੱਥੇ ਦੁਸ਼ਮਣਾਂ ਦੇ ਸੈਨਿਕ ਫੱਟੜਾਂ ਨੂੰ ਵੀ ਪਾਣੀ ਪਿਲਾਈ ਜਾਂਦੇ ਹੋ ਤੇ ਕੋਈ ਫ਼ਰਕ ਨਹੀਂ ਕਰਦਾ।" ਤਾਂ ਭਾਈ ਘਨੱਈਆ ਜੀ ਨੇ ਕਿਹਾ,"ਪਾਤਸ਼ਾਹ ਮੇਰੇ ਕੋਲੋਂ ਭੁੱਲ ਹੋ ਗਈ ਪਰ ਮੈਨੂੰ ਤਾਂ ਯੁੱਧ ਵਿਚ ਕੋਈ ਦੁਸ਼ਮਣ ਨਜ਼ਰ ਨਹੀਂ ਆਉਂਦਾ। ਮੈਂ ਤਾਂ ਕੇਵਲ ਪਿਆਸਿਆਂ ਤੇ ਫੱਟੜਾਂ ਦੇ ਮੂੰਹ ਵਿਚ ਪਾਣੀ ਪਾਇਆ ਹੈ। ਮੈਨੂੰ ਤਾਂ ਹਰ ਫੱਟੜ ਵਿੱਚ ਤੁਹਾਡਾ ਹੀ ਚੇਹਰਾ ਦਿਖਾਈ ਦਿੰਦਾ ਹੈ।"
ਗੁਰੂ ਸਾਹਿਬ ਜੀ ਆਪਣੇ ਆਸਣ ਤੋਂ ਉਠੇ ਤੇ ਭਾਈ ਘਨੱਈਆ ਨੂੰ ਛਾਤੀ ਨਾਲ ਲਗਾਇਆ। ਭਾਈ ਸਾਹਿਬ ਦਾ ਮੱਥਾ ਚੁੰਮਿਆ ਤੇ ਗਦ ਗਦ ਹੋ ਕੇ ਬੋਲੇ, ਭਾਈ ਘਨੱਈਆ ਤੂੰ ਸਿੱਖੀ ਨੂੰ ਠੀਕ ਸਮਝਿਆ ਹੈ, ਤੇਰੀ ਕਮਾਈ ਧੰਨ ਹੈ, ਤੂੰ ਵਾਹਿਗੁਰੂ ਦਾ ਅਨਿਨ ਭਗਤ ਹੋ ਨਿਬੜਿਆ ਹੈ। ਸਤਿਗੁਰੂ ਜੀ ਨੇ ਉਸੇ ਵੇਲੇ ਇਕ ਮਲ੍ਹਮ ਦੀ ਡੱਬੀ ਮੰਗਵਾਈ ਤੇ ਭਾਈ ਘਨੱਈਆ ਨੂੰ ਸੌਂਪ ਕੇ ਹੁਕਮ ਦਿਤਾ, ਭਾਈ ਜਿੱਥੋਂ ਤੁਸੀਂ ਫੱਟੜਾਂ ਨੂੰ ਪਾਣੀ ਪਿਲਾਉਂਦੇ ਹੋ ਉੱਥੇ ਉਨ੍ਹਾਂ ਦੇ ਜਖਮਾਂ ਤੇ ਮਲ੍ਹਮ ਵੀ ਲਗਾ ਦਿਆ ਕਰੋ। ਇਸ ਘਟਨਾਂ ਤੋਂ ਕਾਫੀ ਚਿਰ ਪਿਛੋਂ ਜਦ ਗੁਰੂ ਸਾਹਿਬ ਨੇ ਆਨੰਦਪੁਰ ਕਿਲ੍ਹਾ ਖਾਲੀ ਕੀਤਾ ਤਾਂ ਭਾਈ ਘਨੱਈਆ ਜੀ ਨੂੰ ਆਪਣੇ ਪਿੰਡ ਸੋਧਰਾਂ ਵਿਚ ਜਾ ਕੇ ਪ੍ਰਚਾਰ ਕਰਨ ਲਈ ਭੇਜ ਦਿੱਤਾ। ਪ੍ਰਚਾਰ ਦੇ ਨਾਲ ਨਾਲ ਭਾਈ ਸਾਹਿਬ ਦੀ ਇਹ ਸੇਵਾ ਵੀ ਨਿਰੰਤਰ ਜਾਰੀ ਰਹੀ। ਭਾਈ ਘਨੱਈਆ ਜੀ ਨੇ ਆਪਣੇ ਜੀਵਨ ਕਾਲ ਦੇ ਪਿਛਲੇ 10 ਕੁ ਸਾਲ ਆਪਣੇ ਇਲਾਕੇ ਵਿਚ ਹੀ ਗੁਜਾਰੇ ਤੇ ਪਿੰਡ ਸੋਧਰੇ ਵਿਚ ਹੀ 20 ਸਤੰਬਰ 1718 ਈ: ਨੂੰ 70 ਸਾਲ ਦੀ ਉਮਰ ਭੋਗ ਕੇ ਇਕ ਦਿਨ ਕੀਰਤਨ ਸੁਣਦੇ ਸੁਣਦੇ ਅਜਿਹੀ ਸਮਾਧੀ ਲਗਾਈ ਕਿ ਗੁਰੂ ਚਰਨਾਂ ਵਿਚ ਜਾ ਬਿਰਾਜੇ। ਸੰਗਤਾ ਨੇ ਉਨ੍ਹਾ ਨੂੰ ਸਾਰੀ ਉਮਰ ਪਾਣੀ ਦੀ ਸੇਵਾ ਕਰਦਿਆਂ ਵੇਖਿਆ, ਇਸ ਲਈ ਸਸਕਾਰ ਕਰਨ ਦੀ ਬਜਾਏ ਉਨ੍ਹਾਂ ਦਾ ਜਲ-ਪ੍ਰਵਾਹ ਕਰ ਦਿਤਾ ਗਿਆ। ਇਸ ਪ੍ਰਕਾਰ ਦੁਨੀਆਂ ਵਿੱਚ ਬਿਨਾਂ ਕਿਸੇ ਵਿਤਕਰੇ ਤੋਂ ਮਾਨਵਤਾ ਦੀ ਸੇਵਾ ਆਰੰਭ ਹੋਈ|
- Get link
- X
- Other Apps
ਮਸ਼ਹੂਰ ਲਿਖਤਾਂ
ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ
18ਵੀਂ ਸਦੀ ਵਿੱਚ, ਜੌਨ ਮਿਸ਼ੇਲ ਅਤੇ ਪੀਅਰੇ-ਸਾਈਮਨ ਲੈਪਲੇਸ ਉਨ੍ਹਾਂ ਵਸਤੂਆਂ 'ਤੇ ਵਿਚਾਰ ਕਰਨ ਵਾਲੇ ਪਹਿਲੇ ਵਿਅਕਤੀ ਸਨ ਜਿਨ੍ਹਾਂ ਦੀ ਗੁਰੂਤਾ ਖਿੱਚ ਇੰਨੀ ਮਜ਼ਬੂਤ ਸੀ ਕਿ ਰੌਸ਼ਨੀ ਨੂੰ ਵੀ ਬਾਹਰ ਨਾ ਨਿਕਲਣ ਦਿੱਤਾ ਜਾ ਸਕੇ। ਬਾਅਦ ਵਿੱਚ 1915 ਵਿੱਚ, ਆਈਨਸਟਾਈਨ ਨੇ ਸਾਪੇਖਤਾ ਦਾ ਜਨਰਲ ਸਿਧਾਂਤ ਵਿਕਸਿਤ ਕੀਤਾ ਅਤੇ ਦਿਖਾਇਆ ਕਿ ਗੁਰੂਤਾ ਪ੍ਰਕਾਸ਼ ਦੀ ਗਤੀ ਨੂੰ ਪ੍ਰਭਾਵਿਤ ਕਰਦੀ ਹੈ। ਕਾਰਲ ਸ਼ਵਾਰਜ਼ਚਾਈਲਡ ਨੇ 1916 ਵਿੱਚ ਬਲੈਕ ਹੋਲ ਦੀ ਵਿਸ਼ੇਸ਼ਤਾ ਲਈ ਸਾਪੇਖਤਾ ਸਿਧਾਂਤ ਦੀ ਵਰਤੋਂ ਕਰਕੇ ਇੱਕ ਹੱਲ ਲੱਭਿਆ। ਬਾਅਦ ਵਿੱਚ 1958 ਵਿੱਚ, ਡੇਵਿਡ ਫਿਨਕੇਲਸਟਾਈਨ ਨੇ ਇਸਦੀ ਹੋਰ ਵਿਆਖਿਆ ਕੀਤੀ। 1967 ਵਿੱਚ ਨਿਊਟ੍ਰੌਨ ਤਾਰਿਆਂ ਦੀ ਖੋਜ ਨੇ ਗੁਰੂਤਾਕਰਸ਼ਣ ਦੇ ਰੂਪ ਵਿੱਚ ਢਹਿ-ਢੇਰੀ ਹੋਈਆਂ ਸੰਖੇਪ ਵਸਤੂਆਂ ਵਿੱਚ ਹੋਰ ਦਿਲਚਸਪੀ ਪੈਦਾ ਕੀਤੀ। "ਬਲੈਕ ਹੋਲ" ਸ਼ਬਦ ਨੂੰ 1967 ਵਿੱਚ ਅਮਰੀਕੀ ਖਗੋਲ-ਵਿਗਿਆਨੀ ਜੌਹਨ ਵ੍ਹੀਲਰ ਦੁਆਰਾ ਵਰਤਿਆ ਗਿਆ ਸੀ। 11 ਫਰਵਰੀ 2016 ਨੂੰ, ਲਿਗੋ ਵਿਗਿਆਨਕ ਸਹਿਯੋਗ (LSC) ਅਤੇ ਵੀਰਗੋ ਸਹਿਯੋਗ ਨੇ ਪਹਿਲੀ ਵਾਰ ਗਰੈਵੀਟੇਸ਼ਨਲ ਤਰੰਗਾਂ ਦਾ ਪਤਾ ਲਗਾਇਆ। ਇਹ ਬਲੈਕ ਹੋਲ ਦੇ ਵਿਲੀਨਤਾ ਦੇ ਪਹਿਲੇ ਨਿਰੀਖਣ ਨੂੰ ਵੀ ਦਰਸਾਉਂਦਾ ਹੈ। ਦਸੰਬਰ 2018 ਤੱਕ, 11 ਗਰੈਵੀਟੇਸ਼ਨਲ ਵੇਵ ਇਵੈਂਟ ਦੇਖੇ ਗਏ ਸਨ ਜਿਸ ਵਿੱਚ 10 ਬਲੈਕ ਹੋਲ ਦਾ ਵਿਲੀਨ ਹੋਣਾ ਸ਼ਾਮਲ ਸੀ ਅਤੇ ਅਪ੍ਰੈਲ 2019 ਵਿੱਚ, ਇੱਕ ਬਲੈਕ ਹੋਲ ਅਤ...
ਪਹਿਲੀ ਮਹਿਲਾ ਪੁਲਾੜ ਯਾਤਰੀ
ਅਸੀਂ ਸਾਰੇ ਜਾਣਦੇ ਹਾਂ ਕਿ ਪਹਿਲਾ ਪੁਲਾੜ ਯਾਤਰੀ ਯੂਰੀ ਗਾਗਰਿਨ ਸੀ ਜੋ ਪੁਰਸ਼ ਸੀ। ਪਰ ਪਹਿਲੀ ਮਹਿਲਾ ਪੁਲਾੜ ਯਾਤਰੀ ਕੌਣ ਸੀ ਇਸ ਬਾਰੇ ਬਹੁਤੇ ਨਹੀਂ ਜਾਣਦੇ ਹੋਣੇ। ਆਓ ਜਾਣਦੇ ਹਾਂ ਪਹਿਲੀ ਮਹਿਲਾ ਯਾਤਰੀ ਵੈਲਨਟੀਨਾ ਟੇਰੇਸ਼ਕੋਵਾ ਦੇ ਬਾਰੇ। ਵੈਲੇਨਟੀਨਾ ਵਲਾਦੀਮੀਰੋਵਨਾ ਟੇਰੇਸ਼ਕੋਵਾ(Valentina Vladimirovna Tereshkova) ਦਾ ਜਨਮ 6 ਮਾਰਚ, 1937 ਨੂੰ ਰੂਸ ਦੇ ਯਾਰੋਸਲਾਵਲ ਨੇੜੇ, ਬੋਲਸ਼ੋਏ ਮਾਸਲੇਨੀਕੋਵੋ ਪਿੰਡ ਵਿੱਚ ਹੋਇਆ ਸੀ। ਉਹ ਇੱਕ ਕਿਸ਼ੋਰ ਦੇ ਰੂਪ ਵਿੱਚ ਸਕਾਈਡਾਈਵਿੰਗ ਵਿੱਚ ਦਿਲਚਸਪੀ ਲੈਂਦੀ ਸੀ ਅਤੇ ਉਸਨੇ ਮਈ 1959 ਵਿੱਚ 22 ਸਾਲ ਦੀ ਉਮਰ ਵਿੱਚ ਆਪਣੀ ਸਕਾਈਡਾਈਵਿੰਗ ਕਰਨ ਲਈ ਪਹਿਲੀ ਛਾਲ ਮਾਰੀ ਸੀ। ਉਸਦੀ ਮਾਂ ਇੱਕ ਟੈਕਸਟਾਈਲ ਫੈਕਟਰੀ ਵਿੱਚ ਕੰਮ ਕਰਦੀ ਸੀ ਅਤੇ ਉਸਦੇ ਪਿਤਾ ਇੱਕ ਟਰੈਕਟਰ ਡਰਾਈਵਰ ਸਨ। ਪੁਲਾੜ ਯਾਤਰੀ ਚੁਣੇ ਜਾਣ ਤੋਂ ਪਹਿਲਾਂ, ਉਸਨੇ ਵੀ ਟੈਕਸਟਾਈਲ ਫੈਕਟਰੀ ਵਿੱਚ ਕੰਮ ਕੀਤਾ ਸੀ। ਟੇਰੇਸ਼ਕੋਵਾ 400 ਤੋਂ ਵੱਧ ਬਿਨੈਕਾਰਾਂ ਵਿੱਚੋਂ ਚੁਣੀਆਂ ਗਈਆਂ ਪੰਜ ਔਰਤਾਂ ਵਿੱਚੋਂ ਇੱਕ ਸੀ। ਜਿਨ੍ਹਾਂ ਨੂੰ ਕਈ ਮਹੀਨਿਆਂ ਦੀ ਸਿਖਲਾਈ ਦਿੱਤੀ ਗਈ ਸੀ। ਸਿਖਲਾਈ ਵਿੱਚ ਵਜ਼ਨ ਰਹਿਤ ਉਡਾਣਾਂ, ਆਈਸੋਲੇਸ਼ਨ ਟੈਸਟ, ਸੈਂਟਰਿਫਿਊਜ ਟੈਸਟ, 120 ਪੈਰਾਸ਼ੂਟ ਜੰਪ ਅਤੇ ਜੈਟ ਜਹਾਜ਼ ਵਿੱਚ ਪਾਇਲਟ ਸਿਖਲਾਈ ਸ਼ਾਮਲ ਸੀ। ਮੂਲ ਯੋਜਨਾ ਵਿੱਚ, ਟੇਰੇਸ਼ਕੋਵਾ ਇੱਕ ਵੋਸਟੋਕ 5 ਰਾਕੇਟ 'ਤੇ ਆਰਬਿਟ ਜਾਣ ਵਾਲੀ ਸੀ, ਜਿਸ ਤੋਂ ਬਾਅਦ ਪੋਨੋਮਰੀ...
ਰਹੱਸਮਈ ਗੀਜ਼ਾ ਦੇ ਪਿਰਾਮਿਡ
ਸਭ ਤੋਂ ਮਸ਼ਹੂਰ ਮਿਸਰ ਦੇ ਪਿਰਾਮਿਡ ਬਣਾਏ ਗਏ ਹਨ ਗੀਜ਼ਾ ਦੇ ਮਹਾਨ ਪਿਰਾਮਿਡ, ਜੋ ਅਜੋਕੇ ਕਾਹਿਰਾ ਦੇ ਬਾਹਰਵਾਰ ਸਥਿਤ ਹਨ। ਵੱਖ -ਵੱਖ ਅਕਾਰ ਦੇ 100 ਤੋਂ ਵੱਧ ਮਿਸਰੀ ਪਿਰਾਮਿਡ ਹਨ, ਅਤੇ ਗੁਆਂਢੀ ਸੂਡਾਨ ਵਿੱਚ 50 ਤੋਂ ਵੱਧ ਹੋਰ ਹਨ। ਹਾਲਾਂਕਿ, ਗੀਜ਼ਾ ਦੇ ਤਿੰਨ ਮਹਾਨ ਪਿਰਾਮਿਡ ਇਹਨਾਂ ਵਿੱਚੋਂ ਸਭ ਤੋਂ ਵੱਡੇ ਬਣ ਕੇ ਆਪਣੀ ਪ੍ਰਸਿੱਧੀ ਪ੍ਰਾਪਤ ਕਰਦੇ ਹਨ। ਗੀਜ਼ਾ ਦੇ ਪਿਰਾਮਿਡਸ ਦੀਆਂ ਸਭ ਤੋਂ ਮਸ਼ਹੂਰ ਤਸਵੀਰਾਂ ਵਿੱਚ, ਜਿਵੇਂ ਕਿ ਹੇਠਾਂ ਦਿਖਾਇਆ ਗਿਆ ਹੈ, ਮੱਧ ਪਿਰਾਮਿਡ, ਜੋ ਕਿ ਖਫਰੇ (ਸ਼ੈਫਰਨ) ਦਾ ਹੈ, ਕੋਣ ਦੇ ਕਾਰਨ ਵੱਡਾ ਦਿਖਾਈ ਦਿੰਦਾ ਹੈ ਅਤੇ ਕਿਉਂਕਿ ਇਹ ਉੱਚੀ ਜ਼ਮੀਨ ਤੇ ਬਣਾਇਆ ਗਿਆ ਸੀ। ਸਭ ਤੋਂ ਵੱਡਾ ਪਿਰਾਮਿਡ ਅਸਲ ਵਿੱਚ ਖੁਫੂ (ਚੀਪਸ) ਦਾ ਮਹਾਨ ਪਿਰਾਮਿਡ ਹੈ, ਜੋ ਖੱਬੇ ਪਾਸੇ ਹੈ। ਖੁਫੂ ਦਾ ਮਹਾਨ ਪਿਰਾਮਿਡ ਪ੍ਰਸਿੱਧ ਵਿਸ਼ਵਾਸ ਦੇ ਉਲਟ, ਗੀਜ਼ਾ ਦੇ ਸਾਰੇ ਮਹਾਨ ਪਿਰਾਮਿਡਾਂ ਨੂੰ ਵਿਸ਼ਵ ਦੇ ਸੱਤ ਅਜੂਬਿਆਂ ਦਾ ਹਿੱਸਾ ਨਹੀਂ ਮੰਨਿਆ ਜਾਂਦਾ। ਸਿਰਫ ਸਭ ਤੋਂ ਵੱਡਾ, ਖੁਫੂ ਦਾ ਮਹਾਨ ਪਿਰਾਮਿਡ, ਇੱਕ ਮੈਂਬਰ ਹੈ, ਅਤੇ ਸੱਤ ਅਜੂਬਿਆਂ ਵਿੱਚੋਂ ਇੱਕ ਹੈ ਜੋ ਅਜੇ ਵੀ ਖੜ੍ਹਾ ਹੈ। ਮਿਸਰ ਵਿਸ਼ਵ ਦੇ ਸੱਤ ਅਜੂਬਿਆਂ ਵਿੱਚੋਂ ਇੱਕ, ਅਲੈਗਜ਼ੈਂਡਰੀਆ ਦਾ ਲਾਈਟਹਾਊਸ ਦਾ ਘਰ ਵੀ ਸੀ, ਜੋ ਬਹੁਤ ਪਹਿਲਾਂ ਨਸ਼ਟ ਹੋ ਗਿਆ ਸੀ। ਖੁਫੂ ਦੇ ਪਿਰਾਮਿਡ ਦੀ ਉਚਾਈ 145 ਮੀਟਰ (475 ਫੁੱਟ) ਅਤ...
ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ
ਹਿੱਪ-ਹੌਪ, ਸੰਗੀਤਕ ਅੰਦੋਲਨ ਜਿਸਨੇ 1980 ਅਤੇ 90 ਦੇ ਦਹਾਕੇ ਵਿੱਚ ਵਿਆਪਕ ਪ੍ਰਸਿੱਧੀ ਪ੍ਰਾਪਤ ਕੀਤੀ। ਰੈਪ ਲਈ ਸਹਾਇਕ ਸੰਗੀਤ, ਸੰਗੀਤ ਦੀ ਸ਼ੈਲੀ ਜੋ ਤਾਲ ਅਤੇ/ਜਾਂ ਤੁਕਬੰਦੀ ਨੂੰ ਸ਼ਾਮਲ ਕਰਦੀ ਹੈ ਜੋ ਇਸਦਾ ਸਭ ਤੋਂ ਸਥਾਈ ਅਤੇ ਪ੍ਰਭਾਵਸ਼ਾਲੀ ਕਲਾ ਰੂਪ ਬਣ ਗਈ। ਹਿੱਪ ਹੌਪ ਸੰਗੀਤ ਦਾ ਸੰਖੇਪ ਇਤਿਹਾਸ ਹਿੱਪ-ਹੌਪ ਸੰਗੀਤ ਦਾ ਇੱਕ ਅਮੀਰ ਅਤੇ ਵਿਭਿੰਨ ਇਤਿਹਾਸ ਹੈ, ਜੋ ਕਿ 1970 ਦੇ ਦਹਾਕੇ ਵਿੱਚ ਨਿਊਯਾਰਕ ਸਿਟੀ ਵਿੱਚ ਸ਼ੁਰੂ ਹੋਇਆ ਸੀ। ਮੂਲ(Origins) : ਅਰੰਭਕ ਹਿੱਪ-ਹੌਪ ਸੰਗੀਤ ਨੇ 1970 ਦੇ ਦਹਾਕੇ ਵਿੱਚ ਬ੍ਰੌਂਕਸ ਦੇ ਨਿਊਯਾਰਕ ਸਿਟੀ ਬਰੋ ਵਿੱਚ ਆਪਣੀਆਂ ਜੜ੍ਹਾਂ ਦਿਖਾਈਆਂ। ਇਹ ਬਲੈਕ, ਲੈਟਿਨੈਕਸ ਅਤੇ ਕੈਰੇਬੀਅਨ ਅਮਰੀਕਨ ਨੌਜਵਾਨਾਂ ਦੇ ਬਲਾਕ ਪਾਰਟੀਆਂ ਕਮਿਊਨਿਟੀ ਇਕੱਠਾਂ ਵਿੱਚ ਇੱਕ ਸਹਿਯੋਗ ਦੇ ਰੂਪ ਵਿੱਚ ਅਰੰਭ ਹੋਇਆ ਜਿਸ ਵਿੱਚ ਡੀਜੇ ਵਜਾਉਂਦੇ ਹੋਏ ਰੂਹ ਅਤੇ ਫੰਕ ਸੰਗੀਤ ਪੇਸ਼ ਕਰਦੇ ਸਨ। NYC DJs ਜਿਵੇਂ DJ Kool Herc, Grand Wizzard Theodore, Grandmaster Flash, ਅਤੇ Afrika Bambaataa ਨੇ ਪਾਰਟੀਆਂ ਦੇ ਦੌਰਾਨ ਵੱਖੋ ਵੱਖਰੀਆਂ ਤਕਨੀਕਾਂ ਦਾ ਪ੍ਰਯੋਗ ਕਰਨਾ ਸ਼ੁਰੂ ਕੀਤਾ, ਜਿਸ ਵਿੱਚ ਲੰਬੇ ਸਮੇਂ ਦੇ ਟੁੱਟਣ ਵਾਲੇ ਬ੍ਰੇਕ (ਜਿਸਨੂੰ "ਬ੍ਰੇਕਬੀਟਸ" ਜਾਂ ਸਿਰਫ਼ "ਬ੍ਰੇਕ" ਕਿਹਾ ਜਾਂਦਾ ਹੈ), ਟਰਨਟੇਬਲ ਤਕਨੀਕ, ਸਕ੍ਰੈਚਿੰਗ, ਫ੍ਰੀਸਟਾਈਲ ਅਤੇ ਜਮੈਕਨ "ਟੋਸਟਿੰਗ" ਦੇ ਅਧਾਰ ਤ...
ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ
ਪੂਰਬ ਅਤੇ ਪੱਛਮ ਦੇ ਵਿੱਚ ਅੰਤਰ ਭੂਗੋਲਿਕ ਵਾਤਾਵਰਣ ਅਤੇ ਜਲਵਾਯੂ ਨਾਲ ਸੰਬੰਧਤ ਹੋ ਸਕਦੇ ਹਨ। ਇਹ ਅੰਤਰ ਇੱਕ ਦੂਜੇ ਦੇ ਕੰਮਾਂ ਅਤੇ ਉਨ੍ਹਾਂ ਦੇ ਵਿਚਾਰਾਂ ਦੀ ਆਪਸੀ ਸਮਝ ਵੱਲ ਲੈ ਜਾਂਦੇ ਹਨ। ਇਸ ਤੋਂ ਇਲਾਵਾ, ਹੋ ਸਕਦਾ ਹੈ ਕਿ ਪੂਰਬੀ ਲੋਕਾਂ ਦਾ ਵਿਵਹਾਰ ਆਮ ਹੋਵੇ, ਪਰ ਇਹ ਪੱਛਮੀ ਲੋਕਾਂ ਦੀ ਨਜ਼ਰ ਵਿੱਚ ਕਠੋਰ ਹੋ ਸਕਦਾ ਹੈ। ਪੂਰਬੀ ਸਭਿਆਚਾਰ ਵਿੱਚ ਏਸ਼ੀਆ ਅਤੇ ਮੱਧ ਪੂਰਬ ਸ਼ਾਮਲ ਹਨ, ਜਦੋਂ ਕਿ ਪੱਛਮੀ ਸੰਸਾਰ ਵਿੱਚ ਦੱਖਣੀ ਅਤੇ ਉੱਤਰੀ ਅਮਰੀਕਾ, ਯੂਰਪੀਅਨ ਦੇਸ਼, ਨਿਊਜ਼ੀਲੈਂਡ ਅਤੇ ਆਸਟਰੇਲੀਆ ਸ਼ਾਮਲ ਹਨ। ਪੂਰਬ ਅਤੇ ਪੱਛਮ ਵਿੱਚ ਉਨ੍ਹਾਂ ਦੇ ਸਭਿਆਚਾਰ ਦੇ ਅਧਾਰ ਤੇ ਬਹੁਤ ਸਾਰੇ ਅੰਤਰ ਹਨ ਜੋ ਲੋਕਾਂ ਦੇ ਰਵੱਈਏ ਅਤੇ ਵਿਵਹਾਰ ਵਿੱਚ ਪ੍ਰਤੀਬਿੰਬਤ ਹੁੰਦੇ ਹਨ। ਪੱਛਮੀ ਵਧੇਰੇ ਵਿਅਕਤੀਵਾਦੀ ਹੁੰਦੇ ਹਨ। ਪੂਰਬੀ ਵਧੇਰੇ ਸਮੂਹਿਕ ਹੋਣ ਦਾ ਰੁਝਾਨ ਰੱਖਦੇ ਹਨ। ਅਸਲ ਵਿੱਚ, ਪੂਰਬੀ ਸਮਾਜ ਦਾ ਇੱਕ ਡੂੰਘਾ ਪਰਿਵਾਰਕ ਸੰਕਲਪ ਹੈ ਅਤੇ ਇਹ ਅਟੱਲ ਹੈ। ਇਹ ਨਾਬਾਲਗ ਹੋਣ ਤੇ ਘਰ ਨੂੰ ਅਸਾਨੀ ਨਾਲ ਨਹੀਂ ਛੱਡਦੇ। ਪੱਛਮੀ ਸਮਾਜ ਵਿਅਕਤੀ ਦੇ ਸਵੈ-ਵਿਕਾਸ 'ਤੇ ਕੇਂਦ੍ਰਤ ਕਰਦਾ ਹੈ ਅਤੇ ਮਾਪੇ ਅਤੇ ਬੱਚੇ ਅਕਸਰ ਸੁਤੰਤਰ ਹੁੰਦੇ ਹਨ। ਇਸ ਲਈ, ਪੱਛਮੀ ਲੋਕਾਂ ਲਈ ਇੱਕ ਸੁਤੰਤਰ ਸ਼ਖਸੀਅਤ ਦਾ ਵਿਕਾਸ ਕਰਨਾ ਅਸਾਨ ਹੈ। ਇਸ ਤੋਂ ਇਲਾਵਾ, ਪੱਛਮੀ ਮਾਪਿਆਂ ਕੋਲ ਆਪਣੇ ਵੱਡੇ ਹੋਏ ਬੱਚਿਆਂ ਲਈ ਬਹੁਤ ਸਾਰੇ ਆਰਥਿਕ ਥੰਮ੍ਹ ਨਹੀਂ ਹਨ, ਹਾਲਾਂਕਿ ਮਾਪਿਆਂ ਕੋਲ ਅਜਿਹਾ ਕਰ...
Comments
Post a Comment