ਨਵੀਂ ਜਾਣਕਾਰੀ

ਇੱਕ ਸਮੇਂ ਦਾ ਹਾਲੀਵੁੱਡ ਦਾ ਸਭ ਤੋਂ ਮਸ਼ਹੂਰ ਸਟੂਡਿਓ - MGM

ਮੈਟਰੋ-ਗੋਲਡਵਿਨ-ਮੇਅਰ ਸਟੂਡੀਓਜ਼(MGM ਵਜੋਂ ਜਾਣੀ ਜਾਂਦੀ ਹੈ) ਇੱਕ ਅਮਰੀਕੀ ਮੀਡੀਆ ਕੰਪਨੀ ਹੈ, ਜਿਸਦੀ ਸਥਾਪਨਾ ਮਾਰਕਸ ਲੋਵ(Marcus Loew) ਦੁਆਰਾ 98 ਸਾਲ ਪਹਿਲਾਂ 17 ਅਪ੍ਰੈਲ 1924 ਵਿੱਚ ਕੀਤੀ ਗਈ ਸੀ। ਇਹ ਕੰਪਨੀ ਫੀਚਰ ਫਿਲਮਾਂ ਅਤੇ ਟੈਲੀਵਿਜ਼ਨ ਪ੍ਰੋਗਰਾਮਾਂ ਦਾ ਨਿਰਮਾਣ ਅਤੇ ਵੰਡ ਕਰਦੀ ਹੈ। ਇਹ ਬੇਵਰਲੀ ਹਿਲਸ, ਕੈਲੀਫੋਰਨੀਆ ਵਿੱਚ ਸਥਿਤ ਹੈ। Metro-Goldwyn-Mayer Studios(ਐਮਜੀਐਮ) ਨੂੰ ਮਾਰਕਸ ਲੋਵ ਦੁਆਰਾ ਮੈਟਰੋ ਪਿਕਚਰਜ਼, ਗੋਲਡਵਿਨ ਪਿਕਚਰਸ ਅਤੇ ਲੁਈਸ ਬੀ. ਮੇਅਰ ਪਿਕਚਰਜ਼ ਨੂੰ ਇਕੱਠੇ ਕਰਕੇ ਬਣਾਇਆ ਗਿਆ ਸੀ।
 ਛੇਤੀ ਹੀ ਇਹ ਹਾਲੀਵੁੱਡ ਦੇ ਪ੍ਰਮੁੱਖ ਫਿਲਮ ਸਟੂਡੀਓਜ਼ ਵਿੱਚੋਂ ਇੱਕ ਬਣ ਗਿਆ ਜਿਸਨੇ ਪ੍ਰਸਿੱਧ ਸੰਗੀਤਕ ਫਿਲਮਾਂ ਦਾ ਨਿਰਮਾਣ ਕੀਤਾ ਅਤੇ ਕਈ ਅਕੈਡਮੀ ਅਵਾਰਡ ਜਿੱਤੇ। MGM ਨੇ ਆਪਣੇ ਪਹਿਲੇ ਦੋ ਸਾਲਾਂ ਵਿੱਚ 100 ਤੋਂ ਵੱਧ ਫੀਚਰ ਫਿਲਮਾਂ ਦਾ ਨਿਰਮਾਣ ਕੀਤਾ ਸੀ। 1960 ਤੱਕ ਸਟੂਡੀਓ ਨੂੰ ਹਾਲੀਵੁੱਡ ਦਾ ਸਭ ਤੋਂ ਵੱਕਾਰੀ(prestigious) ਫ਼ਿਲਮ ਸਟੂਡੀਓ ਮੰਨਿਆ ਜਾਂਦਾ ਰਿਹਾ ਹੈ। ਪਰ ਬਾਅਦ ਵਿੱਚ ਇਹ ਕੰਪਨੀ ਕਿਰਕ ਕੇਰਕੋਰੀਅਨ ਦੇ ਹੱਥ ਚਲੀ ਗਈ। ਜਿਸਨੇ ਸਟਾਫ਼ ਤੇ ਉਤਪਾਦਨ ਦੀਆਂ ਲਾਗਤਾਂ ਵਿੱਚ ਕਟੌਤੀ ਕੀਤੀ ਅਤੇ ਸਟੂਡੀਓ ਨੂੰ ਘੱਟ-ਗੁਣਵੱਤਾ ਤੇ ਘੱਟ-ਬਜਟ ਵਿੱਚ ਉਤਪਾਦਨ ਕਰਨ ਲਈ ਮਜ਼ਬੂਰ ਕੀਤਾ। ਜਿਸ ਕਾਰਨ ਹੌਲੀ ਹੌਲੀ ਕੰਪਨੀ ਦਾ ਪ੍ਰਭਾਵ ਘਟਦਾ ਗਿਆ। ਇਸ ਦਾ ਇੱਕ ਹੋਰ ਕਾਰਨ ਇਹ ਵੀ ਸੀ ਕਿ ਕੰਪਨੀ ਦੂਜੀਆਂ ਕੰਪਨੀਆਂ ਵਾਂਗ ਤਕਨਾਲੋਜੀ ਦੀ ਦੌੜ ਵਿੱਚ ਪਿੱਛੇ ਰਹਿ ਗਈ ਸੀ।
 ਪਰ ਅੱਜ MGM ਇੱਕ ਪ੍ਰਮੁੱਖ ਮਨੋਰੰਜਨ ਕੰਪਨੀ ਹੈ ਜੋ ਸਾਰੇ ਪਲੇਟਫਾਰਮਾਂ ਵਿੱਚ ਫ਼ਿਲਮ ਅਤੇ ਟੈਲੀਵਿਜ਼ਨ ਸਮੱਗਰੀ ਦੇ ਉਤਪਾਦਨ ਅਤੇ ਵਿਸ਼ਵਵਿਆਪੀ ਵੰਡ 'ਤੇ ਕੇਂਦ੍ਰਿਤ ਹੈ। ਕੰਪਨੀ ਜੇਮਸ ਬਾਂਡ ਤੇ ਰੌਕੀ ਦੇ ਨਾਲ ਸਿਨੇਮੈਟਿਕ ਇਤਿਹਾਸ ਵਿੱਚ ਦੋ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਅਤੇ ਸਭ ਤੋਂ ਸਫ਼ਲ ਫਿਲਮਾਂ ਦੀਆਂ ਫ੍ਰੈਂਚਾਈਜ਼ੀਆਂ ਦਾ ਘਰ ਹੈ।

Comments

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ