ਨਵੀਂ ਜਾਣਕਾਰੀ

ਪੰਜਾਬ ਦਾ ਰਾਜ ਪੰਛੀ ਕਿਹੜਾ ਹੈ ਅਤੇ ਇਹ ਕਦੋਂ ਚੁਣਿਆ ਗਿਆ?

ਪੰਜਾਬ ਦਾ ਰਾਜ ਪੰਛੀ ਬਾਜ਼(ਵਿਗਿਆਨਿਕ ਨਾਮ Accipiter gentilis) ਹੈ ਜਿਸਨੂੰ ਅੰਗਰੇਜ਼ੀ ਵਿੱਚ “Northern Goshawk”(ਉੱਤਰੀ ਗੋਸ਼ਾਕ) ਕਹਿੰਦੇ ਹਨ।
 1 ਦਸੰਬਰ 1933 ਨੂੰ ਅਣਵੰਡੇ ਪੰਜਾਬ ਦਾ ਰਾਜ ਪੰਛੀ ਚੱਕੀਰਾਹਾ(Hoopoe) ਐਲਾਨਿਆ ਸੀ ਜਿਸਨੂੰ 15 ਮਾਰਚ 1989 ਵਿੱਚ ਬਾਜ਼ ਨਾਲ ਬਦਲ ਦਿੱਤਾ ਗਿਆ। ਸਾਲ 1989 ਵਿੱਚ ਕੀਤੇ ਐਲਾਨ ਵਿੱਚ ਇਸਦਾ ਅੰਗਰੇਜ਼ੀ ਨਾਮ "Eastern Goshawk"(ਪੂਰਬੀ ਗੋਸ਼ਾਕ) ਲਿਖ ਦਿੱਤਾ ਸੀ ਪਰ ਇਸ ਨਾਮ ਦੀ ਬਾਜ਼ ਦੀ ਕੋਈ ਵੀ ਕਿਸਮ ਦੁਨੀਆਂ ਵਿੱਚ ਮੌਜੂਦ ਨਹੀਂ ਹੈ। ਹਾਂ ਇੱਕ “Eastern Chanting Goshawk”(ਪੂਰਬੀ ਚੈਂਟਿਗ ਗੋਸ਼ਾਕ) ਕਿਸਮ ਜ਼ਰੂਰ ਹੈ ਜੋ ਅਫ਼ਰੀਕਾ ਦੀ ਮੂਲ ਹੈ ਪਰ ਉਸਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਸੇ ਲਈ ਪੰਜਾਬ ਸਰਕਾਰ ਦੁਆਰਾ 18 ਸਤੰਬਰ 2015 ਨੂੰ ਇਸ ਗ਼ਲਤੀ ਨੂੰ ਸੁਧਾਰ ਦਿੱਤਾ ਗਿਆ ਅਤੇ ਪੂਰਬੀ ਗੋਸ਼ਾਕ ਦੀ ਜਗ੍ਹਾ ਉੱਤੇ ਉੱਤਰੀ ਗੋਸ਼ਾਕ ਕਰ ਦਿੱਤਾ ਗਿਆ।

Comments

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ