ਨਵੀਂ ਜਾਣਕਾਰੀ

ਦੁਨੀਆਂ ਦੇ ਉਹ ਦੇਸ਼ ਜਿਨ੍ਹਾਂ ਵਿੱਚ ਕੋਈ ਵੀ ਹਵਾਈ ਅੱਡਾ ਮੌਜੂਦ ਨਹੀਂ ਹੈ

ਪੂਰੇ ਵਿਸ਼ਵ ਵਿੱਚ ਸਿਰਫ਼ ਪੰਜ ਦੇਸ਼ ਹਨ ਜਿਨ੍ਹਾਂ ਵਿੱਚ ਹਵਾਈ ਅੱਡੇ ਮੌਜੂਦ ਨਹੀਂ ਹਨ। ਇਹ ਦੇਸ਼ਾਂ ਦੀ ਯਾਤਰਾ ਕਰਨ ਲਈ ਇਨ੍ਹਾਂ ਦੇ ਸਰਹੱਦੀ ਦੇਸ਼ਾਂ ਵਿੱਚੋਂ ਉੱਤਰ ਕੇ ਜਾਣਾ ਪੈਂਦਾ ਹੈ।
1) ਮੋਨਾਕੋ(Monaco) - ਤਿੰਨ ਪਾਸਿਆਂ ਤੋਂ ਫਰਾਂਸ ਦੁਆਰਾ ਅਤੇ ਇੱਕ ਪਾਸੇ ਭੂਮੱਧ ਸਾਗਰ ਦੁਆਰਾ ਘਿਰਿਆ, ਮੋਨਾਕੋ ਦੁਨੀਆਂ ਦਾ ਦੂਜਾ ਸਭ ਤੋਂ ਛੋਟਾ ਦੇਸ਼ ਹੈ। ਮੋਨਾਕੋ ਪਹੁੰਚਣ ਲਈ, ਫਰਾਂਸ ਦੇ ਹਵਾਈ ਅੱਡੇ ਵਿੱਚ ਟੱਚ-ਡਾਊਨ ਤੋਂ ਬਾਅਦ ਇੱਕ ਕਿਸ਼ਤੀ ਜਾਂ ਅੱਧੇ ਘੰਟੇ ਦੀ ਕਾਰ ਦੀ ਸਵਾਰੀ ਕਰਨੀ ਪੈਂਦੀ ਹੈ।

2) ਸੈਨ ਮਾਰੀਨੋ(San Marino) - ਇਟਲੀ ਨਾਲ ਘਿਰਿਆ ਹੋਣ ਦੇ ਬਾਵਜੂਦ ਸੈਨ ਮੈਰੀਨੋ ਵਿੱਚ ਵੀ ਹਵਾਈ ਅੱਡਾ ਨਹੀਂ ਹੈ। ਇੱਥੇ ਜਾਣ ਲਈ 9 ਕਿਲੋਮੀਟਰ ਦੂਰ ਇਟਲੀ ਦੇ ਸ਼ਹਿਰ ਰਿਮਿਨੀ ਵਿੱਚ ਉੱਤਰਨਾ ਪੈਂਦਾ ਹੈ।

3) ਅੰਡੋਰਾ(Andorra) - ਅੰਡੋਰਾ ਸਪੇਨ ਅਤੇ ਫਰਾਂਸ ਦੁਆਰਾ ਘਿਰਿਆ ਹੋਇਆ ਹੈ। ਇੱਥੇ ਪਹੁੰਚਣ ਲਈ ਵੀ ਸਪੇਨ ਜਾਂ ਫਰਾਂਸ ਤੋਂ ਤਿੰਨ ਘੰਟਿਆਂ ਦਾ ਬੱਸ ਜਾਂ ਕਾਰ ਰਾਹੀਂ ਸਫ਼ਰ ਕਰਨਾ ਪੈਂਦਾ ਹੈ।
4) ਲੀਚਟਨਸਟਾਈਨ(Liechtenstein) - ਦੋ ਦੇਸ਼ਾਂ ਆਸਟ੍ਰੀਆ ਅਤੇ ਸਵਿਟਜ਼ਰਲੈਂਡ ਦੀ ਸਰਹੱਦ ਨਾਲ ਲੱਗਦੇ ਦੁਨੀਆਂ ਦੇ ਸਭ ਤੋਂ ਛੋਟੇ ਦੇਸ਼ਾਂ ਵਿੱਚੋਂ ਇੱਕ ਲੀਚਟਨਸਟਾਈਨ ਵੀ ਹਵਾਈ ਅੱਡੇ ਤੋਂ ਬਿਨਾਂ ਹੈ। ਸੈਲਾਨੀ ਕਾਰ, ਕਿਸ਼ਤੀ ਜਾਂ ਰੇਲ ਪ੍ਰਣਾਲੀ ਰਾਹੀਂ ਦੇਸ਼ ਵਿੱਚ ਦਾਖ਼ਲ ਹੋ ਸਕਦੇ ਹਨ।

5) ਵੈਟੀਕਨ ਸਿਟੀ(Vatican City) - ਵੈਟੀਕਨ ਸਿਟੀ ਨਾ ਸਿਰਫ਼ ਇੱਕ ਸੁਤੰਤਰ ਸ਼ਹਿਰ-ਰਾਜ ਹੈ, ਬਲਕਿ ਇਹ ਦੁਨੀਆਂ ਦਾ ਸਭ ਤੋਂ ਛੋਟਾ ਦੇਸ਼ ਵੀ ਹੈ। ਇੱਥੇ ਜਾਣ ਲਈ ਰੋਮ ਦੇ ਹਵਾਈ ਅੱਡੇ ਦੀ ਵਰਤੋਂ ਕੀਤੀ ਜਾਂਦੀ ਹੈ।

Comments

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ