ਨਵੀਂ ਜਾਣਕਾਰੀ

ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਭੂਚਾਲ

ਚਿਲੀ ਦਾ ਮਹਾਨ ਭੂਚਾਲ(Great Chilean earthquake) ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਸੀ। ਵੱਖ-ਵੱਖ ਅਧਿਐਨਾਂ ਨੇ ਇਸ ਨੂੰ ਭੂਚਾਲ ਦੀ ਤੀਬਰਤਾ ਮਾਪਣ ਦੇ ਪੈਮਾਨੇ 'ਤੇ 9.5 'ਤੇ ਰੱਖਿਆ ਹੈ। 
ਭੂਚਾਲ 22 ਮਈ ਨੂੰ ਦੁਪਹਿਰ ਨੂੰ 3:11 ਮਿੰਟ 'ਤੇ ਸਥਾਨਕ ਸਮੇਂ ਅਨੁਸਾਰ), ਚਿਲੀ ਦੇ ਵਾਲਦੀਵੀਆ ਸ਼ਹਿਰ ਦੇ ਸਮਾਨਾਂਤਰ ਆਇਆ ਅਤੇ ਲਗਭਗ 10 ਮਿੰਟ ਤੱਕ ਚੱਲਿਆ। ਨਤੀਜੇ ਵਜੋਂ ਲਗਭਗ 25 ਮੀਟਰ (82 ਫੁੱਟ) ਉੱਚੀਆਂ ਲਹਿਰਾਂ ਦੇ ਨਾਲ ਇੱਕ ਵਿਸ਼ਾਲ ਸੁਨਾਮੀ ਸ਼ੁਰੂ ਹੋ ਗਈ। ਜਿਸਦੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਲਗਭਗ 200 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਸੀ। ਸੁਨਾਮੀ ਨੇ ਚਿਲੀ ਦੇ ਤੱਟ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਅਤੇ ਪ੍ਰਸ਼ਾਂਤ ਮਹਾਸਾਗਰ ਦੇ ਪਾਰ ਜਾ ਕੇ ਹਵਾਈ ਨੂੰ ਵੀ ਤਬਾਹ ਕਰ ਦਿੱਤਾ। ਸੁਨਾਮੀ ਦੀਆਂ ਉੱਚੀਆਂ ਲਹਿਰਾਂ ਭੂਚਾਲ ਦੇ ਕੇਂਦਰ ਤੋਂ 10,000 ਕਿਲੋਮੀਟਰ ਤੱਕ ਰਿਕਾਰਡ ਕੀਤੀਆਂ ਗਈਆਂ ਸਨ।
ਇਸ ਲਹਿਰ ਨਾਲ ਹਵਾਈ ਵਿੱਚ 61, ਜਾਪਾਨ ਵਿੱਚ 138 ਅਤੇ ਫਿਲੀਪੀਨਜ਼ ਵਿੱਚ 32 ਲੋਕਾਂ ਦੀ ਮੌਤ ਹੋ ਗਈ ਸੀ। ਹਾਲਾਂਕਿ ਚਿਲੀ ਵਿੱਚ ਮਰਨ ਵਾਲਿਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੈ - ਭੂਚਾਲ ਅਤੇ ਸੁਨਾਮੀ ਵਿੱਚ ਹੋਈਆਂ ਮੌਤਾਂ ਦੀ ਕੁੱਲ ਅਨੁਮਾਨਿਤ ਸੰਖਿਆ 6,000 ਦੇ ਕਰੀਬ ਸੀ ਅਤੇ ਤਕਰੀਬਨ 3,000 ਲੋਕ ਜ਼ਖਮੀ ਹੋਏ ਸਨ। ਜੇਕਰ ਅੱਜ ਦੇ ਹਿਸਾਬ ਨਾਲ ਨੁਕਸਾਨ ਦਾ ਅੰਦਾਜ਼ਾ ਲਗਾਈਏ ਤਾਂ ਇਹ ਲਗਭਗ 5 ਤੋਂ 7 ਬਿਲੀਅਨ ਡਾਲਰ ਦੇ ਕਰੀਬ ਬਣਦਾ ਹੈ। ਵਾਲਦੀਵੀਆ ਵਿੱਚ ਲਗਭਗ 40 ਪ੍ਰਤੀਸ਼ਤ ਘਰ ਤਬਾਹ ਹੋ ਗਏ ਸਨ, ਜਿਸ ਨਾਲ 20,000 ਲੋਕ ਬੇਘਰ ਹੋ ਗਏ ਸਨ। ਸੁਨਾਮੀ ਦੀ ਮਾਰ ਤੋਂ ਬਚੀਆ ਫਸਲਾਂ ਨੂੰ ਹੜ੍ਹਾਂ ਨੇ ਤਬਾਹ ਕਰ ਦਿੱਤਾ ਸੀ।

Comments

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ