ਨਵੀਂ ਜਾਣਕਾਰੀ

ਐਮਾਜ਼ਨ ਜੰਗਲ ਵਿਚਲੇ ਉਹ ਕਬੀਲੇ ਜੋ ਅਜੇ ਵੀ ਆਧੁਨਿਕ ਸੱਭਿਅਤਾ ਬਾਰੇ ਕੁੱਝ ਨਹੀਂ ਜਾਣਦੇ।

ਐਮਾਜ਼ਨ ਦੁਨੀਆਂ ਦਾ ਸਭ ਤੋਂ ਵੱਡਾ ਜੰਗਲ ਹੈ। ਇਹ ਲਗਭਗ 400 ਕਬੀਲਿਆਂ ਦਾ ਘਰ ਰਿਹਾ ਹੈ, ਹਰ ਇੱਕ ਦੀ ਆਪਣੀ ਭਾਸ਼ਾ, ਸੱਭਿਆਚਾਰ ਅਤੇ ਖੇਤਰ ਸੀ ਜਾਂ ਕੁਝ ਦਾ ਹੈ। ਕਈ ਕਬੀਲਿਆਂ ਦਾ ਪਿਛਲੇ ਕੁਝ ਸਾਲਾਂ ਤੋਂ ਬਾਹਰਲੇ ਲੋਕਾਂ ਨਾਲ ਸੰਪਰਕ ਹੋਇਆ ਹੈ ਜਦਕਿ ਕੁਝ ਨੂੰ ਬਾਹਰੀ ਦੁਨੀਆਂ ਦਾ ਕੋਈ ਪਤਾ ਨਹੀਂ ਹੈ। ਗੈਰ-ਮੁਨਾਫ਼ਾ ਸਮੂਹ "ਸਰਵਾਈਵਲ ਇੰਟਰਨੈਸ਼ਨਲ" ਨੇ ਐਮਾਜ਼ਾਨ ਜੰਗਲ ਵਿੱਚ 100 ਤੋਂ 200 ਕਬੀਲਿਆਂ ਵਿੱਚ 10,000 ਦੀ ਜਨਸੰਖਿਆ ਹੋਣ ਦਾ ਅਨੁਮਾਨ ਲਗਾਇਆ ਹੈ। ਜ਼ਿਆਦਾਤਰ ਕਬੀਲੇ ਦੱਖਣੀ ਅਮਰੀਕਾ ਵਿੱਚ ਰਹਿੰਦੇ ਹਨ, ਖਾਸ ਤੌਰ 'ਤੇ ਬ੍ਰਾਜ਼ੀਲ, ਜਿੱਥੇ ਬ੍ਰਾਜ਼ੀਲ ਸਰਕਾਰ ਅਤੇ ਨੈਸ਼ਨਲ ਜੀਓਗ੍ਰਾਫਿਕ ਦੇ ਅੰਦਾਜ਼ੇ ਅਨੁਸਾਰ 77 ਤੋਂ 84 ਕਬੀਲੇ ਰਹਿੰਦੇ ਹਨ। ਜ਼ਿਆਦਾਤਰ ਕਬੀਲੇ ਦਰਿਆਵਾਂ ਦੇ ਕੰਢੇ ਰਹਿੰਦੇ ਹਨ ਅਤੇ ਸਬਜ਼ੀਆਂ ਤੇ ਫਲ ਉਗਾਉਂਦੇ ਹਨ। ਉਹ ਮੱਛੀ ਅਤੇ ਹੋਰ ਜੰਗਲੀ ਜਾਨਵਰਾਂ ਦਾ ਸ਼ਿਕਾਰ ਵੀ ਕਰਦੇ ਹਨ। ਸਿਰਫ਼ ਕੁਝ ਹੀ ਅਮੇਜ਼ੋਨੀਅਨ ਕਬੀਲੇ ਖਾਨਾਬਦੋਸ਼ ਹਨ। ਉਹ ਦਰਿਆਵਾਂ ਤੋਂ ਦੂਰ ਜੰਗਲ ਵਿੱਚ ਡੂੰਘੇ ਰਹਿੰਦੇ ਹਨ ਤੇ ਉਨ੍ਹਾਂ ਦੀ ਆਧੁਨਿਕ ਦੁਨੀਆਂ ਨਾਲ ਕੋਈ ਸੰਪਰਕ ਨਹੀਂ ਹੈ। ਉਹ ਜ਼ਿਆਦਾਤਰ ਸ਼ਿਕਾਰ 'ਤੇ ਨਿਰਭਰ ਹਨ। ਕੁਝ ਕਬੀਲੇ ਸਵਦੇਸ਼ੀ ਲੋਕਾਂ ਨੂੰ ਦਰਸਾਉਂਦੇ ਹਨ ਜੋ ਅੱਜ ਦੇ ਸਮੇਂ ਵਿੱਚ ਇੱਕ ਬਹੁਤ ਜ਼ਿਆਦਾ ਅਲੱਗ-ਥਲੱਗ ਰਹਿ ਰਹੇ ਹਨ ਤਾਂ ਕਿ ਆਪਣੀ ਰਵਾਇਤੀ ਜੀਵਨ ਸ਼ੈਲੀ ਨੂੰ ਕਾਇਮ ਰੱਖ ਸਕਣ। ਉਹ ਕਿਸੇ ਵੀ ਰਾਜਨੀਤਿਕ ਜਾਂ ਸਰਕਾਰੀ ਸੰਸਥਾਵਾਂ ਤੋਂ ਬਿਨਾਂ ਸੁਤੰਤਰ ਤੌਰ 'ਤੇ ਕੰਮ ਕਰਦੇ ਹਨ। ਬ੍ਰਾਜ਼ੀਲ ਦੀ ਰਾਜ ਸੰਸਥਾ ਨੈਸ਼ਨਲ ਇੰਡੀਅਨ ਫਾਊਂਡੇਸ਼ਨ(FUNAI) ਨੇ ਮਾਨਵ-ਵਿਗਿਆਨਕ ਮਾਹਿਰਾਂ ਦੇ ਸਹਿਯੋਗ ਨਾਲ ਕਬੀਲਿਆਂ ਨਾਲ ਸ਼ੁਰੂਆਤੀ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਸੰਗਠਨ ਸੁਰੱਖਿਅਤ ਖੇਤਰ ਵਿੱਚ 15 ਵਪਾਰਕ ਪੋਸਟਾਂ ਦਾ ਸੰਚਾਲਨ ਕਰਦਾ ਹੈ ਜਿੱਥੇ ਕਬੀਲੇ ਧਾਤੂ ਦੇ ਸੰਦਾਂ ਅਤੇ ਖਾਣਾ ਪਕਾਉਣ ਦੇ ਯੰਤਰ ਪ੍ਰਾਪਤ ਕਰ ਸਕਦੇ ਹਨ। ਕੁਝ ਕੰਪਨੀਆਂ ਇਨ੍ਹਾਂ ਕਬੀਲਿਆਂ ਲਈ ਖ਼ਤਰਾ ਹਨ ਕਿਉਂਕਿ ਉਹ ਇਨ੍ਹਾਂ ਕਬੀਲਿਆਂ ਹੇਠਲੀ ਭੂਮੀ ਨੂੰ ਛੁਡਾਉਣਾ ਚਾਹੁੰਦੀਆਂ ਹਨ। ਕੰਪਨੀਆਂ ਭੂਮੀ ਨੂੰ ਖੇਤੀਯੋਗ ਬਣਾਉਣ ਲਈ, ਤੇਲ, ਹੀਰੇ ਤੇ ਸੋਨੇ ਆਦਿ ਦੀਆਂ ਖਾਨਾਂ ਲੱਭਣ ਲਈ ਜ਼ਮੀਨ ਆਪਣੇ ਹੇਠ ਕਰਨਾ ਚਾਹੁੰਦੀਆਂ ਹਨ। ਨਿਊ ਗਿਨੀਆ ਵਿੱਚ 40 ਦੇ ਕਰੀਬ ਕਬੀਲੇ ਹਨ ਜਿਨ੍ਹਾਂ ਵਿੱਚੋਂ ਕੁਝ ਬਹੁਤ ਖ਼ਤਰਨਾਕ ਹਨ ਜੋ ਜਾਨਵਰ ਤਾਂ ਕੀ ਇੱਥੋਂ ਤੱਕ ਕਿ ਕੋਈ ਬੰਦਾ ਮਿਲ ਜਾਵੇ ਤਾਂ ਉਸਨੂੰ ਵੀ ਮਾਰ ਕੇ ਖਾ ਜਾਂਦੇ ਹਨ। ਭਾਰਤ ਵਿੱਚ ਬਿਨਾਂ ਸੰਪਰਕ ਵਾਲੇ ਦੋ ਕਬੀਲੇ ਹਨ ਜੋ ਬਾਹਰੀ ਦੁਨੀਆਂ ਨਾਲ ਆਪਣੀ ਸਾਂਝਗਿਰੀ ਨਹੀਂ ਰੱਖਣਾ ਚਾਹੁੰਦੇ। ਇਹ ਦੋਵੇਂ ਕਬੀਲੇ ਅੰਡੇਮਾਨ ਟਾਪੂਆਂ 'ਤੇ ਰਹਿੰਦੇ ਹਨ।

Comments

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ