ਨਵੀਂ ਜਾਣਕਾਰੀ

ਕੀ ਚੰਦਰਮਾ ਉੱਤੇ ਪੁਲਾੜ ਯਾਤਰੀਆਂ ਦੇ ਪੈਰਾਂ ਦੇ ਨਿਸ਼ਾਨ ਕਰੋੜਾਂ ਸਾਲਾਂ ਤੱਕ ਰਹਿਣਗੇ?

ਚੰਦਰਮਾ ਦਾ ਕੋਈ ਵਾਯੂਮੰਡਲ ਨਹੀਂ ਹੈ, ਭਾਵ ਸਤ੍ਹਾ ਤੇ ਨਿਸ਼ਾਨਾਂ ਨੂੰ ਮਿਟਾਉਣ ਲਈ ਕੋਈ ਹਵਾ ਨਹੀਂ ਹੈ ਅਤੇ ਕੋਈ ਪਾਣੀ ਨਹੀਂ ਹੈ। ਨਾਲ ਹੀ, ਚੰਦਰਮਾ ਦੀ ਸਤਹ ਦੀਆਂ ਵਿਸ਼ੇਸ਼ਤਾਵਾਂ ਨੂੰ ਬਦਲਣ ਲਈ ਚੰਦਰਮਾ 'ਤੇ ਕੋਈ ਜੁਆਲਾਮੁਖੀ ਗਤੀਵਿਧੀ ਨਹੀਂ ਹੈ। ਇਸ ਦਾ ਮਤਲਬ ਹੈ ਕਿ ਅਪੋਲੋ ਪੁਲਾੜ ਯਾਤਰੀਆਂ ਦੇ ਪੈਰਾਂ ਦੇ ਨਿਸ਼ਾਨ, ਪੁਲਾੜ ਯਾਨ ਦੇ ਨਿਸ਼ਾਨ, ਰੋਵਰ ਨਿਸ਼ਾਨ ਅਤੇ ਵੇਸਟ ਸਮੱਗਰੀ ਦੇ ਨਾਲ, ਲੱਖਾਂ ਸਾਲਾਂ ਲਈ ਉਵੇਂ ਰਹਿਣਗੇ। 
ਪਰ ਇੱਕ ਤੱਥ ਹੋਰ ਵੀ ਹੈ। ਚੰਦਰਮਾ ਨੂੰ ਉਲਕਾ ਪਿੰਡਾਂ ਦੀ ਬੰਬਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਸਤ੍ਹਾ ਨੂੰ ਬਦਲਦਾ ਹੈ। ਇੱਕ ਛੋਟਾ ਪੁਲਾੜ ਵਿੱਚੋਂ ਡਿੱਗਿਆ ਪੱਥਰ ਦਾ ਟੋਟਾ ਚੰਦਰਮਾ 'ਤੇ ਪੈਰਾਂ ਦੇ ਨਿਸ਼ਾਨ ਨੂੰ ਆਸਾਨੀ ਨਾਲ ਮਿਟਾ ਸਕਦਾ ਹੈ। ਇਸ ਤੋਂ ਇਲਾਵਾ ਸੂਰਜੀ ਹਵਾ(ਸੂਰਜ ਤੋਂ ਆਉਣ ਵਾਲੇ ਚਾਰਜਡ ਕਣਾਂ ਦੀ ਇੱਕ ਧਾਰਾ) ਦੇ ਸੰਪਰਕ ਵਿੱਚ ਆਉਂਦਾ ਹੈ ਅਤੇ ਸਮੇਂ ਦੇ ਨਾਲ ਇਹ ਚੰਦਰਮਾ ਦੀਆਂ ਸਤਹਾਂ ਨੂੰ ਖੁਰਦ-ਬੁਰਦ ਕਰਨ ਲਈ ਧਰਤੀ ਉੱਤੇ ਮੌਸਮ ਵਾਂਗ ਕੰਮ ਕਰਦਾ ਹੈ, ਪਰ ਇਹ ਪ੍ਰਕਿਰਿਆ ਬਹੁਤ ਘੱਟ ਵਾਪਰਦੀ ਹੈ।

ਇੱਥੋ ਸਿੱਧਾ ਸਿੱਧਾ ਇੱਕੋ ਸਿੱਟਾ ਨਿੱਕਲਦਾ ਹੈ ਕਿ ਇਹ ਨਿਸ਼ਾਨ ਉਨ੍ਹਾਂ ਚਿਰ ਰਹਿਣਗੇ ਜਿੰਨਾ ਚਿਰ ਚੰਦਰਮਾ ਹੈ ਜੇਕਰ ਇਹ ਸੂਰਜੀ ਹਵਾ ਅਤੇ ਉਲਕਾ ਪਿੰਡਾਂ ਦੇ ਸੰਪਰਕ ਵਿੱਚ ਨਾ ਆਏ। 

Comments

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ