ਨਵੀਂ ਜਾਣਕਾਰੀ

ਹਰ ਰੋਜ਼ ਕਿੰਨੇ ਲੀਟਰ ਪਾਣੀ ਪੀਣਾ ਚਾਹੀਦਾ?

ਪਾਣੀ ਸਾਡੇ ਸਰੀਰ ਦਾ ਮੁੱਖ ਰਸਾਇਣਕ ਹਿੱਸਾ ਹੈ ਅਤੇ ਸਰੀਰ ਦੇ ਭਾਰ ਦਾ ਲਗਭਗ 50% ਤੋਂ 70% ਹੈ। ਸਰੀਰ ਦੇ ਹਰ ਸੈੱਲ, ਟਿਸ਼ੂ ਅਤੇ ਅੰਗ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਪਾਣੀ ਦੀ ਲੋੜ ਹੁੰਦੀ ਹੈ। ਉਦਾਹਰਨ ਲਈ, ਪਾਣੀ:
1) ਪਿਸ਼ਾਬ, ਪਸੀਨੇ ਅਤੇ ਅੰਤੜੀਆਂ ਰਾਹੀਂ ਰਹਿੰਦ-ਖੂੰਹਦ ਤੋਂ ਛੁਟਕਾਰਾ ਪਾਉਣ ਵਿੱਚ ਮੱਦਦ ਕਰਦਾ ਹੈ।
2) ਸਰੀਰ ਦੇ ਤਾਪਮਾਨ ਨੂੰ ਸਧਾਰਨ ਪੱਧਰ ਤੇ ਰੱਖਦਾ ਹੈ।
3) ਸੰਵੇਦਨਸ਼ੀਲ ਟਿਸ਼ੂਆਂ ਦੀ ਰੱਖਿਆ ਕਰਦਾ ਹੈ ਆਦਿ।
ਪਾਣੀ ਦੀ ਕਮੀ ਨਾਲ ਡੀਹਾਈਡਰੇਸ਼ਨ ਹੋ ਸਕਦੀ ਹੈ।ਡੀਹਾਈਡਰੇਸ਼ਨ ਇੱਕ ਅਜਿਹੀ ਸਥਿਤੀ ਹੁੰਦੀ ਹੈ ਜਦੋਂ ਸਰੀਰ ਵਿੱਚ ਆਮ ਕੰਮ ਕਰਨ ਲਈ ਲੋੜੀਂਦਾ ਪਾਣੀ ਨਹੀਂ ਹੁੰਦਾ। ਹੁਣ ਸਵਾਲ ਇਹ ਉੱਠਦਾ ਹੈ ਕਿ ਇੱਕ ਸਿਹਤਮੰਦ ਬਾਲਗ ਨੂੰ ਕਿੰਨੇ ਲੀਟਰ ਜਾਂ ਗਲਾਸ ਪਾਣੀ ਦੀ ਲੋੜ ਹੁੰਦੀ ਹੈ? ਯੂ.ਐੱਸ. ਨੈਸ਼ਨਲ ਅਕੈਡਮੀਆਂ ਆਫ਼ ਸਾਇੰਸਿਜ਼, ਇੰਜਨੀਅਰਿੰਗ ਅਤੇ ਮੈਡੀਸਨ ਨੇ ਇਹ ਨਿਸ਼ਚਤ ਕੀਤਾ ਹੈ ਕਿ ਮਨੁੱਖੀ ਸਰੀਰ ਵਿੱਚ ਪੁਰਸ਼ਾਂ ਲਈ ਪ੍ਰਤੀ ਦਿਨ ਲਗਭਗ 15.5 ਗਲਾਸ (3.7 ਲੀਟਰ) ਤਰਲ ਪਦਾਰਥ ਅਤੇ ਔਰਤਾਂ ਲਈ ਪ੍ਰਤੀ ਦਿਨ ਲਗਭਗ 11.5 ਗਲਾਸ (2.7 ਲੀਟਰ) ਤਰਲ ਪਦਾਰਥ ਦੀ ਜਰੂਰਤ ਹੁੰਦੀ ਹੈ। ਓਪਰੋਕਤ ਵੇਰਵੇ ਪਾਣੀ, ਹੋਰ ਪੀਣ ਵਾਲੇ ਪਦਾਰਥਾਂ ਅਤੇ ਭੋਜਨ ਤੋਂ ਤਰਲ ਪਦਾਰਥਾਂ ਨੂੰ ਕਵਰ ਕਰਦੇ ਹਨ। 

ਰੋਜ਼ਾਨਾ ਤਰਲ ਪਦਾਰਥਾਂ ਦਾ ਲਗਭਗ 20% ਆਮ ਤੌਰ 'ਤੇ ਭੋਜਨ ਅਤੇ ਬਾਕੀ ਪੀਣ ਵਾਲੇ ਪਦਾਰਥਾਂ ਤੋਂ ਆਉਂਦਾ ਹੈ। ਜਿਕਰਯੋਗ ਹੈ ਕਿ ਇਕੱਲਾ ਪਾਣੀ ਹੀ ਤਰਲ ਲੋੜਾਂ ਦੀ ਪੂਰਤੀ ਨਹੀਂ ਕਰਦਾ ਸਗੋਂ ਜੋ ਤੁਸੀਂ ਦਿਨ ਭਰ ਵਿੱਚ ਖਾਂਦੇ-ਪੀਂਦੇ ਹੋ ਉਹ ਵੀ ਇੱਕ ਮਹੱਤਵਪੂਰਨ ਹਿੱਸਾ ਪ੍ਰਦਾਨ ਕਰਦੇ ਹਨ। ਉਦਾਹਰਨ ਲਈ, ਬਹੁਤ ਸਾਰੇ ਫਲ ਅਤੇ ਸਬਜ਼ੀਆਂ, ਜਿਵੇਂ ਕਿ ਤਰਬੂਜ ਅਤੇ ਪਾਲਕ, ਭਾਰ ਦੇ ਹਿਸਾਬ ਨਾਲ ਲਗਭਗ 100% ਪਾਣੀ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ ਦੁੱਧ, ਜੂਸ ਅਤੇ ਚਾਹ ਵਰਗੇ ਪੀਣ ਵਾਲੇ ਪਦਾਰਥ ਜ਼ਿਆਦਾਤਰ ਪਾਣੀ ਨਾਲ ਬਣੇ ਹੁੰਦੇ ਹਨ। ਇੱਥੋਂ ਤੱਕ ਕਿ ਕੈਫੀਨ ਵਾਲੇ ਪੀਣ ਵਾਲੇ ਪਦਾਰਥ - ਜਿਵੇਂ ਕਿ ਕੌਫੀ ਅਤੇ ਸੋਡਾ ਵੀ ਰੋਜ਼ਾਨਾ ਪਾਣੀ ਦੇ ਸੇਵਨ ਵਿੱਚ ਯੋਗਦਾਨ ਪਾਉਂਦੇ ਹਨ।  

Comments

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ