Posts

Showing posts from June, 2022

ਆਓ ਜਾਣੀਏ ਗੀਜ਼ਾ ਦੇ ਮਹਾਨ ਪਿਰਾਮਿਡਾਂ ਬਾਰੇ

Image
ਪ੍ਰਾਚੀਨ ਮਿਸਰੀ ਲੋਕਾਂ ਨੇ ਆਪਣੇ ਰਾਜਿਆਂ ਲਈ ਮਕਬਰਿਆਂ ਵਜੋਂ ਇੱਕ ਹਜ਼ਾਰ ਸਾਲ ਦੌਰਾਨ 100 ਤੋਂ ਵੱਧ ਪਿਰਾਮਿਡ ਬਣਾਏ। ਉਹਨਾਂ ਦਾ ਮੰਨਣਾ ਸੀ ਕਿ ਪਿਰਾਮਿਡ ਬਾਅਦ ਦੇ ਜੀਵਨ ਵਿੱਚ ਬਾਦਸ਼ਾਹਾਂ ਦੇ ਰਾਹ ਨੂੰ ਸੌਖਾ ਕਰੇਗਾ ਅਤੇ ਇਹ ਵੀ ਮੰਨਣਾ ਹੈ ਕਿ ਇਹ ਪਿਰਾਮਿਡ ਧਾਰਮਿਕ ਗਤੀਵਿਧੀਆਂ ਦੇ ਕੇਂਦਰਾਂ ਵਜੋਂ ਕੰਮ ਕਰਦੇ ਸਨ। ਮਿਸਰੀ ਇਤਿਹਾਸ ਦਾ ਇੱਕ ਦੌਰ, ਜੋ 26ਵੀਂ ਸਦੀ ਈਸਾ ਪੂਰਵ ਦੇ ਅਖੀਰ ਤੋਂ 22ਵੀਂ ਸਦੀ ਈਸਾ ਪੂਰਵ ਦੇ ਮੱਧ ਤੱਕ ਚੱਲਿਆ, ਦੇ ਦੌਰਾਨ ਮਿਸਰੀ ਲੋਕਾਂ ਨੇ ਆਪਣੇ ਸਭ ਤੋਂ ਵੱਡੇ ਅਤੇ ਸਭ ਤੋਂ ਅਭਿਲਾਸ਼ੀ ਪਿਰਾਮਿਡ ਬਣਾਏ। ਮਿਸਰ, ਸੂਡਾਨ, ਇਥੋਪੀਆ, ਪੱਛਮੀ ਏਸ਼ੀਆ, ਗ੍ਰੀਸ, ਸਾਈਪ੍ਰਸ, ਇਟਲੀ, ਭਾਰਤ, ਥਾਈਲੈਂਡ, ਮੈਕਸੀਕੋ, ਦੱਖਣੀ ਅਮਰੀਕਾ ਅਤੇ ਪ੍ਰਸ਼ਾਂਤ ਮਹਾਸਾਗਰ ਦੇ ਕੁਝ ਟਾਪੂਆਂ 'ਤੇ ਪਿਰਾਮਿਡ ਵੱਖ-ਵੱਖ ਸਮਿਆਂ 'ਤੇ ਬਣਾਏ ਗਏ ਹਨ। ਪਰ ਮਿਸਰ ਅਤੇ ਦੱਖਣੀ ਅਮਰੀਕਾ ਦੇ ਪਿਰਾਮਿਡ ਸਭ ਤੋਂ ਵੱਧ ਜਾਣੇ ਜਾਂਦੇ ਹਨ। ਹੁਣ ਕੲੀਆਂ ਦੇ ਚਿੱਤ ਵਿੱਚ ਸਵਾਲ ਉੱਠਦਾ ਹੋਵੇਗਾ ਕਿ ਭਾਰਤ ਵਿੱਚ ਪਿਰਾਮਿਡ ਕਿੱਥੇ ਹਨ। ਦਰਅਸਲ ਚੋਲ ਸਾਮਰਾਜ ਦੇ ਦੌਰਾਨ ਦੱਖਣੀ ਭਾਰਤ ਵਿੱਚ ਬਹੁਤ ਸਾਰੇ ਵਿਸ਼ਾਲ ਗ੍ਰੇਨਾਈਟ ਮੰਦਰ ਬਣਾਏ ਗਏ ਸਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਅੱਜ ਵੀ ਧਾਰਮਿਕ ਵਰਤੋਂ ਵਿੱਚ ਹਨ ਅਤੇ ਪਿਰਾਮਿਡ ਵਾਂਗ ਉੱਪਰੋਂ ਤਿੱਖੇ ਹਨ। ਅਜਿਹੇ ਪਿਰਾਮਿਡ ਮੰਦਰਾਂ ਦੀਆਂ ਉਦਾਹਰਨਾਂ ਵਿੱਚ ਤੰਜਾਵੁਰ ਵਿਖੇ ਬ੍ਰਿਹਦੀਸਵਰਾ ਮੰਦਿਰ, ਗੰਗਾਈਕੋਂਡਾ ਚੋਲਾਪੁਰ...

20ਵੀਂ ਸਦੀ ਦੇ ਮਹਾਨ ਦਰਵੇਸ਼ ਅਤੇ ਸੇਵਾ ਦੇ ਪੁੰਜ ਭਗਤ ਪੂਰਨ ਸਿੰਘ ਜੀ

Image
ਭਗਤ ਪੂਰਨ ਸਿੰਘ ਪੰਜਾਬ ਦੇ ਉੱਘੇ ਸਮਾਜਸੇਵੀ, ਚਿੰਤਕ, ਵਾਤਾਵਰਣ ਪ੍ਰੇਮੀ ਅਤੇ ਸਰਵ ਭਾਰਤ ਪਿੰਗਲਵਾੜਾ ਸੁਸਾਇਟੀ, ਅੰਮ੍ਰਿਤਸਰ ਦੇ ਮੋਢੀ ਸਨ। ਉਨ੍ਹਾਂ ਨੂੰ ਅੰਮ੍ਰਿਤਸਰ ਵਿੱਚ ਪਿੰਗਲਵਾੜਾ ਸਥਾਪਤ ਕਰਨ ਕਰ ਕੇ ਅਤੇ ਸਾਰੀ ਉਮਰ ਪਿੰਗਲੇ ਅਤੇ ਅਨਾਥਾਂ ਦੀ ਨਿਰਸੁਆਰਥ ਸੇਵਾ ਕਰਨ ਦੇ ਕਾਰਨ ਪੰਜਾਬ ਵਿੱਚ ਬੜੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਭਗਤ ਪੂਰਨ ਸਿੰਘ ਦਾ ਜਨਮ 4 ਜੂਨ 1904 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੇਵਾਲ (ਰੋਹਣੋ) ਨੇੜੇ ਖੰਨਾ ਵਿੱਚ ਮਾਤਾ ਮਹਿਤਾਬ ਕੌਰ ਦੀ ਕੁਖੋਂ ਅਤੇ ਪਿਤਾ ਛਿੱਬੂ ਮੱਲ ਦੇ ਘਰ ਹੋਇਆ। ਪਿਤਾ ਸ਼ਾਹੂਕਾਰਾ ਕਰਦੇ ਸਨ। ਆਪ ਦੀ ਮਾਤਾ ਧਾਰਮਿਕ ਖਿਆਲਾਂ ਵਾਲੀ ਔਰਤ ਸੀ, ਜਿਸ ਨੇ ਆਪ ਦੇ ਦਿਲ ਵਿੱਚ ਦਇਆ ਭਾਵਨਾ ਪੈਦਾ ਕੀਤੀ।  ਮਾਤਾ ਮਹਿਤਾਬ ਕੌਰ ਨੇ ਬਚਪਨ ਤੋਂ ਹੀ ਉਨ੍ਹਾਂ ਨੂੰ ਧਰੂ ਭਗਤ, ਹਨੂੰਮਾਨ, ਸ਼ਿਵ ਜੀ, ਭਰਥਰੀ ਭਗਤ, ਗੁਰੂਆਂ, ਪੀਰਾਂ, ਸੰਤਾਂ ਦੇ ਇਤਿਹਾਸ ਸਬੰਧੀ ਕਿੱਸੇ ਕਹਾਣੀਆਂ ਸੁਣਾ ਕੇ ਇਸ ਪਾਸੇ ਵੱਲ ਲਾਇਆ। ਭਗਤ ਪੂਰਨ ਸਿੰਘ ਨੇ ਮਰਨ ਕਿਨਾਰੇ ਬਿਸਤਰੇ 'ਤੇ ਪਈ ਆਪਣੀ ਮਾਤਾ ਨਾਲ ਇਹ ਪ੍ਰਣ ਕੀਤਾ ਕਿ ਮੈਂ ਉਮਰ ਭਰ ਕੁਆਰਾ ਰਹਾਂਗਾ ਤੇ ਬੇਸਹਾਰਾ, ਅਪੰਗਾਂ ਤੇ ਗ਼ਰੀਬਾਂ ਦੀ ਸੇਵਾ ਵਿਚ ਹੀ ਜੀਵਨ ਬਤੀਤ ਕਰਾਂਗਾ। ਭਗਤ ਪੂਰਨ ਸਿੰਘ ਦਾ ਬਚਪਨ ਦਾ ਨਾਂ ਰਾਮਜੀ ਦਾਸ ਸੀ। ਮੁੱਢਲੀ ਵਿੱਦਿਆ ਉਨ੍ਹਾਂ ਨੇ ਪਿੰਡ ਦੇ ਸਰਕਾਰੀ ਸੀਨੀਅਰ ਸਕੂਲ ਖੰਨਾ ਤੋਂ ਪ੍ਰਾਪਤ ਕੀਤੀ।  ਇੱਕ ਵਕਤ ਐਸਾ ਆਇਆ ਕਿ 1913 ...

"ਪੀਸਾ ਦੀ ਝੁਕੀ ਹੋਈ ਮੀਨਾਰ(The Leaning Tower of Pisa)"

Image
"ਪੀਸਾ ਦੀ ਝੁਕੀ ਹੋਈ ਮੀਨਾਰ(The Leaning Tower of Pisa)" ਕੈਥੇਡ੍ਰਲ ਦਾ ਇੱਕ ਘੰਟੀ ਟਾਵਰ ਹੈ। ਇਟਲੀ ਦਾ ਸ਼ਹਿਰ ਪੀਸਾ(Pisa) ਵਿੱਚ ਇੱਕ ਮੀਨਾਰ ਦੁਨੀਆਂ ਭਰ ਵਿੱਚ ਇਸਦੇ ਲਗਭਗ ਚਾਰ-ਡਿਗਰੀ ਝੁਕਾਅ ਲਈ ਜਾਣੀ ਜਾਂਦੀ ਹੈ, ਜੋ ਇੱਕ ਅਸਥਿਰ ਨੀਂਹ ਦਾ ਨਤੀਜਾ ਹੈ। ਕੁਝ ਸਿਧਾਂਤਾਂ ਦੇ ਅਨੁਸਾਰ, ਪੀਸਾ ਨਾਮ ਅਸਲ ਵਿੱਚ ਯੂਨਾਨੀ ਤੋਂ ਆਇਆ ਹੈ ਅਤੇ ਇਸਦਾ ਅਰਥ ਹੈ "ਦਲਦਲੀ ਰੇਤ"। ਇਸ ਕਾਰਨ ਕਰਕੇ, ਇਹ ਸ਼ਾਇਦ ਇੰਨੀ ਉੱਚੀ ਉਸਾਰੀ ਨੂੰ ਕਾਇਮ ਰੱਖਣ ਲਈ ਕਾਫ਼ੀ ਠੋਸ ਨਹੀਂ ਹੈ। ਇਹ ਮੀਨਾਰ ਪੀਸਾ ਗਿਰਜਾਘਰ ਦੇ ਪਿੱਛੇ ਸਥਿਤ ਹੈ।  9 ਅਗਸਤ 1173 ਨੂੰ, ਮੀਨਾਰ ਦੀ ਨੀਂਹ ਰੱਖੀ ਗਈ ਸੀ ਅਤੇ ਉਸੇ ਸਾਲ 14 ਅਗਸਤ ਨੂੰ ਜ਼ਮੀਨੀ ਮੰਜ਼ਿਲ 'ਤੇ ਕੰਮ ਸ਼ੁਰੂ ਹੋਇਆ ਸੀ। 1178 ਵਿੱਚ ਉਸਾਰੀ ਦਾ ਕੰਮ ਦੂਜੀ ਮੰਜ਼ਿਲ ਤੱਕ ਪਹੁੰਚਣ ਤੋਂ ਬਾਅਦ ਇਹ ਝੁਕਣਾ ਸ਼ੁਰੂ ਹੋ ਗਈ ਸੀ ਪਰ ਇਹ ਥੋੜਾ ਕਰਕੇ ਅਣਗੌਲਿਆ ਕੀਤਾ ਗਿਆ। ਜਦੋਂ ਬਿਲਡਰਾਂ ਨੇ ਆਖਰਕਾਰ ਤੀਜੀ ਮੰਜ਼ਿਲ ਨੂੰ ਪੂਰਾ ਕਰ ਲਿਆ, ਤਾਂ ਮੀਨਾਰ ਉੱਤਰ-ਪੱਛਮ ਵੱਲ 0.2 ਡਿਗਰੀ ਝੁਕ ਗਈ। ਜਿਵੇਂ ਹੀ ਝੁਕਾਅ ਨੂੰ ਠੀਕ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਢਾਂਚਾ ਉਚਾਈ ਵਿੱਚ ਵਧਿਆ ਤਾਂ ਮੀਨਾਰ ਦੱਖਣ ਵੱਲ ਇੱਕ ਡਿਗਰੀ ਝੁਕ ਗਈ। ਪਰ ਮੀਨਾਰ ਦਾ ਨਿਰਮਾਣ ਜਾਰੀ ਰਿਹਾ।  ਇੰਜਨੀਅਰਾਂ ਨੇ ਉਪਰਲੀਆਂ ਮੰਜ਼ਿਲਾਂ ਨੂੰ ਇੱਕ ਪਾਸੇ ਉੱਚਾ ਬਣਾ ਕੇ ਝੁਕਾਅ ਦਾ ਟਾਕਰਾ ਕਰਨ ਦੀ ਕੋਸ਼ਿਸ਼ ਕੀਤੀ,...

ਕੀ ਚੰਦਰਮਾ ਉੱਤੇ ਪੁਲਾੜ ਯਾਤਰੀਆਂ ਦੇ ਪੈਰਾਂ ਦੇ ਨਿਸ਼ਾਨ ਕਰੋੜਾਂ ਸਾਲਾਂ ਤੱਕ ਰਹਿਣਗੇ?

Image
ਚੰਦਰਮਾ ਦਾ ਕੋਈ ਵਾਯੂਮੰਡਲ ਨਹੀਂ ਹੈ, ਭਾਵ ਸਤ੍ਹਾ ਤੇ ਨਿਸ਼ਾਨਾਂ ਨੂੰ ਮਿਟਾਉਣ ਲਈ ਕੋਈ ਹਵਾ ਨਹੀਂ ਹੈ ਅਤੇ ਕੋਈ ਪਾਣੀ ਨਹੀਂ ਹੈ। ਨਾਲ ਹੀ, ਚੰਦਰਮਾ ਦੀ ਸਤਹ ਦੀਆਂ ਵਿਸ਼ੇਸ਼ਤਾਵਾਂ ਨੂੰ ਬਦਲਣ ਲਈ ਚੰਦਰਮਾ 'ਤੇ ਕੋਈ ਜੁਆਲਾਮੁਖੀ ਗਤੀਵਿਧੀ ਨਹੀਂ ਹੈ। ਇਸ ਦਾ ਮਤਲਬ ਹੈ ਕਿ ਅਪੋਲੋ ਪੁਲਾੜ ਯਾਤਰੀਆਂ ਦੇ ਪੈਰਾਂ ਦੇ ਨਿਸ਼ਾਨ, ਪੁਲਾੜ ਯਾਨ ਦੇ ਨਿਸ਼ਾਨ, ਰੋਵਰ ਨਿਸ਼ਾਨ ਅਤੇ ਵੇਸਟ ਸਮੱਗਰੀ ਦੇ ਨਾਲ, ਲੱਖਾਂ ਸਾਲਾਂ ਲਈ ਉਵੇਂ ਰਹਿਣਗੇ।  ਪਰ ਇੱਕ ਤੱਥ ਹੋਰ ਵੀ ਹੈ। ਚੰਦਰਮਾ ਨੂੰ ਉਲਕਾ ਪਿੰਡਾਂ ਦੀ ਬੰਬਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਸਤ੍ਹਾ ਨੂੰ ਬਦਲਦਾ ਹੈ। ਇੱਕ ਛੋਟਾ ਪੁਲਾੜ ਵਿੱਚੋਂ ਡਿੱਗਿਆ ਪੱਥਰ ਦਾ ਟੋਟਾ ਚੰਦਰਮਾ 'ਤੇ ਪੈਰਾਂ ਦੇ ਨਿਸ਼ਾਨ ਨੂੰ ਆਸਾਨੀ ਨਾਲ ਮਿਟਾ ਸਕਦਾ ਹੈ। ਇਸ ਤੋਂ ਇਲਾਵਾ ਸੂਰਜੀ ਹਵਾ(ਸੂਰਜ ਤੋਂ ਆਉਣ ਵਾਲੇ ਚਾਰਜਡ ਕਣਾਂ ਦੀ ਇੱਕ ਧਾਰਾ) ਦੇ ਸੰਪਰਕ ਵਿੱਚ ਆਉਂਦਾ ਹੈ ਅਤੇ ਸਮੇਂ ਦੇ ਨਾਲ ਇਹ ਚੰਦਰਮਾ ਦੀਆਂ ਸਤਹਾਂ ਨੂੰ ਖੁਰਦ-ਬੁਰਦ ਕਰਨ ਲਈ ਧਰਤੀ ਉੱਤੇ ਮੌਸਮ ਵਾਂਗ ਕੰਮ ਕਰਦਾ ਹੈ, ਪਰ ਇਹ ਪ੍ਰਕਿਰਿਆ ਬਹੁਤ ਘੱਟ ਵਾਪਰਦੀ ਹੈ। ਇੱਥੋ ਸਿੱਧਾ ਸਿੱਧਾ ਇੱਕੋ ਸਿੱਟਾ ਨਿੱਕਲਦਾ ਹੈ ਕਿ ਇਹ ਨਿਸ਼ਾਨ ਉਨ੍ਹਾਂ ਚਿਰ ਰਹਿਣਗੇ ਜਿੰਨਾ ਚਿਰ ਚੰਦਰਮਾ ਹੈ ਜੇਕਰ ਇਹ ਸੂਰਜੀ ਹਵਾ ਅਤੇ ਉਲਕਾ ਪਿੰਡਾਂ ਦੇ ਸੰਪਰਕ ਵਿੱਚ ਨਾ ਆਏ। 

ਹਰ ਰੋਜ਼ ਕਿੰਨੇ ਲੀਟਰ ਪਾਣੀ ਪੀਣਾ ਚਾਹੀਦਾ?

Image
ਪਾਣੀ ਸਾਡੇ ਸਰੀਰ ਦਾ ਮੁੱਖ ਰਸਾਇਣਕ ਹਿੱਸਾ ਹੈ ਅਤੇ ਸਰੀਰ ਦੇ ਭਾਰ ਦਾ ਲਗਭਗ 50% ਤੋਂ 70% ਹੈ। ਸਰੀਰ ਦੇ ਹਰ ਸੈੱਲ, ਟਿਸ਼ੂ ਅਤੇ ਅੰਗ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਪਾਣੀ ਦੀ ਲੋੜ ਹੁੰਦੀ ਹੈ। ਉਦਾਹਰਨ ਲਈ, ਪਾਣੀ: 1) ਪਿਸ਼ਾਬ, ਪਸੀਨੇ ਅਤੇ ਅੰਤੜੀਆਂ ਰਾਹੀਂ ਰਹਿੰਦ-ਖੂੰਹਦ ਤੋਂ ਛੁਟਕਾਰਾ ਪਾਉਣ ਵਿੱਚ ਮੱਦਦ ਕਰਦਾ ਹੈ। 2) ਸਰੀਰ ਦੇ ਤਾਪਮਾਨ ਨੂੰ ਸਧਾਰਨ ਪੱਧਰ ਤੇ ਰੱਖਦਾ ਹੈ। 3) ਸੰਵੇਦਨਸ਼ੀਲ ਟਿਸ਼ੂਆਂ ਦੀ ਰੱਖਿਆ ਕਰਦਾ ਹੈ ਆਦਿ। ਪਾਣੀ ਦੀ ਕਮੀ ਨਾਲ ਡੀਹਾਈਡਰੇਸ਼ਨ ਹੋ ਸਕਦੀ ਹੈ।ਡੀਹਾਈਡਰੇਸ਼ਨ ਇੱਕ ਅਜਿਹੀ ਸਥਿਤੀ ਹੁੰਦੀ ਹੈ ਜਦੋਂ ਸਰੀਰ ਵਿੱਚ ਆਮ ਕੰਮ ਕਰਨ ਲਈ ਲੋੜੀਂਦਾ ਪਾਣੀ ਨਹੀਂ ਹੁੰਦਾ। ਹੁਣ ਸਵਾਲ ਇਹ ਉੱਠਦਾ ਹੈ ਕਿ ਇੱਕ ਸਿਹਤਮੰਦ ਬਾਲਗ ਨੂੰ ਕਿੰਨੇ ਲੀਟਰ ਜਾਂ ਗਲਾਸ ਪਾਣੀ ਦੀ ਲੋੜ ਹੁੰਦੀ ਹੈ? ਯੂ.ਐੱਸ. ਨੈਸ਼ਨਲ ਅਕੈਡਮੀਆਂ ਆਫ਼ ਸਾਇੰਸਿਜ਼, ਇੰਜਨੀਅਰਿੰਗ ਅਤੇ ਮੈਡੀਸਨ ਨੇ ਇਹ ਨਿਸ਼ਚਤ ਕੀਤਾ ਹੈ ਕਿ ਮਨੁੱਖੀ ਸਰੀਰ ਵਿੱਚ ਪੁਰਸ਼ਾਂ ਲਈ ਪ੍ਰਤੀ ਦਿਨ ਲਗਭਗ 15.5 ਗਲਾਸ (3.7 ਲੀਟਰ) ਤਰਲ ਪਦਾਰਥ ਅਤੇ ਔਰਤਾਂ ਲਈ ਪ੍ਰਤੀ ਦਿਨ ਲਗਭਗ 11.5 ਗਲਾਸ (2.7 ਲੀਟਰ) ਤਰਲ ਪਦਾਰਥ ਦੀ ਜਰੂਰਤ ਹੁੰਦੀ ਹੈ। ਓਪਰੋਕਤ ਵੇਰਵੇ ਪਾਣੀ, ਹੋਰ ਪੀਣ ਵਾਲੇ ਪਦਾਰਥਾਂ ਅਤੇ ਭੋਜਨ ਤੋਂ ਤਰਲ ਪਦਾਰਥਾਂ ਨੂੰ ਕਵਰ ਕਰਦੇ ਹਨ।  ਰੋਜ਼ਾਨਾ ਤਰਲ ਪਦਾਰਥਾਂ ਦਾ ਲਗਭਗ 20% ਆਮ ਤੌਰ 'ਤੇ ਭੋਜਨ ਅਤੇ ਬਾਕੀ ਪੀਣ ਵਾਲੇ ਪਦਾਰਥਾਂ ਤੋਂ ਆਉਂਦਾ ਹੈ। ਜਿਕਰਯੋਗ ਹੈ ...

ਮੁਹੰਮਦ ਅਲੀ ਨਾਲ ਮੁਕਾਬਲਾ ਕਰਨ ਵਾਲਾ ਭਾਰਤ ਦਾ ਇਕਲੌਤਾ ਮੁੱਕੇਬਾਜ਼ - ਕੌਰ ਸਿੰਘ

Image
ਕੌਰ ਸਿੰਘ ਪੰਜਾਬ ਦਾ ਇੱਕ ਸਾਬਕਾ ਮੁੱਕੇਬਾਜ਼ ਹੈ। ਉਸਨੇ 1984 ਵਿੱਚ ਲਾਸ ਏਂਜਲਸ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਕੌਰ ਸਿੰਘ ਨੇ ਸੀਨੀਅਰ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ, ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਅਤੇ ਏਸ਼ੀਅਨ ਖੇਡਾਂ ਵਿੱਚ ਤਿੰਨ ਸੋਨ ਤਗਮੇ ਜਿੱਤੇ। ਕੌਰ ਸਿੰਘ ਦਾ ਜਨਮ ਪੰਜਾਬ ਦੇ ਮਾਲਵਾ ਖੇਤਰ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਖਨਾਲ ਖੁਰਦ ਦੇ ਜੱਟ ਸਿੱਖ ਪਰਿਵਾਰ ਵਿੱਚ ਹੋਇਆ ਸੀ। ਉਸਦੇ ਪਿਤਾ ਦਾ ਨਾਮ ਕਰਨੈਲ ਸਿੰਘ ਸੀ।  ਫੌਜ ਵਿੱਚ ਭਰਤੀ ਹੋਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਕਿਸਾਨ ਸੀ। ਕਿਉਂਕਿ ਉਸਦੇ ਪਿਤਾ ਨੇ ਕਹਿ ਦਿੱਤਾ ਸੀ ਕਿ ਉਹ ਜਾਂ ਤਾਂ ਫੌਜ ਵਿੱਚ ਭਰਤੀ ਹੋ ਜਾਵੇ ਜਾਂ ਫਿਰ ਖੇਤੀ ਕਰਨ ਲੱਗ ਜਾਵੇ। ਕੁਝ ਘਰੇਲੂ ਹਾਲਾਤਾਂ ਕਾਰਨ ਉਹ ਪੜਿਆ ਲਿਖਿਆ ਨਹੀਂ ਸੀ। ਉਹ ਕਿਸਾਨੀ ਕਰਦਾ ਤਾਂ ਸੀ ਪਰ ਉਸਦਾ ਫੌਜ ਵੱਲ ਲਗਾਅ ਵੀ ਸੀ। ਤਦ ਉਸਨੂੰ ਪਤਾ ਲੱਗਿਆ ਕਿ ਪਟਿਆਲੇ ਫੌਜ ਦੀ ਭਰਤੀ ਹੈ। ਪਰ ਪਟਿਆਲੇ ਵਿੱਚ ਭਰਤੀ ਵੇਖਣ ਲਈ ਉਸ ਕੋਲ ਜਾਣ ਲਈ ਕਿਰਾਇਆ ਨਹੀਂ ਸੀ। ਕੌਰ ਸਿੰਘ ਨੇ ਆਪਣੇ ਚਾਚੇ ਮਹਿੰਦਰ ਸਿੰਘ ਤੋਂ 13 ਰੁਪਏ ਮੰਗ ਕੇ ਭਰਤੀ ਪ੍ਰਕਿਰਿਆ ਵਿੱਚ ਭਾਗ ਲਿਆ।  ਉਹ 1971 ਵਿੱਚ 23 ਸਾਲ ਦੀ ਉਮਰ ਵਿੱਚ ਹੌਲਦਾਰ ਵਜੋਂ ਫੌਜ ਵਿੱਚ ਭਰਤੀ ਹੋਇਆ ਸੀ। ਕੁਝ ਮਹੀਨਿਆਂ ਬਾਅਦ, ਉਸਨੇ ਰਾਜਸਥਾਨ ਦੇ ਬਾੜਮੇਰ ਸੈਕਟਰ ਵਿੱਚ ਭਾਰਤ-ਪਾਕਿਸਤਾਨ ਯੁੱਧ ਵਿੱਚ ਹਿੱਸਾ ਲਿਆ। ਉਸ ਨੂੰ ਉਸ ਦੀ ਬਹਾਦਰੀ ਲਈ ਸੈਨਾ...

ਆਓ ਸਿੱਖੀਏ ਊੜਾ ਐੜਾ

Image
ਅੱਜਕੱਲ੍ਹ 'ਙ' ਦੀ ਥਾਂ ‘ਗ’ ਨੇ ਲੈ ਲਈ ਹੈ। ‘ਙਣਨਾ‘ ਨੂੰ ‘ਗਣਨਾ‘ ‘ਙਿਆਤਾ‘ ਨੂੰ ‘ਗਿਆਤਾ‘, 'ਕੰਙਣ' ਨੂੰ 'ਕੰਗਣ' ਅਤੇ 'ਙਿਆਨੀ' ਨੂੰ 'ਗਿਆਨੀ' ਵਜੋਂ ਦਰਸਾਇਆ ਜਾਂਦਾ ਹੈ। 'ਙ' ਨੂੰ ਆਮ ਤੌਰ ਤੇ ਖਾਲੀ ਕਿਹਾ ਜਾਂਦਾ ਹੈ।  ਅੱਜਕੱਲ੍ਹ 'ਞ' ਦੀ ਥਾਂ ‘ਜ’ ਨੇ ਲੈ ਲਈ ਹੈ। 'ਞਤਨ' ਨੂੰ 'ਜਤਨ', 'ਞਾਣਹੁ ' ਨੂੰ ‘ਜਾਣਹੁ‘, 'ਇੰਞ’ ਨੂੰ ‘ਇੰਜ’ ਅਤੇ ‘ਤ੍ਰਿਞਣ’ ਦੀ ਥਾਂ ‘ਤ੍ਰਿੰਜਣ’ ਲਿਖਿਆ ਜਾਣ ਲੱਗਾ ਹੈ। ਅੱਜਕੱਲ੍ਹ ਇਸ ਨੂੰ ਵੀ 'ਙ' ਵਾਂਗ ਖਾਲੀ ਕਿਹਾ ਜਾਂਦਾ ਹੈ। ਅਜੋਕੀ ਪੰਜਾਬੀ ਵਿੱਚ ‘ਣਰੌ‘ ਨੂੰ ‘ਨਰੌ‘ ਅਤੇ ‘ਣਦੀ‘ ਨੂੰ ‘ਨਦੀ‘ ਲਿਖਿਆ ਜਾਂਦਾ ਹੈ। 'ਣ' ਦੀ ਥਾਂ ਤੇ ਵੀ ਅੱਜਕੱਲ੍ਹ 'ਨ' ਨੂੰ ਪਹਿਲ ਦਿੱਤੀ ਜਾਂਦੀ ਹੈ ਜਿਵੇਂ ਕਿ 'ਵਰਣਮਾਲਾ' ਸ਼ਬਦ ਨੂੰ ‘ਵਰਨਮਾਲਾ‘, ‘ਉਦਾਹਰਣ‘ ਨੂੰ 'ਉਦਾਹਰਨ' ਲਿਖ ਦਿੱਤਾ ਜਾਂਦਾ ਹੈ। ...

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ