ਨਵੀਂ ਜਾਣਕਾਰੀ

ਆਓ ਜਾਣੀਏ ਅਲਕੋਹਲ ਥਰਮਾਮੀਟਰਾਂ ਬਾਰੇ

16ਵੀਂ ਸਦੀ ਦੇ ਥਰਮਾਮੀਟਰ ਅੱਜ ਵਰਤੇ ਜਾਣ ਵਾਲੇ ਥਰਮਾਮੀਟਰਾਂ ਦੇ ਸਮਾਨ ਸਨ, ਸਿਵਾਏ ਇਨ੍ਹਾਂ ਨੂੰ ਪਾਰੇ(mercury) ਦੀ ਬਜਾਏ ਬ੍ਰਾਂਡੀ(brandy) ਜਾਂ ਹੋਰ ਅਲਕੋਹਲਿਕ ਪਦਾਰਥ ਨਾਲ ਭਰਿਆ ਜਾਂਦਾ ਸੀ ਇਸੇ ਕਰਕੇ ਇਨ੍ਹਾਂ ਨੂੰ ਅਲਕੋਹਲ ਥਰਮਾਮੀਟਰ(alcohol thermometer) ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਥਰਮਾਮੀਟਰਾਂ ਵਿੱਚ ਅਲਕੋਹਲ ਪਾਰੇ ਲਈ ਇੱਕ ਮਿਆਰੀ ਬਦਲ ਹੈ ਅਤੇ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਬ੍ਰਾਂਡੀ ਵਿੱਚ 40% ਅਲਕੋਹਲ ਹੁੰਦੀ ਹੈ ਇਸ ਲੲੀ ਇਸਨੂੰ ਵਰਤਿਆ ਜਾਂਦਾ ਸੀ। ਅਲਕੋਹਲ ਥਰਮਾਮੀਟਰ ਪਾਰਾ ਥਰਮਾਮੀਟਰਾਂ ਤੋਂ ਇੱਕ ਵੱਖਰੀ ਸੀਮਾ ਵਿੱਚ ਤਾਪਮਾਨ ਨੂੰ ਮਾਪ ਸਕਦੇ ਹਨ। ਉਦਾਹਰਣ ਲਈ ਅਲਕੋਹਲ ਥਰਮਾਮੀਟਰਾਂ ਵਿੱਚ ਪਾਰੇ ਨਾਲੋਂ ਜੰਮਣ ਬਿੰਦੂ(freezing point) ਘੱਟ ਹੁੰਦਾ ਹੈ ਇਸ ਲਈ ਇਹ ਘੱਟ ਤਾਪਮਾਨ ਨੂੰ ਮਾਪ ਸਕਦੇ ਹਨ ਹਾਲਾਂਕਿ ਬ੍ਰਾਂਡੀ ਇਸਦੇ ਪਾਣੀ ਦੀ ਸਮਗਰੀ ਦੇ ਕਾਰਨ ਸ਼ੁੱਧ ਅਲਕੋਹਲ ਨਾਲੋਂ ਉੱਚੇ ਤਾਪਮਾਨ 'ਤੇ ਜੰਮਦੀ ਹੈ।

 ਅੱਜ ਕੱਲ੍ਹ ਅਲਕੋਹਲ ਥਰਮਾਮੀਟਰਾਂ ਵਿੱਚ ਵਰਤਿਆ ਜਾਣ ਵਾਲਾ ਤਰਲ ਸ਼ੁੱਧ ਈਥਾਨੌਲ, ਟੋਲਿਊਨ, ਕੈਰੋਸੀਨ ਜਾਂ ਆਈਸੋਅਮਾਈਲ ਐਸੀਟੇਟ ਹੁੰਦਾ ਹੈ, ਜੋ ਨਿਰਮਾਤਾ ਅਤੇ ਕੰਮਕਾਜੀ ਤਾਪਮਾਨ ਸੀਮਾ 'ਤੇ ਨਿਰਭਰ ਕਰਦਾ ਹੈ। ਕਿਉਂਕਿ ਅਲਕੋਹਲ ਪਾਰਦਰਸ਼ੀ ਹੁੰਦੇ ਹਨ, ਇਸ ਲਈ ਇਨ੍ਹਾਂ ਵਿੱਚ ਲਾਲ ਜਾਂ ਨੀਲੇ ਰੰਗ ਦੀ ਡਾਈ ਦੇ ਜੋੜ ਨਾਲ ਤਰਲ ਨੂੰ ਵਧੇਰੇ ਦ੍ਰਿਸ਼ਮਾਨ ਬਣਾਇਆ ਜਾਂਦਾ ਹੈ। ਸ਼ੀਸ਼ੇ ਦਾ ਅੱਧੇ ਹਿੱਸੇ ਵਿੱਚ, ਪੈਮਾਨੇ ਨੂੰ ਪੜ੍ਹਨ ਲਈ ਜਾਂ ਇੱਕ ਪਿਛੋਕੜ ਦੇਣ ਲਈ ਆਮ ਤੌਰ 'ਤੇ ਚਿੱਟੇ ਜਾਂ ਪੀਲੇ ਰੰਗ ਦੀ ਪਰਤ ਹੁੰਦੀ ਹੈ। ਤੁਸੀਂ ਅੱਜ ਕੱਲ੍ਹ ਹਸਪਤਾਲਾਂ ਵਿੱਚ ਡਿਜੀਟਲ ਥਰਮਾਮੀਟਰ ਤੋਂ ਬਾਅਦ ਜ਼ਿਆਦਾਤਰ ਅਲਕੋਹਲਿਕ ਥਰਮਾਮੀਟਰ ਹੀ ਦੇਖਦੇ ਹੋ। ਕਿਉਂਕਿ ਮਰਕਰੀ ਯਾਨਿ ਕਿ ਪਾਰਾ ਵਾਤਾਵਰਣ ਅਤੇ ਸਾਡੇ ਲਈ ਖ਼ਤਰਨਾਕ ਹੈ। ਇਸ ਤੋਂ ਇਲਾਵਾ ਅਲਕੋਹਲ ਵਾਲੇ ਥਰਮਾਮੀਟਰ ਪਾਰੇ ਵਾਲਿਆਂ ਦੇ ਮੁਕਾਬਲੇ ਸਸਤੇ ਵੀ ਹਨ।

Comments

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ