Posts

Showing posts from November, 2022

ਵਰਜੀਨੀਆ ਕੈਲਕੁਲੇਟਰ ਵਜੋਂ ਜਾਣੇ ਜਾਂਦੇ ਅਫ਼ਰੀਕਨ ਗ਼ੁਲਾਮ ਥਾਮਸ ਫੁਲਰ ਦੀ ਕਹਾਣੀ

Image
ਥਾਮਸ ਫੁਲਰ (Thomas Fuller) ਦਾ ਜਨਮ ਅਫ਼ਰੀਕਾ ਵਿੱਚ ਕਿਤੇ ਅਜੋਕੇ ਲਾਇਬੇਰੀਆ ਅਤੇ ਬੇਨਿਨ ਦੇ ਵਿਚਕਾਰ ਸੰਨ 1710 ਵਿੱਚ ਹੋਇਆ ਸੀ। ਚੌਦਾਂ ਸਾਲ ਦੀ ਉਮਰ ਵਿੱਚ ਸਾਲ 1724 ਵਿੱਚ ਉਸਨੂੰ ਅਫ਼ਰੀਕਾ ਤੋਂ ਚੱਕ ਲਿਆ ਸੀ ਅਤੇ ਅੱਗੇ ਅਮਰੀਕਾ ਵਿੱਚ ਇੱਕ ਬੇਔਲਾਦ ਜੋੜੇ, ਪ੍ਰੈਸਲੇ ਤੇ ਐਲਿਜ਼ਾਬੈਥ ਕੌਕਸ , ਨੂੰ ਜ਼ਿੰਦਗੀ ਭਰ ਦੀ ਗ਼ੁਲਾਮੀ ਲਈ ਵੇਚ ਦਿੱਤਾ ਸੀ। ਉਸਨੂੰ ਕਈ ਵਾਰੀ " ਵਰਜੀਨੀਆ ਕੈਲਕੁਲੇਟਰ (Virginia Calculator)" ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਉਸ ਕੋਲ ਦਿਮਾਗ ਅੰਦਰ ਹੀ ਗਣਿਤ ਦੀਆਂ ਗੁੰਝਲਦਾਰ ਸਮੀਕਰਨਾਂ ਨੂੰ ਹੱਲ ਕਰਨ ਦੀ ਯੋਗਤਾ ਸੀ। ਭਾਵੇਂ ਫੁਲਰ ਅਨਪੜ੍ਹ ਸੀ ਪਰ ਉਹ ਇੱਕ ਜਗਿਆਸੂ ਵਿਅਕਤੀ ਸੀ। ਆਪਣੇ ਗ਼ੁਲਾਮੀ ਤੋਂ ਪਹਿਲਾਂ ਦੇ ਜੀਵਨ ਵਿੱਚ ਫੁਲਰ ਨੇ ਆਪਣੇ ਆਪ ਨੂੰ ਗਣਨਾ ਸਿਖਾਈ। ਉਸਨੇ ਪਹਿਲਾਂ ਦਸ ਦੀ ਗਿਣਤੀ ਕਰਨੀ, ਫਿਰ ਸੌ ਤੱਕ ਅਤੇ ਫਿਰ ਹੌਲੀ ਹੌਲੀ ਜੋੜ ਘਟਾਉ ਗੁਣਾ ਕਰਨਾ ਖ਼ੁਦ ਹੀ ਸਿੱਖਿਆ। ਗ਼ੁਲਾਮੀ ਦੀ ਸੀਮਤ ਦੁਨੀਆਂ ਵਿੱਚ, ਉਹ ਕੁਝ ਨਾ ਕੁਝ ਵੱਖਰਾ ਕਰਦਾ ਰਹਿੰਦਾ ਸੀ ਜਿਵੇਂ ਕਿ ਉਸਨੇ ਇੱਕ ਗਾਂ ਦੀ ਪੂਛ ਦੇ ਵਾਲਾਂ ਦੀ ਗਿਣਤੀ ਕੀਤੀ। ਉਸਦੇ ਅਨੁਸਾਰ ਇਹ 2872 ਸਨ ਜੋ ਉਸਨੇ ਸਾਲਾਂ ਬਾਅਦ ਦੱਸੇ। ਉਸਨੇ ਇੱਕ ਬੁਸ਼ਲ(ਟੋਕਰੀ) ਵਿੱਚ ਕਿੰਨੇ ਕਣਕ, ਮੱਕੀ ਆਦਿ ਦੇ ਦਾਣੇ ਪੈਦੇਂ ਹਨ ਵਰਗੀਆਂ ਗਣਨਾਵਾਂ ਕਰਕੇ ਹੀ ਆਪਣੇ ਆਪ ਨੂੰ ਖੁਸ਼ ਕੀਤਾ। ਜਿਵੇਂ-ਜਿਵੇਂ ਸਾਲ ਬੀਤਦੇ ਗਏ, ਇਸ ਕਮਾਲ ਦੇ ਗ਼ੁਲਾਮ ਦੀਆਂ ਅਫਵਾਹ...

ਆਓ ਜਾਣੀਏ ਕਿਵੇਂ ਆਇਆ ਮੌਜੂਦਾ ਪੰਜਾਬ ਹੋਂਦ ਵਿੱਚ

Image
1 ਨਵੰਬਰ 1966 ਨੂੰ ਹੁਣ ਵਾਲਾ ਪੰਜਾਬ ਹੋਂਦ ਵਿੱਚ ਆਇਆ ਸੀ। ਇਸ ਪਿਛੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਗਿਆ 16 ਸਾਲ ਦਾ ਸੰਘਰਸ਼ ਸੀ। ਮੌਜੂਦਾ ਪੰਜਾਬੀ ਸੂਬੇ ਨੂੰ ਹੋਂਦ ਵਿੱਚ ਲਿਆਉਣ ਲਈ ਕਈਆਂ ਨੇ ਸ਼ਹੀਦੀਆਂ ਪਾਈਆਂ, ਗ੍ਰਿਫ਼ਤਾਰੀਆਂ ਦਿੱਤੀਆਂ ਅਤੇ ਕਈ ਪਰਿਵਾਰ ਘਰੋਂ ਬੇਘਰ ਹੋ ਗਏ। ਪੰਜਾਬੀ ਸੂਬਾ ਲਹਿਰ ਦੇ ਮੁੱਖ ਦੋ ਮਕਸਦ ਸਨ। ਨੰਬਰ ਇੱਕ ਪੰਜਾਬ ਨੂੰ ਵੀ ਭਾਰਤ ਦੇ ਦੂਜੇ ਸੂਬਿਆਂ ਵਾਂਗ ਭਾਸ਼ਾਈ ਅਧਾਰ 'ਤੇ ਸੂਬੇ ਦਾ ਦਰਜਾ ਮਿਲੇ। ਦੂਸਰਾ ਮੁੱਖ ਮਕਸਦ ਸੀ ਕਿ ਪੰਜਾਬ ਸਿੱਖਾਂ ਦੀ ਬਹੁਗਿਣਤੀ ਵਾਲਾ ਸੂਬਾ ਹੋਵੇ ਤਾਂ ਕਿ ਸਿੱਖਾਂ ਦੀ ਨੁਮਾਇੰਦਗੀ ਵਾਲੀ ਹੀ ਸੂਬਾ ਸਰਕਾਰ ਬਣਾਈ ਜਾ ਸਕੇ।  ਪਹਿਲੀ ਵਾਰ ਪੰਜਾਬੀ ਸੂਬੇ ਦੀ ਮੰਗ 1909 ਵਿੱਚ ਅੰਗਰੇਜ਼ੀ ਰਾਜ ਦੌਰਾਨ ਮਿੰਟੋ ਮੌਰਲੇ ਐਕਟ (ਵਾਇਸਰਾਏ ਲਾਰਡ ਮਿੰਟੋ ਅਤੇ ਸਟੇਟ ਸੈਕਟਰੀ ਜੌਹਨ ਮੋਰਲੇ) ਦੇ ਵੱਲੋਂ ਮੁਸਲਮਾਨਾਂ ਬਾਰੇ ਵੱਖਰੀ ਚੋਣ ਪ੍ਰਣਾਲੀ ਸਥਾਪਤ ਕਰਨ ਵੇਲੇ ਸ਼ੁਰੂ ਹੋਈ ਸੀ। ਇਸਤੋਂ ਬਾਦ 1920 ਵਿੱਚ ਕਾਂਗਰਸ ਪਾਰਟੀ ਨੇ ਵੀ ਆਪਣੇ ਇਜਲਾਸ ਵਿੱਚ ਬਣਨ ਵਾਲੇ ਭਾਰਤ ਦੀ ਪਰਿਭਾਸ਼ਾ ਮੁੱਖ ਰੱਖ ਕੇ ਸੂਬਿਆਂ ਦੀ ਹੱਦ ਬੰਦੀ ਭਾਸ਼ਾਈ ਅਧਾਰ ਤੇ ਤਹਿ ਕਰਨ ਦਾ ਮਤਾ ਰੱਖਿਆ ਸੀ। ਸੰਨ 1928 ਵਿਚ ਦਿੱਲੀ ਵਿਖੇ ਆਲ ਪਾਰਟੀ ਕਾਨਫਰੰਸ ਨੇ ਫਿਰ ਦਿੱਲੀ ਦੀਆਂ ਹੱਦਾਂ ਵਧਾਉਣ ਦੀ ਮੰਗ ਕੀਤੀ। ਹਰਿਆਣਾ ਦੇ ਕੁਝ ਪ੍ਰਮੁੱਖ ਨੇਤਾ ਜਿਵੇਂ ਕਿ ਪੀ.ਟੀ. ਨੇਕੀ ਰਾਮ ਸ਼ਰਮਾ, ਲਾਲਾ ਦੇਸਬੰਧੂ ਗੁਪਤਾ...

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ