ਨਵੀਂ ਜਾਣਕਾਰੀ

ਪੰਜਾਬ ਦੀਆਂ ਲੋਕ ਖੇਡਾਂ (ਭਾਗ - 1)

ਖੇਡਾਂ ਸਾਡੇ ਸਰੀਰਕ ਵਿਕਾਸ ਦੇ ਨਾਲ ਨਾਲ ਸਾਡੇ ਮਾਨਸਿਕ ਵਿਕਾਸ ਵਿੱਚ ਵੀ ਡੂੰਘਾ ਯੋਗਦਾਨ ਪਾਉਂਦੀਆਂ ਹਨ। ਇਸ ਤੋਂ ਇਲਾਵਾ ਖੇਡਾਂ ਖੇਡਣ ਨਾਲ ਸਹਿਣਸ਼ੀਲਤਾ, ਸਵੈ- ਵਿਸ਼ਵਾਸ, ਜ਼ਿੰਮੇਵਾਰੀ, ਸਵੈ- ਅਨੁਸ਼ਾਸ਼ਨ ਆਦਿ ਵਰਗੇ ਗੁਣ ਪੈਦਾ ਹੁੰਦੇ ਹਨ। ਪੰਜਾਬ ਦੀਆਂ ਲੋਕ ਖੇਡਾਂ ਸਾਡੇ ਵਿਰਸੇ ਦਾ ਹਿੱਸਾ ਹਨ ਇਹ ਸਾਡੇ ਸੁਭਾਅ ਵਾਂਗ ਖੁੱਲ੍ਹੇ - ਡੁੱਲ੍ਹੇ ਨਿਯਮਾਂ ਵਾਲੀਆਂ ਹਨ। 21ਵੀਂ ਸਦੀ ਦੇ ਇਸ ਵਿਗਿਆਨ ਦੇ ਯੁੱਗ ਨੇ ਸਾਡੀਆਂ ਲੋਕ ਖੇਡਾਂ ਨੂੰ ਪੁਰਾਤਨ ਖੇਡਾਂ ਵਿੱਚ ਬਦਲ ਕੇ ਰੱਖ ਦਿੱਤਾ ਹੈ। ਅੱਜ ਕੱਲ੍ਹ ਪੱਬਜੀ ਵਰਗੀਆਂ ਆਨਲਾਈਨ ਗੇਮਾਂ ਨੇ ਬੱਚਿਆਂ ਤੋਂ ਇਹ ਖੇਡਾਂ ਖੇਡਣ ਦਾ ਸੁਨਿਹਰੀ ਸਮਾਂ ਖੋਹ ਲਿਆ ਹੈ ਤੇ ਅਸੀਂ ਵੀ ਉਨ੍ਹਾਂ ਨੂੰ ਇਨ੍ਹਾਂ ਖੇਡਾਂ ਬਾਰੇ ਨਹੀਂ ਦੱਸ ਰਹੇ। ਇਨ੍ਹਾਂ ਲੋਕ ਖੇਡਾਂ ਵਿੱਚੋਂ ਬਹੁਤੀਆਂ ਤਾਂ ਅਲੋਪ ਹੋ ਗੲੀਆਂ ਹਨ ਪਰ ਕੁਝ ਅਜੇ ਵੀ ਪੇਂਡੂ ਖੇਤਰਾਂ ਵਿੱਚ ਖੇਡੀਆਂ ਜਾਂਦੀਆਂ ਹਨ। ਆਓ ਇਨ੍ਹਾਂ ਖੇਡਾਂ ਤੇ ਇੱਕ ਪੰਛੀ ਝਾਤ ਮਾਰੀਏ, ਆਪਣਾ ਬੀਤਿਆ ਬਚਪਨ ਯਾਦ ਕਰੀਏ ਅਤੇ ਬੱਚਿਆਂ ਨੂੰ ਇਨ੍ਹਾਂ ਖੇਡਾਂ ਬਾਰੇ ਦੱਸੀਏ।
                 (ਬਾਕੀ ਅਗਲੇ ਭਾਗ ਵਿੱਚ🙏🏻🙏🏻)

Comments

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ