Posts

Showing posts from July, 2022

ਜਲ੍ਹਿਆਂਵਾਲੇ ਬਾਗ਼ ਦਾ ਲੰਡਨ ਜਾਕੇ ਬਦਲਾ ਲੈਣ ਵਾਲਾ ਸੂਰਮਾ - ਸ਼ਹੀਦ ਊਧਮ ਸਿੰਘ

Image
ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਸੁਨਾਮ(ਜੋ ਉਸ ਸਮੇਂ ਪਟਿਆਲਾ ਰਿਆਸਤ ਦਾ ਇੱਕ ਸ਼ਹਿਰ ਸੀ ਪਰ ਹੁਣ ਸੰਗਰੂਰ ਜ਼ਿਲ੍ਹੇ ਵਿੱਚ ਹੈ) ਵਿਖੇ ਸਰਦਾਰ ਟਹਿਲ ਸਿੰਘ ਦੇ ਘਰ ਹੋਇਆ ਜੋ ਪਿੰਡ ਉਪਲੀ ਦੇ ਰੇਲਵੇ ਫਾਟਕ ਤੇ ਨੌਕਰੀ ਕਰਦਾ ਸੀ। ਊਧਮ ਸਿੰਘ ਦਾ ਮੁੱਢਲਾ ਨਾਂ ਸ਼ੇਰ ਸਿੰਘ ਸੀ। 1901 ਵਿੱਚ ਉਸਦੀ ਮਾਤਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ ਅਤੇ ਸ਼ੇਰ ਸਿੰਘ ਸੱਤ ਕੁ ਸਾਲ ਦਾ ਸੀ ਜਦੋਂ ਉਸਦੇ ਪਿਤਾ ਦੀ ਵੀ ਮੌਤ ਹੋ ਗਈ। 24 ਅਕਤੂਬਰ 1907 ਨੂੰ ਸ਼ੇਰ ਸਿੰਘ ਨੂੰ ਉਸਦੇ ਵੱਡੇ ਭਰਾ ਮੁਕਤਾ ਸਿੰਘ ਸਮੇਤ ਅੰਮ੍ਰਿਤਸਰ ਯਤੀਮਖਾਨੇ ਵਿੱਚ ਛੱਡ ਦਿੱਤਾ ਗਿਆ। ਜਿੱਥੇ ਦੋਵਾਂ ਭਰਾਵਾਂ ਨੇ ਅੰਮ੍ਰਿਤ ਛਕ ਲਿਆ ਅਤੇ ਇਹਨਾਂ ਦੇ ਨਾਮ ਬਦਲ ਕੇ ਸ਼ੇਰ ਸਿੰਘ ਤੋਂ ਊਧਮ ਸਿੰਘ ਅਤੇ ਮੁਕਤਾ ਸਿੰਘ ਤੋਂ ਸਾਧੂ ਸਿੰਘ ਰੱਖ ਦਿੱਤਾ।  ਕੁਝ ਸਾਲਾਂ ਬਾਅਦ ਨਮੂਨੀਏ ਦੀ ਬਿਮਾਰੀ ਨਾਲ ਉਸਦੇ ਭਰਾ ਸਾਧੂ ਸਿੰਘ ਦਾ ਵੀ ਦੇਹਾਂਤ ਹੋ ਗਿਆ। ਇਸ ਤਰ੍ਹਾਂ ਆਪਣੇ ਪਰਿਵਾਰ ਵਿੱਚੋਂ ਊਧਮ ਸਿੰਘ ਇਕੱਲਾ ਹੀ ਰਹਿ ਗਿਆ ਸੀ। 1918 ਵਿੱਚ ਦਸਵੀਂ ਕਰਨ ਤੋਂ ਬਾਅਦ ਉਸਨੇ ਯਤੀਮਖਾਨਾ ਛੱਡ ਦਿੱਤਾ ਸੀ। 13 ਅਪ੍ਰੈਲ 1919 ਨੂੰ  ਜਲ੍ਹਿਆਂਵਾਲੇ ਬਾਗ਼ ਦੇ ਹੱਤਿਆਕਾਂਡ ਸਮੇਂ ਊਧਮ ਸਿੰਘ ਉੱਥੇ ਮੌਜੂਦ ਸੀ। ਜਿਸ ਵਿੱਚ ਹਜ਼ਾਰਾਂ ਨਿਹੱਥੇ ਲੋਕਾਂ ਨੂੰ, ਜੋ ਸ਼ਾਤਮੲੀ ਧਰਨਾ ਦੇ ਰਹੇ ਸਨ, ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਨੇ ਊਧਮ ਸਿੰਘ ਨੂੰ ਕ੍ਰਾਂਤੀ ਦੇ ਰਾਹ ਤੋਰ ਦਿੱਤਾ। ਇਹ ਵੀ ਕਿ...

ਪੰਜਾਬ ਦੀਆਂ ਲੋਕ ਖੇਡਾਂ (ਭਾਗ - 3)

Image

ਪੰਜਾਬ ਦੀਆਂ ਲੋਕ ਖੇਡਾਂ (ਭਾਗ - 2)

Image
ਅੱਜ ਕੁਝ ਹੋਰ ਲੋਕ ਖੇਡਾਂ ਦੀਆਂ ਤਸਵੀਰਾਂ ਲੈ ਕੇ ਆਏ ਹਾਂ। ਪਿਛਲਾ ਭਾਗ ਵੀ ਦੇਖਿਆ ਜਾਵੇ ਜੀ।  (ਬਾਕੀ ਆਗਲੇ ਭਾਗ ਵਿੱਚ 🙏🏻)

ਪੰਜਾਬ ਦੀਆਂ ਲੋਕ ਖੇਡਾਂ (ਭਾਗ - 1)

Image
ਖੇਡਾਂ ਸਾਡੇ ਸਰੀਰਕ ਵਿਕਾਸ ਦੇ ਨਾਲ ਨਾਲ ਸਾਡੇ ਮਾਨਸਿਕ ਵਿਕਾਸ ਵਿੱਚ ਵੀ ਡੂੰਘਾ ਯੋਗਦਾਨ ਪਾਉਂਦੀਆਂ ਹਨ। ਇਸ ਤੋਂ ਇਲਾਵਾ ਖੇਡਾਂ ਖੇਡਣ ਨਾਲ ਸਹਿਣਸ਼ੀਲਤਾ, ਸਵੈ- ਵਿਸ਼ਵਾਸ, ਜ਼ਿੰਮੇਵਾਰੀ, ਸਵੈ- ਅਨੁਸ਼ਾਸ਼ਨ ਆਦਿ ਵਰਗੇ ਗੁਣ ਪੈਦਾ ਹੁੰਦੇ ਹਨ। ਪੰਜਾਬ ਦੀਆਂ ਲੋਕ ਖੇਡਾਂ ਸਾਡੇ ਵਿਰਸੇ ਦਾ ਹਿੱਸਾ ਹਨ ਇਹ ਸਾਡੇ ਸੁਭਾਅ ਵਾਂਗ ਖੁੱਲ੍ਹੇ - ਡੁੱਲ੍ਹੇ ਨਿਯਮਾਂ ਵਾਲੀਆਂ ਹਨ। 21ਵੀਂ ਸਦੀ ਦੇ ਇਸ ਵਿਗਿਆਨ ਦੇ ਯੁੱਗ ਨੇ ਸਾਡੀਆਂ ਲੋਕ ਖੇਡਾਂ ਨੂੰ ਪੁਰਾਤਨ ਖੇਡਾਂ ਵਿੱਚ ਬਦਲ ਕੇ ਰੱਖ ਦਿੱਤਾ ਹੈ। ਅੱਜ ਕੱਲ੍ਹ ਪੱਬਜੀ ਵਰਗੀਆਂ ਆਨਲਾਈਨ ਗੇਮਾਂ ਨੇ ਬੱਚਿਆਂ ਤੋਂ ਇਹ ਖੇਡਾਂ ਖੇਡਣ ਦਾ ਸੁਨਿਹਰੀ ਸਮਾਂ ਖੋਹ ਲਿਆ ਹੈ ਤੇ ਅਸੀਂ ਵੀ ਉਨ੍ਹਾਂ ਨੂੰ ਇਨ੍ਹਾਂ ਖੇਡਾਂ ਬਾਰੇ ਨਹੀਂ ਦੱਸ ਰਹੇ। ਇਨ੍ਹਾਂ ਲੋਕ ਖੇਡਾਂ ਵਿੱਚੋਂ ਬਹੁਤੀਆਂ ਤਾਂ ਅਲੋਪ ਹੋ ਗੲੀਆਂ ਹਨ ਪਰ ਕੁਝ ਅਜੇ ਵੀ ਪੇਂਡੂ ਖੇਤਰਾਂ ਵਿੱਚ ਖੇਡੀਆਂ ਜਾਂਦੀਆਂ ਹਨ। ਆਓ ਇਨ੍ਹਾਂ ਖੇਡਾਂ ਤੇ ਇੱਕ ਪੰਛੀ ਝਾਤ ਮਾਰੀਏ, ਆਪਣਾ ਬੀਤਿਆ ਬਚਪਨ ਯਾਦ ਕਰੀਏ ਅਤੇ ਬੱਚਿਆਂ ਨੂੰ ਇਨ੍ਹਾਂ ਖੇਡਾਂ ਬਾਰੇ ਦੱਸੀਏ।                  (ਬਾਕੀ ਅਗਲੇ ਭਾਗ ਵਿੱਚ🙏🏻🙏🏻)

ਮਸ਼ਹੂਰ ਲਿਖਤਾਂ

ਪੁਲਾੜ ਦੇ ਅਦ੍ਰਿਸ਼ ਦੈਂਤ - ਬਲੈਕ ਹੋਲ

ਪਹਿਲੀ ਮਹਿਲਾ ਪੁਲਾੜ ਯਾਤਰੀ

ਰਹੱਸਮਈ ਗੀਜ਼ਾ ਦੇ ਪਿਰਾਮਿਡ

ਆਓ ਜਾਣੀਏ ਪੱਛਮੀ ਸੰਗੀਤਕ ਸ਼੍ਰੇਣੀ ਹਿੱਪ-ਹੌਪ ਬਾਰੇ

ਪੂਰਬੀ ਸੱਭਿਆਚਾਰ vs ਪੱਛਮੀ ਸੱਭਿਆਚਾਰ